ਪਟਿਆਲਾ 'ਚ ਬਣੇਗਾ ਵਿਸ਼ਵ ਦੀ ਸਭ ਤੋਂ ਵੱਡੀ ਮੈਡਲ ਗੈਲਰੀ ਤੇ ਸਿੱਕਿਆਂ ਦਾ 'ਮਿਊਜ਼ੀਅਮ'

01/16/2021 11:37:07 AM

ਪਟਿਆਲਾ (ਜੋਸਨ) : ਵਿਸ਼ਵ ਦੀ ਸਭ ਤੋਂ ਵੱਡੀ ਮੈਡਲ ਗੈਲਰੀ ਅਤੇ ਬੇਸ਼ਕੀਮਤੀ ਸਿੱਕਿਆਂ ਦਾ ਮਿਊਜ਼ੀਅਮ, ਜੋ ਕਿ ਕਿਸੇ ਸਮੇਂ ਪੁਰਾਤਨ ਇਮਾਰਤ ਸ਼ੀਸ਼ ਮਹਿਲ ਦਾ ਸ਼ਿੰਗਾਰ ਬਣੇ ਹੋਏ ਸਨ, ਨੂੰ ਬਹੁਤ ਜਲਦ ਹੀ ਇੱਥੇ ਮਾਲ ਰੋਡ 'ਤੇ ਸਥਿਤ ਮਹਿੰਦਰਾ ਕੋਠੀ ਵਿਖੇ ਤਬਦੀਲ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਪਹਿਲ ਕਦਮੀ ਵਾਲੇ ਇਸ ਪ੍ਰਾਜੈਕਟ 'ਤੇ ਕਰੀਬ 70 ਕਰੋੜ ਰੁਪਏ ਖ਼ਰਚੇ ਜਾ ਰਹੇ ਹਨ।

ਇਹ ਵੀ ਪੜ੍ਹੋ : ਸੰਘਣੀ ਧੁੰਦ ਕਾਰਨ ਖੰਨਾ 'ਚ ਵਾਪਰਿਆ ਵੱਡਾ ਹਾਦਸਾ, ਤੇਜ਼ ਰਫ਼ਤਾਰ ਨੇ ਲਈਆਂ 2 ਕੀਮਤੀ ਜਾਨਾਂ

84 ਕਮਰਿਆਂ ਵਾਲੀ ਪੁਰਾਤਨ ਮਹਿੰਦਰਾ ਕੋਠੀ ਦੀ ਵਿਰਾਸਤੀ ਦਿੱਖ ਬਹਾਲ ਕਰਕੇ ਨਾਯਾਬ ਤੇ ਬੇਸ਼ਕੀਮਤੀ ਮੈਡਲਜ਼, ਪੁਰਾਤਨ ਸਿੱਕੇ ਤੇ ਹੋਰ ਸਜਾਵਟੀ ਵਸਤਾਂ ਇੱਥੇ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਅਤੇ ਮਹਾਰਾਜਾ ਯਾਦਵਿੰਦਰ ਸਿੰਘ ਵੱਲੋਂ ਇਕੱਤਰ ਕੀਤੇ ਗਏ 3200 ਤੋਂ ਵੀ ਵਧੇਰੇ ਮੈਡਲਜ਼, ਆਰਡਰਜ਼ ਅਤੇ 3000 ਦੇ ਕਰੀਬ ਪੁਰਾਤਨ ਸਿੱਕਿਆਂ ਨੂੰ ਬਾਅਦ 'ਚ ਉਨ੍ਹਾਂ ਨੇ ਪੰਜਾਬ ਮਿਊਜ਼ੀਅਮ ਨੂੰ ਤੋਹਫ਼ੇ ਵਜੋਂ ਸੌਂਪ ਦਿੱਤਾ ਸੀ। ਇਸ 'ਚ ਮਹਾਰਾਜਾ ਭੁਪਿੰਦਰ ਸਿੰਘ ਤੇ ਮਹਾਰਾਜਾ ਯਾਦਵਿੰਦਰ ਸਿੰਘ ਦੇ ਖ਼ੁਦ ਦੇ ਆਪਣੇ ਮੈਡਲ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲੀ ਬੱਚਿਆਂ ਲਈ ਬੰਦ ਹੋਈ ਇਹ ਸਹੂਲਤ, ਸਿਰਫ ਇਨ੍ਹਾਂ ਵਿਦਿਆਰਥੀਆਂ ਨੂੰ ਮਿਲੇਗਾ 'ਮਿਡ-ਡੇਅ-ਮੀਲ'

ਪਹਿਲਾਂ ਇਹ ਮੈਡਲ ਗੈਲਰੀ, ਮਹਾਰਾਜਾ ਨਰਿੰਦਰ ਸਿੰਘ ਵੱਲੋਂ 1847 'ਚ ਲਾਹੌਰ ਦੇ ਸ਼ਾਲੀਮਾਰ ਬਾਗ ਦੀ ਤਰਜ਼ 'ਤੇ ਤਿਆਰ ਕਰਵਾਏ ਗਏ ਪੁਰਾਣੇ ਮੋਤੀ ਬਾਗ ਦੇ ਸ਼ੀਸ਼ ਮਹਿਲ ਵਿਖੇ ਪ੍ਰਦਰਸ਼ਿਤ ਕੀਤੀ ਗਈ ਸੀ।

ਇਹ ਵੀ ਪੜ੍ਹੋ : ਪੰਜਾਬ 'ਚ 'ਬਰਡ ਫਲੂ' ਨੂੰ ਲੈ ਕੇ ਚਿੰਤਾ ਭਰੀ ਖ਼ਬਰ, ਇਸ ਜ਼ਿਲ੍ਹੇ 'ਚ ਹੋਈ ਐਂਟਰੀ!

ਉੱਥੇ ਜਗ੍ਹਾ ਦੀ ਘਾਟ ਹੋਣ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਉਣ ਵਾਲੀ ਪੀੜ੍ਹੀ ਨੂੰ ਆਪਣੀ ਵਿਰਾਸਤ ਦੇ ਰੂ-ਬ-ਰੂ ਕਰਵਾਉਣ ਦੇ ਮਕਸਦ ਨਾਲ ਮਹਿੰਦਰਾ ਕੋਠੀ ਨੂੰ ਏਸ਼ੀਅਨ ਵਿਕਾਸ ਬੈਂਕ ਦੇ ਸਹਿਯੋਗ ਨਾਲ ਪੰਜਾਬ ਦੇ ਸੱਭਿਆਚਾਰ ਅਤੇ ਸੈਰ-ਸਪਾਟਾ ਮਹਿਕਮੇ ਵੱਲੋਂ ਤਿਆਰ ਕੀਤਾ। ਇਸ ਵਿਸ਼ੇਸ਼ ਪ੍ਰਾਜੈਕਟ ਅਧੀਨ ਕਰੀਬ 70 ਕਰੋੜ ਰੁਪਏ ਦੀ ਰਾਸ਼ੀ ਖ਼ਰਚ ਕਰਕੇ ਇਸ ਨੂੰ ਬੇਸ਼ਕੀਮਤੀ ਖ਼ਜ਼ਾਨੇ ਦੀ ਪ੍ਰਦਰਸ਼ਨੀ ਵਾਸਤੇ ਤਿਆਰ ਕਰਵਾਇਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


Babita

Content Editor

Related News