ਮੁਸਲਿਮ ਭਾਈਚਾਰੇ ਵਲੋਂ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਭਰਵਾਂ ਸਵਾਗਤ

Wednesday, Oct 23, 2019 - 05:46 PM (IST)

ਮੁਸਲਿਮ ਭਾਈਚਾਰੇ ਵਲੋਂ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਭਰਵਾਂ ਸਵਾਗਤ

ਨਾਭਾ (ਜਗਨਾਰ) : ਅੰਤਰ-ਰਾਸ਼ਟਰੀ ਨਗਰ ਕੀਰਤਨ ਦਾ ਸਥਾਨਕ ਅਲੌਹਰਾਂ ਗੇਟ ਪੁੱਜਣ 'ਤੇ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਮੁਸਤਾਕ ਅਲੀ ਕਿੰਗ ਸਰਪੰਚ ਦੀ ਅਗਵਾਈ ਵਿਚ ਮੁਸਲਿਮ ਭਾਈਚਾਰੇ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਮੁਸਲਿਮ ਭਾਈਚਾਰੇ ਵਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਉਪਰੰਤ ਪ੍ਰਧਾਨ ਮੁਸਤਾਕ ਅਲੀ ਕਿੰਗ ਨੇ ਕਿਹਾ ਕਿ ਅਸੀਂ ਬਹੁਤ ਹੀ ਵਡਭਾਗੇ ਹਾਂ, ਜਿੰਨ੍ਹਾਂ ਨੂੰ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। 

ਇਸ ਮੌਕੇ ਪ੍ਰਧਾਨ ਮੁਸਤਾਕ ਅਲੀ ਕਿੰਗ ਤੋਂ ਇਲਾਵਾ ਸਮੀਲ ਮੁਹੰਮਦ, ਹਾਕਮ ਅਲੀ ਢਿੱਲੋਂ, ਮੁਖਤਾਰ ਸਾਹ ਮੋਲਵੀ, ਜੁਬੇਰ ਅਹਿਮਦ, ਅਸਰਫ ਸਾਹ, ਰਫੀਕ ਮੁਹੰਮਦ, ਮੋਮਨ, ਲਾਭ ਖਾਨ, ਬਹਾਦਰ ਖਾਨ, ਪੰਜਾਬੀ ਗਾਇਕ ਜੀਤ ਖਾਨ ਤੋਂ ਇਲਾਵਾ ਹੋਰ ਵੀ ਮੁਸਲਿਮ ਭਾਈਚਾਰਾ ਹਾਜ਼ਰ ਸਨ। 


author

Gurminder Singh

Content Editor

Related News