ਨਾਭਾ ਦਾ ਜਸ਼ਨਪ੍ਰੀਤ ਰਾਤੋ-ਰਾਤ ਸੋਸ਼ਲ ਮੀਡੀਆ ''ਤੇ ਬਣਿਆ ਸਟਾਰ
Tuesday, Apr 16, 2019 - 11:56 AM (IST)

ਨਾਭਾ (ਰਾਹੁਲ)—ਨਾਭਾ ਸ਼ਹਿਰ ਦੀ ਸਾਰਦਾ ਕਲੋਨੀ ਦਾ ਰਹਿਣ ਵਾਲਾ 11 ਸਾਲ ਦਾ ਜਸ਼ਨਪ੍ਰੀਤ ਸਿੰਘ ਉਸਤਾਦ ਨੁਸਰਤ ਫਤਿਹ ਅਲੀ ਖਾਨ ਦਾ ਫੈਨ ਹੈ ਅਤੇ ਜ਼ਿਆਦਾਤਰ ਨੁਸਰਤ ਦੇ ਗਾਣੇ ਦਾ ਕੇ ਲੋਕਾਂ ਦਾ ਮਨ ਮੋਹ ਲੈਂਦਾ ਹੈ। ਬੀਤੇ ਦਿਨ ਜਸ਼ਨਪ੍ਰੀਤ ਸਿੰਘ ਸਾਈਕਲ 'ਤੇ ਜਾ ਰਿਹਾ ਸੀ ਅਤੇ ਰਸਤੇ 'ਚ ਵਾਹ ਹੋ ਮੇਰੀਆ ਮੌਲਾ ਗੀਤ ਗਾ ਰਿਹਾ ਸੀ ਤਾਂ ਕਿਸੇ ਵਿਅਕਤੀ ਨੇ ਉਸ ਦਾ ਗੀਤ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ ਅਤੇ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆ ਬਟੋਰ ਰਿਹਾ ਹੈ। ਜਾਣਕਾਰੀ ਮੁਤਾਬਕ ਜਸ਼ਨ ਦੇ ਪਿਤਾ ਕੀਰਤਨ ਕਰਦੇ ਹਨ ਅਤੇ ਆਪਣੇ ਪਿਤਾ ਨੂੰ ਵੇਖ ਕੇ ਹੀ ਜਸ਼ਨ ਗਾਉਣ ਲੱਗ ਗਿਆ।
ਇਸ ਮੌਕੇ 'ਤੇ ਜਸ਼ਨਪ੍ਰੀਤ ਸਿੰਘ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੀ ਸੋਸ਼ਲ ਮੀਡੀਆ ਦੇ ਜ਼ਰੀਏ ਪਛਾਣ ਬਣੀ ਹੈ। ਮੈਂ ਵਧੀਆ ਸਿੰਗਰ ਬਣਨਾ ਚਾਹੁੰਦਾ ਹਾਂ ਅਤੇ ਮੈਂ ਉਸਤਾਦ ਨੁਸਰਤ ਫਤਿਹ ਅਲੀ ਖਾਂ ਦਾ ਫੈਨ ਹਾਂ ਅਤੇ ਉਨ੍ਹਾਂ ਦੇ ਹੀ ਗਾਣੇ ਗਾਉਂਦਾ ਹਾਂ।