ਨਾਭਾ ''ਚ ਅੰਮ੍ਰਿਤ ਵੇਲੇ ਵੱਡੀ ਵਾਰਦਾਤ, 20 ਮਿੰਟਾਂ ''ਚ 20 ਲੱਖ ਦੀ ਲੁੱਟ ਕਰ ਗਏ ਲੁਟੇਰੇ
Tuesday, Nov 17, 2020 - 05:57 PM (IST)
ਨਾਭਾ (ਜੈਨ) : ਅੱਜ ਥਾਣਾ ਸਦਰ ਦੇ ਪਿੰਡ ਚੱਠੇ ਵਿਖੇ ਚਾਰ ਅਣਪਛਾਤੇ ਹਥਿਆਰਬੰਦ ਨਕਾਬਪੋਸ਼ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਜਿਸ ਨਾਲ ਖੇਤਰ ਵਿਚ ਸਨਸਨੀ ਫੈਲ ਗਈ ਹੈ। ਦੱਸਿਆ ਜਾਂਦਾ ਹੈ ਕਿ ਦੋ ਦੁਪਹੀਆ ਵਾਹਨਾਂ 'ਤੇ ਆਏ ਚਾਰ ਲੁਟੇਰਿਆਂ ਨੇ ਕਿਸਾਨ ਬਲਵੰਤ ਸਿੰਘ ਪੁੱਤਰ ਗੁਰਦੀਪ ਸਿੰਘ ਦੇ ਘਰ ਸਵੇਰੇ 5:30 ਵਜੇ ਹੱਲਾ ਬੋਲਿਆ ਅਤੇ ਨੌਕਰ ਪਾਖਰ ਸਿੰਘ ਨੂੰ ਬੰਨ੍ਹ ਲਿਆ। ਸ਼ੋਰ ਸ਼ਰਾਬਾ ਹੋਣ 'ਤੇ ਕਿਸਾਨ ਦੀ ਪਤਨੀ ਪਰਮਜੀਤ ਕੌਰ ਪਹੁੰਚੀ ਤਾਂ ਲੁਟੇਰੇ ਦੋਵਾਂ ਨੂੰ ਕਮਰੇ ਵਿਚ ਲੈ ਗਏ ਅਤੇ ਪਿਸਤੌਲ ਦੀ ਨੋਕ 'ਤੇ ਧਮਕਾਇਆ। ਲੁਟੇਰੇ ਲਗਭਗ 1.75 ਲੱਖ ਰੁਪਏ ਨਗਦੀ ਅਤੇ 25 ਤੋਲੇ ਸੋਨਾ ਲੁੱਟ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸੂਬੇ ਦੇ ਸਕੂਲਾਂ ਲਈ ਜਾਰੀ ਕੀਤੇ ਇਹ ਹੁਕਮ
ਦੱਸਿਆ ਜਾਂਦਾ ਹੈ ਕਿ ਲੁਟੇਰਿਆਂ ਨੇ ਵਾਰਦਾਤ ਨੂੰ ਲਗਭਗ 20 ਮਿੰਟਾਂ ਵਿਚ ਹੀ ਅੰਜਾਮ ਦਿੱਤਾ। ਜਦੋਂ ਤੱਕ ਪਿੰਡ ਦੇ ਲੋਕੀਂ ਇਕੱਠੇ ਹੋਏ, ਉਸ ਸਮੇਂ ਤੱਕ ਲੁਟੇਰੇ ਫਰਾਰ ਹੋ ਗਏ। ਪੀੜਤ ਕਿਸਾਨ ਦਾ ਕਹਿਣਾ ਹੈ ਕਿ ਲੁਟੇਰੇ ਉਸ ਦੀ ਬੇਟੀ ਦੇ ਜੇਵਰਾਤ ਅਤੇ ਦੋ ਮੋਬਾਇਲ ਵੀ ਜਾਂਦੇ ਹੋਏ ਨਾਲ ਲੈ ਗਏ। ਮੇਰੇ ਘਰੋਂ ਲਗਭਗ 20 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ 'ਤੇ ਵਿਧਵਾ ਨੇ ਲਗਾਏ ਬਲਾਤਕਾਰ ਦੇ ਦੋਸ਼
ਸੂਚਨਾ ਮਿਲਦਿਆਂ ਹੀ ਚੌਂਕੀ ਇੰਚਾਰਜ ਗਲਵੱਟੀ ਮੋਹਨ ਸਿੰਘ ਫੋਰਸ ਸਮੇਤ ਘਟਨਾ ਵਾਲੀ ਥਾਂ ਪਹੁੰਚੇ। ਡੀ. ਐਸ. ਪੀ. ਰਾਜੇਸ਼ ਛਿੱਬੜ ਤੇ ਐਸ. ਪੀ. (ਡੀ) ਹਰਮੀਤ ਸਿੰਘ ਹੁੰਦਲ ਨੇ ਮੌਕੇ ਦਾ ਨਿਰੀਖਣ ਕੀਤਾ। ਥਾਣਾ ਸਦਰ ਪੁਲਸ ਨੇ ਪਰਮਜੀਤ ਕੌਰ ਦੇ ਬਿਆਨਾਂ ਅਨੁਸਾਰ ਧਾਰਾ 392 ਆਈ. ਪੀ. ਸੀ. ਅਤੇ ਆਰਮਜ਼ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ। ਪਟਿਆਲਾ ਪੁਲਸ ਦੀਆਂ ਮਾਹਰ ਟੀਮਾਂ ਤੇ ਡਾਗ ਸਕਵੈਡ ਨੇ ਵੀ ਪੜਤਾਲ ਆਰੰਭ ਕਰ ਦਿੱਤੀ ਹੈ। ਕਿਸਾਨ ਦਾ ਘਰ ਪਿੰਡ ਦੇ ਖੇਤਾਂ ਵਿਚ ਹੈ, ਜਿਥੇ ਵਾਰਦਾਤ ਹੋਈ ਹੈ।
ਇਹ ਵੀ ਪੜ੍ਹੋ : ਮਾਮੇ ਨੇ ਖੋਲ੍ਹੀ ਸਕੀ ਭਾਣਜੀ ਦੀ ਕਰਤੂਤ, ਪਤੀ ਨਾਲ ਮਿਲ ਕੇ ਉਹ ਕੀਤਾ ਜੋ ਸੋਚਿਆ ਨਾ ਸੀ