ਤੀਹਰੇ ਕਤਲਕਾਂਡ ਦੀ ਸੁਲਝੀ ਗੁੱਥੀ, ਤਲਵੰਡੀ ਕਲਾਂ ’ਚ ਗੋਲ਼ੀਆਂ ਚਲਾਉਣ ਵਾਲਾ ਨਿਕਲਿਆ ਕਾਤਲ
Sunday, Jun 04, 2023 - 09:07 PM (IST)
ਲੁਧਿਆਣਾ (ਅਨਿਲ)-ਪਿੰਡ ਨੂਰਪੁਰ ’ਚ ਰਿਟਾਇਰਡ ਏ. ਐੱਸ. ਆਈ. ਕੁਲਦੀਪ ਸਿੰਘ, ਉਸ ਦੀ ਪਤਨੀ ਤੇ ਬੇਟੇ ਦੇ ਕਤਲ ਦਾ ਮਾਮਲਾ ਆਖਿਰ ਸੁਲਝ ਗਿਆ ਹੈ। ਕੁਝ ਦਿਨ ਪਹਿਲਾਂ ਤਲਵੰਡੀ ਕਲਾਂ ਦੇ ਇਕ ਘਰ ’ਚ ਗੋਲ਼ੀਆਂ ਚਲਾਉਣ ਵਾਲੇ ਨੌਜਵਾਨ ਨੇ ਵੀ ਇਸ ਅਪਰਾਧ ਨੂੰ ਅੰਜਾਮ ਦਿੱਤਾ ਸੀ। ਤਲਵੰਡੀ ਕਲਾਂ ’ਚ ਵਾਰਦਾਤ ਤੋਂ ਬਾਅਦ ਜੋ ਪੁਲਸ ਨੂੰ ਰਿਵਾਲਵਰ ਬਰਾਮਦ ਹੋਈ ਸੀ, ਉਹ ਮ੍ਰਿਤਕ ਰਿਟਾਇਰਡ ਏ. ਐੱਸ. ਆਈ. ਦੇ ਪੁੱਤ ਦੀ ਸੀ। ਮੁਲਜ਼ਮ ਮਿਥੁਨ ਉਰਫ ਪ੍ਰੇਮ ਚੰਦ ਹੈ, ਜਿਸ ਨੂੰ ਥਾਣਾ ਫਿਲੌਰ ਦੀ ਪੁਲਸ ਨੇ 2 ਦਿਨ ਪਹਿਲਾਂ ਕਾਬੂ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਯੂਨੀਵਰਸਿਟੀ ਮਾਮਲਾ : ਪੰਜਾਬ ਤੇ ਹਰਿਆਣਾ ਵਿਚਾਲੇ ਭਲਕੇ ਹੋਵੇਗੀ ਅਹਿਮ ਮੀਟਿੰਗ
ਉਸ ਤੋਂ ਹੋਈ ਪੁੱਛਗਿੱਛ ’ਚ ਅਹਿਮ ਖੁਲਾਸਾ ਹੋਇਆ ਸੀ ਭਾਵੇਂ ਫਿਲੌਰ ਪੁਲਸ ਨੇ ਲੁਧਿਆਣਾ ਪੁਲਸ ਨੂੰ ਸਭ ਕੁਝ ਦੱਸ ਦਿੱਤਾ ਹੈ, ਜਿਸ ਤੋਂ ਬਾਅਦ ਲੁਧਿਆਣਾ ਪੁਲਸ ਨੇ ਮੁਲਜ਼ਮ ਤੋਂ ਪੁੱਛਗਿੱਛ ਵੀ ਕੀਤੀ ਸੀ ਪਰ ਹੁਣ ਮੁਲਜ਼ਮ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਉਸ ਤੋਂ ਪੁੱਛਗਿੱਛ ਕਰਨ ਦੀ ਤਿਆਰੀ ’ਚ ਹੈ। ਜਾਣਕਾਰੀ ਮੁਤਾਬਕ 2 ਜੂਨ ਨੂੰ ਫਿਲੌਰ ਪੁਲਸ ਨੇ ਪ੍ਰੈੱਸ ਕਾਨਫਰੰਸ ਕੀਤੀ ਸੀ, ਜਿਸ ’ਚ ਪੁਲਸ ਨੇ ਮਿਥੁਨ ਉਰਫ ਪ੍ਰੇਮਚੰਦ ਨੂੰ ਕਾਬੂ ਕਰਨ ਬਾਰੇ ਦੱਸਿਆ ਸੀ। ਉਕਤ ਮੁਲਜ਼ਮ ਨੇ ਫਿਲੌਰ ਦੀਆਂ ਔਰਤਾਂ ’ਤੇ ਲੁੱਟ-ਖੋਹ ਲਈ ਜਾਨਲੇਵਾ ਹਮਲਾ ਕੀਤਾ ਸੀ। ਉੁਸ ਤੋਂ ਪੁੱਛਗਿੱਛ ’ਚ ਪਤਾ ਲੱਗਾ ਸੀ ਕਿ ਉਸ ਨੇ ਦੀਨਾਨਗਰ ’ਚ ਵੀ ਇਕ ਔਰਤ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਗਟਰ ’ਚ ਸੁੱਟ ਦਿੱਤਾ ਸੀ।
ਇਹ ਖ਼ਬਰ ਵੀ ਪੜ੍ਹੋ : ਸਹੁਰੇ ਪਰਿਵਾਰ ਤੋਂ ਤੰਗ ਆ ਕੇ ਵਿਆਹੁਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ
ਜਦ ਪੁਲਸ ਨੇ ਪੁੱਛਗਿੱਛ ਕੀਤੀ ਅਤੇ ਸਖ਼ਤ ਹੋਈ ਤਾਂ ਪਤਾ ਲੱਗਾ ਕਿ ਮਿਥੁਨ ਨੇ ਹੀ ਪਿੰਡ ਨੂਰਪੂਰ ਸਥਿਤ ਰਿਟਾਇਰਡ ਏ. ਐੱਸ. ਆਈ. ਕੁਲਦੀਪ ਸਿੰਘ ਅਤੇ ਉਸ ਦੀ ਪਤਨੀ ਸਮੇਤ ਬੇਟੇ ਦਾ ਕਤਲ ਕੀਤਾ ਸੀ। ਇਸ ਵਾਰਦਾਤ ਤੋਂ ਬਾਅਦ ਮੁਲਜ਼ਮ ਫਿਲੌਰ ਚਲਾ ਗਿਆ ਸੀ। ਇਸ ਤੋਂ ਬਾਅਦ ਫਿਰ ਕੁਝ ਦਿਨ ਪਹਿਲਾਂ ਮੁਲਜ਼ਮ ਤਲਵੰਡੀ ਕਲਾਂ ’ਚ ਗਿਆ ਸੀ, ਜਿੱਥੇ ਉਸ ਨੇ ਇਕ ਪਰਿਵਾਰ ’ਤੇ ਹਮਲਾ ਕਰ ਦਿੱਤਾ ਸੀ।
ਇਹ ਖ਼ਬਰ ਵੀ ਪੜ੍ਹੋ : ਸਰਕਾਰੀ ਅਧਿਆਪਕਾਂ ਲਈ ਅਹਿਮ ਖ਼ਬਰ, ਮਾਨ ਸਰਕਾਰ ਨੇ ਲਿਆ ਇਹ ਫ਼ੈਸਲਾ
ਘਰ ’ਚ ਕੁੱਤਾ ਭੌਂਕ ਰਿਹਾ ਸੀ, ਇਸ ਲਈ ਉਸ ਨੇ ਗੋਲ਼ੀ ਮਾਰ ਕੇ ਉਸ ਨੂੰ ਮਾਰ ਦਿੱਤਾ ਸੀ ਅਤੇ ਪਰਿਵਾਰ ਦੇ ਇਕ ਨੌਜਵਾਨ ’ਤੇ ਵੀ ਗੋਲ਼ੀ ਚਲਾਈ ਸੀ, ਜੋ ਉਸਦੇ ਮੂੰਹ ਨੂੰ ਛੂਹ ਕੇ ਨਿਕਲ ਗਈ ਸੀ। ਇਸ ਤੋਂ ਬਾਅਦ ਮੁਲਜ਼ਮ ਨੂੰ ਘਰ ਵਾਲਿਆਂ ਨੇ ਫੜਨ ਦਾ ਯਤਨ ਕੀਤਾ ਸੀ ਪਰ ਮੁਲਜ਼ਮ ਦੀ ਰਿਵਾਲਵਰ ਹੇਠਾਂ ਡਿੱਗ ਗਈ ਸੀ ਅਤੇ ਮੌਕੇ ਤੋਂ ਫਰਾਰ ਹੋ ਗਿਆ ਸੀ। ਇਸ ਦੌਰਾਨ ਮੁਲਜ਼ਮ ਦਾ ਮੋਟਰਸਾਈਕਲ ਵੀ ਉੱਥੇ ਰਹਿ ਗਿਆ ਸੀ, ਜੋ ਥਾਣਾ ਲਾਡੋਵਾਲ ਦੀ ਪੁਲਸ ਨੇ ਮੋਟਰਸਾਈਕਲ ਅਤੇ ਰਿਵਾਲਵਰ ਆਪਣੇ ਕਬਜ਼ੇ ’ਚ ਲੈ ਲਿਆ ਸੀ। ਬਾਅਦ ’ਚ ਪਤਾ ਲੱਗਾ ਕਿ ਜੋ ਰਿਵਾਲਵਰ ਮਿਲੀ ਸੀ, ਉਹ ਰਿਟਾਇਰਡ ਏ. ਐੱਸ. ਆਈ. ਕੁਲਦੀਪ ਸਿੰਘ ਦੇ ਪੁੱਤ ਦੀ ਸੀ। ਉੱਧਰ ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਤੋਂ ਪੁੱਛਗਿੱਛ ਤੋਂ ਬਾਅਦ ਕਈ ਖ਼ੁਲਾਸੇ ਹੋ ਸਕਦੇ ਹਨ।