ਚੰਡੀਗੜ੍ਹ ਦੀ ਸਰਕਾਰੀ ਪ੍ਰੈੱਸ ''ਚ ਬਣੇਗਾ ''ਮਿਊਜ਼ੀਅਮ'', ਰੱਖੀਆਂ ਜਾਣਗੀਆਂ 25 ਵਿੰਟੇਜ ਕਾਰਾਂ

Saturday, Mar 07, 2020 - 03:17 PM (IST)

ਚੰਡੀਗੜ੍ਹ ਦੀ ਸਰਕਾਰੀ ਪ੍ਰੈੱਸ ''ਚ ਬਣੇਗਾ ''ਮਿਊਜ਼ੀਅਮ'', ਰੱਖੀਆਂ ਜਾਣਗੀਆਂ 25 ਵਿੰਟੇਜ ਕਾਰਾਂ

ਚੰਡੀਗੜ੍ਹ (ਸਾਜਨ) : ਸੈਕਟਰ-18 ਦੀ ਸਰਕਾਰੀ ਪ੍ਰੈੱਸ ਜਿਸ ਨੂੰ ਪ੍ਰਸਾਸ਼ਨ ਨੇ ਹਾਲ ਹੀ 'ਚ ਬੰਦ ਕੀਤਾ ਹੈ,  ਉਸ 'ਚ ਛੇਤੀ ਹੀ ਮਿਊਜ਼ੀਅਮ ਬਣਨ ਜਾ ਰਿਹਾ ਹੈ। ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਸ਼ੁੱਕਰਵਾਰ ਨੂੰ ਬੈਠਕ 'ਚ ਪ੍ਰਸਾਸ਼ਨ ਦੇ ਫੈਸਲੇ ਦੀ ਸਮੀਖਿਆ ਕਰਕੇ ਉਸ 'ਤੇ ਮੋਹਰ ਲਾ ਦਿੱਤੀ। ਅਗਲੇ ਤਿੰਨ ਮਹੀਨਿਆਂ ਦੌਰਾਨ ਇੱਥੇ ਪੂਰੀ ਤਰ੍ਹਾਂ ਨਾਲ ਮਿਊਜ਼ੀਅਮ ਬਣ ਜਾਵੇਗਾ ਜਿਸ ਦੇ ਇੱਕ ਹਿੱਸੇ 'ਚ ਵਿੰਟੇਜ ਕਾਰਾਂ ਹੋਣਗੀਆਂ ਤਾਂ ਦੂਜੇ ਹਿੱਸੇ 'ਚ ਐਨਟਿਕ ਫਰਨੀਚਰ ਰੱਖਿਆ ਜਾਵੇਗਾ। ਇਸ ਨੂੰ ਅਮਲੀਜਾਮਾ ਪਹਿਨਾਉਣ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ।  ਇੰਜੀਨੀਅਰਿੰਗ ਵਿਭਾਗ ਸਮੇਤ ਸਾਰੇ ਹੋਰ ਸੰਬੰਧਿਤ ਵਿਭਾਗਾਂ ਨੂੰ ਪੂਰਾ ਖਾਕਾ ਤਿਆਰ ਕਰਨ ਦੇ ਆਦੇਸ਼ ਦੇ ਦਿੱਤੇ ਗਏ ਹਨ ਅਤੇ ਛੇਤੀ ਹੀ ਇਸ 'ਤੇ ਕੰਮ ਸ਼ੁਰੂ ਹੋ ਜਾਵੇਗਾ।  
ਕਾਫ਼ੀ ਜਗ੍ਹਾ ਹੈ ਇੱਥੇ
ਬੀਤੇ ਦਿਨੀਂ ਪ੍ਰਸਾਸ਼ਨ ਨੇ ਫੈਸਲਾ ਲਿਆ ਸੀ ਕਿ ਸੈਕਟਰ-18 ਦੀ ਸਰਕਾਰੀ ਪ੍ਰੱੈਸ ਨੂੰ ਤੱਤਕਾਲ ਪ੍ਰਭਾਵ ਨਾਲ ਬੰਦ ਕਰ ਦਿੱਤਾ ਜਾਵੇ ਅਤੇ ਇੱਥੋਂ ਦੇ ਮੁਲਾਜ਼ਮਾਂ ਨੂੰ ਕਿਤੇ ਦੂਜੇ ਵਿਭਾਗਾਂ 'ਚ ਐਡਜਸਟ ਕਰ ਦਿੱਤਾ ਜਾਵੇ। ਕੇਂਦਰ ਸਰਕਾਰ ਦੇ ਆਦੇਸ਼ 'ਤੇ ਇਹ ਫੈਸਲਾ ਲਿਆ ਗਿਆ। ਸੈਕਟਰ-18 ਸ਼ਹਿਰ ਦੇ ਵਿਚਕਾਰ ਹੈ ਅਤੇ ਇੱਥੇ ਸਰਕਾਰੀ ਪ੍ਰੱੈਸ ਕੋਲ ਕਾਫ਼ੀ ਜਗ੍ਹਾ ਹੈ ਜਿਸਦੀ ਵਰਤੋਂ ਨੂੰ ਲੈਕੇ ਪ੍ਰਸਾਸ਼ਨ ਨੇ ਪਾਲਿਸੀ ਤਿਆਰ ਕੀਤੀ ਸੀ।  ਇਸ ਤਹਿਤ ਪਲਾਨ ਬਣਿਆ ਸੀ ਕਿ ਇੱਥੇ ਮਿਊਜ਼ੀਅਮ ਬਣਾਇਆ ਜਾਵੇ ਕਿਉਂਕਿ ਸ਼ਹਿਰ 'ਚ ਸੈਲਾਨੀਆਂ ਜਾਂ ਸ਼ਹਿਰ ਦੇ ਹੀ ਲੋਕਾਂ ਦੇ ਦੇਖਣ ਲਈ ਜਿਆਦਾ ਥਾਂਵਾਂ ਨਹੀਂ ਹਨ। ਲਿਹਾਜਾ ਮਿਊਜ਼ੀਅਮ ਬਣਾਕੇ ਇੱਕ ਆਕਰਸ਼ਿਕ ਜਗ੍ਹਾ ਤਿਆਰ ਕੀਤੀ ਜਾਵੇ ਜਿਸ ਵੱਲ ਸੈਲਾਨੀ ਵੀ ਆਕਰਸ਼ਿਤ ਹੋਣ।  ਮਿਊਜ਼ੀਅਮ 'ਚ ਵਿੰਟੇਜ ਕਾਰਾਂ ਦੇ ਰੱਖਣ ਅਤੇ ਲੀ ਕਾਰਬੂਜ਼ੀਅਰ ਅਤੇ ਹੋਰ ਐਨਟਿਕ ਫਰਨੀਚਰ ਰੱਖਣ ਦਾ ਵੀ ਫੈਸਲਾ ਲਿਆ ਗਿਆ ਜਿਸਦਾ ਸਾਰਾ ਬਿਓਰਾ ਸ਼ੁੱਕਰਵਾਰ ਨੂੰ ਯੂ. ਟੀ. ਸਕੱਤਰੇਤ 'ਚ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਸਾਹਮਣੇ ਪੇਸ਼ ਕੀਤਾ ਗਿਆ।  ਬਦਨੌਰ ਨੇ ਇਸ ਫੈਸਲੇ ਨੂੰ ਅਮਲੀਜਾਮਾ ਪਹਿਨਾਉਣ 'ਤੇ ਮਨਜੂਰੀ ਦੇ ਦਿੱਤੀ।  
 


author

Babita

Content Editor

Related News