ਸੰਗੀਤ ਕਲਾ ਕੇਂਦਰ ਵੱਲੋਂ ਉੱਭਰਦੇ ਕਲਾਕਾਰਾਂ ਲਈ ਸੰਗੀਤਮਈ ਸ਼ਾਮ ਦਾ ਕੀਤਾ ਗਿਆ ਆਯੋਜਨ  (ਤਸਵੀਰਾਂ)

Monday, Aug 21, 2017 - 06:23 PM (IST)

ਸੰਗੀਤ ਕਲਾ ਕੇਂਦਰ ਵੱਲੋਂ ਉੱਭਰਦੇ ਕਲਾਕਾਰਾਂ ਲਈ ਸੰਗੀਤਮਈ ਸ਼ਾਮ ਦਾ ਕੀਤਾ ਗਿਆ ਆਯੋਜਨ   (ਤਸਵੀਰਾਂ)

ਬੁਢਲਾਡਾ(ਮਨਜੀਤ)— ਇਥੋਂ ਦੇ ਸੰਗੀਤ ਕਲਾ ਕੇਂਦਰ ਵੱਲੋਂ ਉੱਭਰਦੇ ਨਵੇਂ ਕਲਾਕਾਰਾਂ ਦੇ ਨਾਮ ਅਤੇ ਸੰਗੀਤਮਈ ਸ਼ਾਮ ਦਾ ਆਯੋਜਨ ਕਾਲਾ ਮੱਲ ਸਾਂਗਾ ਮੱਲ ਧਰਮਸ਼ਾਲਾ ਵਿਖੇ ਕੀਤਾ ਗਿਆ। ਇਸ ਪ੍ਰੋਗਰਾਮ 'ਚ ਸੈਂਕੜਿਆਂ ਹੀ ਸੰਗੀਤ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ, ਤੋਂ ਇਲਾਵਾ ਉੱਭਰਦੇ ਮੇਲ-ਫੀਮੇਲ ਗਾਇਕਾਂ ਨੇ ਇਸ ਸ਼ਾਮ ਵਿੱਚ ਆਪਣੇ ਫਨ ਦਾ ਮੁਜ਼ਾਹਰਾ ਕਰਕੇ ਵਾਹ-ਵਾਹ ਖੱਟੀ। ਇਸ ਮਹਿਫਲ ਦੇ ਮੁੱਖ ਮਹਿਮਾਨ ਨਵਲ ਕੁਮਾਰ ਨੇ ਸਮਾਂ ਰੋਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਵਾਈ। ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਡਾ. ਕਪਲਾਸ਼ ਗਰਗ, ਡਾ. ਪਵਨ ਕੁਮਾਰ, ਡਾ. ਲਲਿਤ ਕੁਮਾਰ, ਪ੍ਰਧਾਨ ਪ੍ਰਭਜੋਤ ਸਿੰਘ ਕੋਹਲੀ, ਰਾਕੇਸ਼ ਜੈਨ, ਓਮ ਪ੍ਰਕਾਸ਼, ਸੰਜੀਵ ਕੁਮਾਰ ਨੀਟਾ, ਕੌਂਸਲਰ ਪ੍ਰੇਮ ਕੁਮਾਰ ਗਰਗ ਸਨ। 
ਸਮਾਗਮ ਦੌਰਾਨ ਕਲਾਕਾਰ ਫੀਮੇਲ ਗਾਇਕਾ ਦੀਪਾਲੀ ਲਹਿਰਾਗਾਗਾ ਨੇ “ਦਿਲ ਤੋ ਹੈ ਦਿਲ,“ ਮਾਨਸਾ ਦੀ ਬਿੰਦੀਆ ਨੇ “ਆਪਕੀ ਨਜਰੋਂ ਨੇ ਸਮਝਾ ਪਿਆਰ ਕੇ ਕਾਬਿਲ ਮੁਜੇ'', ਅਤੇ ਦੋਵਾਂ ਨੇ ਡਿਊਟ ਗੀਤ “ਹਸਤਾ ਹੁਆ ਨੁਰਾਨੀ ਚਿਹਰਾ'' ਗਾ ਕੇ ਪ੍ਰੋਗਰਾਮ ਨੂੰ ਸਿਖਰਾਂ 'ਤੇ ਪਹੁੰਚਾਇਆ। ਬਲੈਕ ਸਿੰਘ ਨੇ “ਮੇਰੇ ਨੈਣਾਂ ਸਾਵਨ ਭਾਦੋ ਹੈ'' ਗਾ ਕੇ ਸੰਗੀਤ ਪ੍ਰੇਮੀਆਂ ਨੂੰ ਕੀਲ ਲਿਆ ਅਤੇ ਕਲਾਕਾਰ ਕੁਲਦੀਪ ਵਿੱਕੀ, ਡੇਵਿਡ, ਨੈਣਾ, ਪੂਨਮ, ਖੁਸ਼ੀ ਮਿੱਤਲ, ਨੇ ਆਪਣੇ ਗੀਤ ਬਾਖੂਬੀ ਗਾਏ। ਇਸ ਪ੍ਰੋਗਰਾਮ ਵਿੱਚ ਮਾਂਹੀਪਾਲ, ਕੱਕੂ ਰਵੀ, ਰਾਜਿੰਦਰ ਸਹੋਤਾ, ਦੀਪਕ, ਵਿਜੈ ਮਿੱਤਲ  ਦੇ ਗੀਤਾਂ ਨੇ ਵੀ ਛਾਪ ਛੱਡੀ। ਪ੍ਰੋਗਰਾਮ ਦੇ ਅੰਤ ਵਿੱਚ ਸੰਸਥਾ ਦੇ ਚੇਅਰਮੈਨ ਰਾਜਿੰਦਰ ਮਹਿਤਾ ਨੇ “ਜਿਸ ਦਿਲ ਮੇ ਵਸਾ ਥਾ ਪਿਆਰ ਤੇਰਾ, ਉਸ ਦਿਲ ਕੋ ਕਭੀ ਕਾ ਤੋੜ ਦੀਆ'' ਅਤੇ ਪ੍ਰਧਾਨ ਨਵਤੇਜ ਨਵੀ ਨੇ “ ਗੁਲਾਬੀ ਆਂਖੇ ਜੋ ਤੇਰੀ ਦੇਖੀ, ਸ਼ਰਾਬੀ ਜੇ ਦਿਲ ਹੋ ਗਿਆ ਸੋਲੋ ਗੀਤ ਗਾ ਕੇ ਵਾਹ-ਵਾਹ ਖੱਟੀ।


Related News