ਮੁਥੂਟ ਫਾਇਨਾਂਸ ਦੀ ਬ੍ਰਾਂਚ ਦੀ ਬੀਬੀ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ

Saturday, Jul 18, 2020 - 12:30 PM (IST)

ਮੁਥੂਟ ਫਾਇਨਾਂਸ ਦੀ ਬ੍ਰਾਂਚ ਦੀ ਬੀਬੀ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ

ਭਵਾਨੀਗੜ੍ਹ (ਕਾਂਸਲ): ਸਥਾਨਕ ਸ਼ਹਿਰ ਵਿਖੇ ਨੈਸ਼ਨਲ ਹਾਈਵੇ ਉਪਰ ਦਸ਼ਮੇਸ਼ ਨਗਰ ਨੇੜੇ ਸਥਿਤ ਮੁਥੂਟ ਫਾਇਨਾਂਸ ਦੀ ਬ੍ਰਾਂਚ ਦੀ ਇਕ ਬੀਬੀ ਕਰਮਚਾਰੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਹਸਪਤਾਲ ਦੇ ਐੱਸ.ਐੱਮ.ਓ. ਡਾਕਟਰ ਪਰਵੀਨ ਗਰਗ ਅਤੇ ਹੈਲਥ ਇੰਸਪੈਕਟਰ ਕਾਕਾ ਰਾਮ ਸ਼ਰਮਾ ਨੇ ਦੱਸਿਆ ਕਿ ਬੀਤੇ ਦਿਨ ਭਵਾਨੀਗੜ੍ਹ ਦੇ ਮੋਹਨ ਨਗਰ ਦੇ ਇਕ ਪਰਿਵਾਰ ਦੇ ਕੋਰੋਨਾ ਪਾਜ਼ੇਟਿਵ ਪਾਏ ਗਏ 6 ਮੈਂਬਰਾਂ 'ਚੋਂ ਇਕ ਬੀਬੀ ਸੀਮਾ ਰਾਣੀ ਭਵਾਨੀਗੜ੍ਹ ਵਿਖੇ ਮੁਥੂਟ ਫਾਇਨਾਂਸ ਦੀ ਬ੍ਰਾਂਚ ਵਿਚ ਕੰਮ ਕਰਦੀ ਹੈ ਅਤੇ ਜਿਸ ਦਿਨ ਉਸ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ ਉਹ ਉਸ ਦਿਨ ਵੀ ਬੈਂਕ ਵਿਚ ਡਿਊਟੀ ਕਰਕੇ ਆਈ ਹੈ। ਇਸ ਲਈ ਸਿਹਤ ਵਿਭਾਗ ਵਲੋਂ ਬ੍ਰਾਂਚ ਦੇ ਬਾਕੀ ਕਰਮਚਾਰੀਆਂ ਦੇ ਵੀ ਜਾਂਚ ਲਈ ਨਮੂਨੇ ਲਏ ਜਾ ਰਹੇ ਹਨ।

ਇਹ ਵੀ ਪੜ੍ਹੋ: ਮਿਟ ਜਾਵੇਗਾ ਨਿਸ਼ਾਨ-ਏ-ਥਰਮਲ, ਮਿੱਟੀ 'ਚ ਮਿਲ ਜਾਵੇਗਾ ਝੀਲਾਂ ਦਾ ਸ਼ਹਿਰ ਵਿਰਾਸਤ

ਉਨ੍ਹਾਂ ਦੱਸਿਆ ਕਿ ਬ੍ਰਾਂਚ 'ਚ ਸੀਮਾ ਰਾਣੀ ਸਮੇਤ ਕੁੱਲ 8 ਕਰਮਚਾਰੀ ਕੰਮ ਕਰਦੇ ਹਨ, ਜਿਨ੍ਹਾਂ 'ਚੋਂ ਅੱਜ ਇਕ ਕਰਮਚਾਰੀ ਦਾ ਨਮੂਨਾ ਲਿਆ ਗਿਆ ਅਤੇ ਬਾਕੀ ਕਰਮਚਾਰੀਆਂ ਦੇ ਨਮੂਨੇ ਸੋਮਵਾਰ ਨੂੰ ਲਏ ਜਾਣਗੇ ਅਤੇ ਇਨ੍ਹਾਂ ਸਾਰਿਆਂ ਨੂੰ ਇਕਾਂਤਵਾਸ ਕੀਤਾ ਜਾ ਰਿਹਾ ਹੈ। ਜੇਕਰ ਇਨ੍ਹਾਂ 'ਚੋਂ ਕੋਈ ਹੋਰ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ ਬ੍ਰਾਂਚ 'ਚ ਇਨ੍ਹਾਂ ਦਿਨਾਂ 'ਚ ਲੋਨ ਅਤੇ ਹੋਰ ਕੰਮ ਕਾਰ ਲਈ ਆਉਣ ਵਾਲੇ ਹੋਰ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਦੇ ਵੀ ਜਾਂਚ ਲਈ ਨਮੂਨੇ ਲਏ ਜਾਣਗੇ।ਬ੍ਰਾਂਚ ਅਧਿਕਾਰੀਆਂ ਨੇ ਦੱਸਿਆ ਕਿ ਬ੍ਰਾਂਚ ਵਿਚ ਅੱਜ ਪਬਲਿਕ ਡੀਲਿੰਗ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ ਅਤੇ ਬ੍ਰਾਂਚ ਅੰਦਰ ਕਿਸੇ ਵੀ ਬਾਹਰੀ ਵਿਅਕਤੀ ਨੂੰ ਨਹੀਂ ਆਉਣ ਦਿੱਤਾ ਜਾ ਰਿਹਾ ਅਤੇ ਉਨ੍ਹਾਂ ਵੱਲੋਂ ਬ੍ਰਾਂਚ ਨੂੰ ਪੂਰੀ ਤਰ੍ਹਾਂ ਸੈਨੇਟਾਇਜ਼ ਕਰਵਾਇਆ ਜਾ ਰਿਹਾ ਹੈ ਅਤੇ ਬਦਵਲੇ ਪ੍ਰਬੰਧ ਅਤੇ ਹੋਰ ਸਟਾਫ ਦਾ ਪ੍ਰਬੰਧ ਕਰਕੇ ਹੀ ਪਬਲਿਕ ਡੀਲਿੰਗ ਸ਼ੁਰੂ ਕੀਤੀ ਜਾਵੇਗੀ।

ਇਹ ਵੀ ਪੜ੍ਹੋ:  ਪਿਆਰ ਵਿਆਹ ਪਿੱਛੋਂ ਹੋਇਆ ਸੀ ਤਲਾਕ ,ਹੁਣ ਸਹੁਰੇ ਘਰੋਂ ਮਿਲੀ ਕੁੜੀ ਦੀ ਲਾਸ਼


author

Shyna

Content Editor

Related News