ਨਾਭਾ: ਜੇਲ ''ਚ ਅਚਨਚੇਤ ਚੈਕਿੰਗ ਦੌਰਾਨ ਦੋ ਮੋਬਾਇਲ ਫੋਨ ਬਰਾਮਦ, ਜੇਲ ਪ੍ਰਸ਼ਾਸਨ ਸਵਾਲਾਂ ਦੇ ਘੇਰੇ ''ਚ

Tuesday, May 19, 2020 - 03:33 PM (IST)

ਨਾਭਾ: ਜੇਲ ''ਚ ਅਚਨਚੇਤ ਚੈਕਿੰਗ ਦੌਰਾਨ ਦੋ ਮੋਬਾਇਲ ਫੋਨ ਬਰਾਮਦ, ਜੇਲ ਪ੍ਰਸ਼ਾਸਨ ਸਵਾਲਾਂ ਦੇ ਘੇਰੇ ''ਚ

ਨਾਭਾ (ਖੁਰਾਣਾ,ਸੁਸ਼ੀਲ ਜੈਨ): ਪੰਜਾਬ ਦੀਆਂ ਜੇਲਾਂ 'ਚ ਲਗਾਤਾਰ ਮੋਬਾਈਲ ਮਿਲਣ ਦੇ ਨਾਲ ਜੇਲ ਪ੍ਰਸ਼ਾਸਨ ਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ। ਜਿਸ ਦੇ ਤਹਿਤ ਪੰਜਾਬ ਦੀ ਸਭ ਤੋਂ ਸੁਰੱਖਿਅਤ ਜੇਲਾਂ 'ਚੋਂ ਜਾਣੀ ਜਾਂਦੀ ਨਾਭਾ ਦੀ ਮੈਕਸੀਮਮ ਸਕਿਉਰਟੀ ਜੇਲ 'ਚ ਅਚਾਨਕ ਤਲਾਸ਼ੀ ਕੀਤੀ ਗਈ ਅਤੇ ਤਲਾਸ਼ੀ ਕਰੀਬ ਦੋ ਘੰਟੇ ਤੱਕ ਚੱਲਦੀ ਰਹੀ ਤੇ ਤਲਾਸ਼ੀ ਦੇ ਦੌਰਾਨ ਦੋ ਮੋਬਾਈਲ ਬਰਾਮਦ ਕੀਤੇ ਗਏ ਹਨ। ਇਹ ਤਲਾਸ਼ੀ ਅਭਿਆਨ ਐੱਸ.ਪੀ. ਟਰੈਫਿਕ ਪਲਵਿੰਦਰ ਸਿੰਘ ਚੀਮਾ ਦੀ ਰੇਖ ਦੇਖ ਹੋਈ। ਇਸ ਤਲਾਸ਼ੀ ਦੌਰਾਨ ਕ੍ਰਿਸ਼ਨ ਕੁਮਾਰ ਪੈਂਥੇ ਡੀ.ਐੱਸ.ਪੀ. ਅਤੇ ਡੀ.ਐੱਸ.ਪੀ. ਨਾਭਾ ਵਰਿੰਦਰਜੀਤ ਸਿੰਘ ਥਿੰਦ ਤੋਂ ਇਲਾਵਾ 100 ਦੇ ਕਰੀਬ ਪੁਲਸ ਮੁਲਾਜ਼ਮ ਮੌਜੂਦ ਸਨ।

PunjabKesari

ਨਾਭਾ ਦੀ ਮੈਕਸੀਮਮ ਸਕਿਓਰਿਟੀ ਜੇਲ ਅਕਸਰ ਹੀ ਵਿਵਾਦਾਂ ਦੇ ਨਾਲ ਜੁੜੀ ਰਹਿੰਦੀ ਹੈ ਕਿਉਂਕਿ ਆਏ ਦਿਨ ਇੱਥੇ ਮੋਬਾਇਲ ਮਿਲਣ ਨਾਲ ਜੇਲ ਪ੍ਰਸ਼ਾਸਨ ਤੇ ਜਿੱਥੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ। ਉੱਥੇ ਹੀ ਅਚਨਚੇਤ ਪੁਲਸ ਦੀ ਤਲਾਸ਼ੀ ਦੇ ਦੌਰਾਨ ਜੇਲ ਅੰਦਰੋਂ ਦੋ ਮੋਬਾਇਲ ਮਿਲਣ ਨਾਲ ਦੁਬਾਰਾ ਫਿਰ ਸਵਾਲੀਆ ਨਿਸ਼ਾਨ ਖੜ੍ਹੇ ਹੋ ਗਏ ਹਨ। ਕਿਉਂਕਿ ਬਿਨਾਂ ਮਿਲੀਭੁਗਤ ਦੇ ਜੇਲ ਅੰਦਰ ਮੋਬਾਇਲ ਮਿਲਣਾ ਜੇਲ ਤੇ ਸਵਾਲੀਆ ਚਿੰਨ ਲੱਗ ਰਹੇ ਹਨ ਕਿਉਂਕਿ ਜਿੱਥੇ ਇਸ ਜੇਲ 'ਚ ਸੂਈ ਵੀ ਨਹੀਂ ਜਾ ਸਕਦੀ ਉੱਥੇ ਮੋਬਾਈਲ ਜੇਲ ਅੰਦਰ ਕਿਵੇਂ ਪਹੁੰਚੇ ਹਨ। ਇਸ ਮੌਕੇ ਤੇ ਪਟਿਆਲਾ ਪੁਲਸ ਦੇ ਐੱਸ.ਪੀ. ਟ੍ਰੈਫਿਕ ਪਲਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਇਹ ਤਲਾਸ਼ੀ ਅਭਿਆਨ ਕਰੀਬ ਦੋ ਘੰਟੇ ਤੱਕ ਚੱਲਦਾ ਰਿਹਾ, ਜਿਸ 'ਚ 100 ਦੇ ਕਰੀਬ ਪੁਲਸ ਕਰਮਚਾਰੀ ਨਾਲ ਸਨ ਅਤੇ ਜੇਲ 'ਚੋਂ ਦੋ ਮੋਬਾਇਲ ਬਰਾਮਦ ਕੀਤੇ ਗਏ ਹਨ ਅਤੇ ਇਸ ਦੀ ਹੁਣ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਕਿ ਇਹ ਮੋਬਾਇਲ ਕਿਸ ਦੇ ਦੁਆਰਾ ਅੰਦਰ ਪਹੁੰਚਾਏ ਗਏ ਸਨ।


author

Shyna

Content Editor

Related News