ਐੱਨ. ਐੱਸ. ਯੂ. ਆਈ. ਵੱਲੋਂ ਐੱਸ. ਡੀ. ਐੱਮ. ਦਫਤਰ ਦਾ ਘਿਰਾਓ

Sunday, Jun 10, 2018 - 05:32 AM (IST)

ਐੱਨ. ਐੱਸ. ਯੂ. ਆਈ. ਵੱਲੋਂ ਐੱਸ. ਡੀ. ਐੱਮ. ਦਫਤਰ ਦਾ ਘਿਰਾਓ

ਬਟਾਲਾ,   (ਬੇਰੀ)-  ਕਾਂਗਰਸ ਆਈ ਦੇ ਵਿਦਿਆਰਥੀ ਸੰਗਠਨ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ ਦੇ ਪੰਜਾਬ ਪ੍ਰਧਾਨ ਅਕਸ਼ੈ ਸ਼ਰਮਾ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਇਕੱਤਰ ਹੋਏ ਵਿਦਿਆਰਥੀਆਂ ਤੇ ਨੌਜਵਾਨਾਂ ਵੱਲੋਂ ਐੱਸ. ਡੀ. ਐੱਮ. ਬਟਾਲਾ ਦੇ ਦਫਤਰ ਦਾ ਘਿਰਾਓ ਕੀਤਾ ਗਿਆ। ਸਭ ਤੋਂ ਪਹਿਲਾਂ ਐੱਨ. ਐੱਸ. ਯੂ. ਆਈ. ਵਲੋਂ ਬਟਾਲਾ ਕਲੱਬ ਵਿਖੇ ਇਕ ਵਿਸ਼ੇਸ਼ ਇਕੱਤਰਤਾ ਅਕਸ਼ੈ ਸ਼ਰਮਾ ਦੀ ਅਗਵਾਈ ਹੇਠ ਕੀਤੀ ਗਈ, ਜਿਸ ’ਚ ਵੱਡੀ ਗਿਣਤੀ ’ਚ ਨੌਜਵਾਨਾਂ ਤੇ ਅੌਰਤਾਂ ਨੇ ਭਾਗ ਲੈਂਦਿਆਂ ਰੋਸ ਮਾਰਚ ਕੱਢਿਆ ਜੋ ਐੱਸ. ਡੀ. ਐੱਮ. ਦਫਤਰ ਵਿਖੇ ਸੰਪੰਨ ਹੋਇਆ। 
ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਪ੍ਰਧਾਨ ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਹਰ ਫਰੰਟ ’ਤੇ ਫੇਲ ਸਾਬਤ ਹੋਈ ਹੈ ਕਿਉਂਕਿ ਮੋਦੀ ਸਰਕਾਰ ਨੇ ਜੋ ਵਾਅਦਾ ਐੱਸ. ਸੀ./ਅੈੱਸ. ਟੀ. ਵਰਗ ਦੇ ਲੋਕਾਂ ਨਾਲ ਕੀਤੇ ਸਨ, ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਅਤੇ ਉਲਟਾ ਐੱਸ. ਸੀ./ਐੱਸ. ਟੀ. ਬੱਚਿਆਂ ਦੀ ਜਿਥੇ ਵਜ਼ੀਫਾ ਰਾਸ਼ੀ ਘੱਟ ਕਰ ਦਿੱਤੀ, ਉਥੇ ਨਾਲ ਹੀ ਯੂ. ਜੀ. ਸੀ. ਫੰਡ ਘਟਾ ਦਿੱਤੇ। ਹੋਰ ਤਾਂ ਹੋਰ ਮੋਦੀ ਸਰਕਾਰ ਦੇ ਜਨ ਵਿਰੋਧੀ ਫੈਸਲਿਆਂ ਕਰ ਕੇ ਅੱਜ ਕਿਸਾਨ, ਮਜ਼ਦੂਰ, ਵਪਾਰੀ ਤੇ ਹਰ ਵਰਗ ਦੁਖੀ ਹੈ, ਅੌਰਤਾਂ ਤੱਕ ਸੁਰੱਖਿਅਤ ਨਹੀਂ ਹਨ, ਆਮ ਆਦਮੀ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਬਡ਼ੀ ਬੇਸਬਰੀ ਨਾਲ 2019 ਦਾ ਇੰਤਜ਼ਾਰ ਕਰ ਰਿਹਾ ਹੈ ਤਾਂ  ਜੋ ਇਸ ਮੋਦੀ ਸਰਕਾਰ ਨੂੰ ਚਲਦਾ ਕੀਤਾ ਜਾ ਸਕੇ ਅਤੇ ਦੇਸ਼ ਦਾ ਪ੍ਰਧਾਨ ਮੰਤਰੀ ਇਕ ਸਾਫ ਤੇ ਈਮਾਨਦਾਰ ਅਕਸ ਵਾਲੇ ਲੀਡਰ ਰਾਹੁਲ ਗਾਂਧੀ ਪ੍ਰਧਾਨ ਆਲ ਇੰਡੀਆ ਕਾਂਗਰਸ ਕਮੇਟੀ ਨੂੰ  ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਿਰੁੱਧ ਐੱਨ. ਅੈੱਸ. ਯੂ. ਆਈ. ਵਲੋਂ ਪੰਜਾਬ ਭਰ ਵਿਚ ਮੁਹਿੰਮ ਚਲਾਈ ਗਈ ਹੈ ਅਤੇ ਪੂਰੇ ਸੂਬੇ ਦੇ ਸਾਰੇ ਜ਼ਿਲਿਆਂ ਵਿਚ ਐੱਸ. ਡੀ. ਐੱਮ. ਦਫਤਰ ਵਿਖੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਮੰਗ-ਪੱਤਰ ਦਿੱਤੇ ਗਏ ਹਨ ਅਤੇ ਰਹਿੰਦੇ ਜ਼ਿਲਿਆਂ ਵਿਚ ਵੀ ਇਹ ਮੁਹਿੰਮ ਮੁਕੰਮਲ ਕਰਨ ਉਪਰੰਤ ਚੰਡੀਗਡ਼੍ਹ ਸਥਿਤ ਗਵਰਨਰ ਦੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ ਅਤੇ ਬਾਅਦ ਵਿਚ ਦਿੱਲੀ ਜਾ ਕੇ ਮੋਦੀ ਸਰਕਾਰ ਦਾ ਵੱਡੇ ਪੱਧਰ ’ਤੇ ਘਿਰਾਓ ਕਰਾਂਗੇ। 
 ®ਇਸ ਮੌਕੇ ਅਕਸ਼ੈ ਸ਼ਰਮਾ ਤੇ ਸਾਥੀਆਂ ਨੇ ਐੱਨ. ਅੈੱਸ. ਯੂ. ਆਈ. ਵਲੋਂ ਇਕ ਮੰਗ-ਪੱਤਰ ਅੈੱਸ. ਡੀ. ਅੈੱਮ. ਦਫਤਰ ਦੇ ਸਟੈਨੋ ਰਾਜਵਿੰਦਰ ਸਿੰਘ ਨੂੰ ਵੀ ਦਿੱਤਾ। ਇਸ ਦੌਰਾਨ ਐੱਨ. ਐੱਸ. ਯੂ. ਆਈ. ਹਰਿਆਣਾ ਦੇ ਪ੍ਰਧਾਨ ਵਿਸ਼ਾਲ ਚੌਧਰੀ, ਮੈਡਮ ਸੁਸ਼ੀਲਾ ਮਹਾਜਨ, ਮੈਡਮ ਤ੍ਰਿਪਤਾ ਠਾਕੁਰ ਜਨਰਲ ਸਕੱਤਰ ਇਸਤਰੀ ਵਿੰਗ ਕਾਂਗਰਸ, ਜਗਜੋਤ ਸਿੰਘ ਸੰਧੂ ਆਦਿ ਸਮੇਤ ਵੱਡੀ ਗਿਣਤੀ ਵਿਚ ਵਿਦਿਆਰਥੀ ਵਰਗ ਤੇ ਅੌਰਤਾਂ ਹਾਜ਼ਰ ਸਨ।


Related News