ਤਰਨਤਾਰਨ ''ਚ ਪਟਵਾਰੀ ''ਤੇ ਕਾਤਲਾਨਾ ਹਮਲਾ

03/03/2016 12:19:14 PM

ਤਰਨਤਾਰਨ, (ਰਾਜੂ) : ਤਹਿਸੀਲ ਕੰਪਲੈਕਸ ''ਚ ਸਥਿਤ ਆਪਣੇ ਦਫਤਰ ''ਚ ਕੰਮ ਕਰ ਰਹੇ ਪਟਵਾਰੀ ''ਤੇ ਇਕ ਵਿਅਕਤੀ ਨੇ ਕਾਤਲਾਨਾ ਹਮਲਾ ਕਰ ਦਿੱਤਾ। 
ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਪਟਵਾਰੀ ਪ੍ਰਭਜੀਤ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਅੰਮ੍ਰਿਤਸਰ ਨੇ ਦੱਸਿਆ ਕਿ ਉਹ ਸ਼ੇਰੋਂ ਬਲਾਕ ਦਾ ਪਟਵਾਰੀ ਹੈ। ਬੀਤੇ ਦਿਨ ਉਹ ਆਪਣੇ ਦਫਤਰ ''ਚ ਕੰਮ ਕਰ ਰਿਹਾ ਸੀ ਕਿ ਅਮਰਜੀਤ ਸਿੰਘ ਉਰਫ ਲਵਲੀ ਪੁੱਤਰ ਰਘਬੀਰ ਸਿੰਘ ਵਾਸੀ ਸ਼ੇਰੋਂ (ਹਾਲ ਵਾਸੀ) ਤਰਨਤਾਰਨ ਕਿਰਪਾਨ ਲੈ ਕੇ ਉਸਦੇ ਦਫਤਰ ਵਿਚ ਆਇਆ ਅਤੇ ਨੈਸ਼ਨਲ ਹਾਈਵੇ 15 ''ਚ ਐਕਵਾਇਰ ਹੋਈ ਆਪਣੀ ਜ਼ਮੀਨ ਦੇ ਮੁਆਵਜ਼ੇ ਦੇ ਚੈੱਕਾਂ ਬਾਰੇ ਪੁੱਛਣ ਲੱਗਾ।
ਜਦੋਂ ਉਸਨੇ ਕਿਹਾ ਕਿ ਰਕਬੇ ਦੇ ਹਿਸਾਬ ਨਾਲ ਹੀ ਚੈੱਕ ਤਿਆਰ ਕੀਤੇ ਗਏ ਹਨ ਤਾਂ ਅਮਰਜੀਤ ਸਿੰਘ ਖਿੱਝ ਗਿਆ ਅਤੇ ਉਸ ''ਤੇ ਹਮਲਾ ਕਰਦਿਆਂ ਕ੍ਰਿਪਾਨ ਨਾਲ ਦੋ ਵਾਰ ਕਰ ਦਿੱਤੇ। ਇਸ ਦੌਰਾਨ ਰੌਲਾ ਪੈ ਜਾਣ ''ਤੇ ਇਕੱਠੇ ਹੁੰਦੇ ਲੋਕਾਂ ਨੂੰ ਵੇਖ ਕੇ ਕਥਿਤ ਦੋਸ਼ੀ ਉਥੋਂ ਫਰਾਰ ਹੋ ਗਿਆ। 
ਪਟਵਾਰੀ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਅਮਰਜੀਤ ਚਾਹੁੰਦਾ ਹੈ ਕਿ ਉਸਦੇ ਭਾਈਵਾਲਾਂ ਦਾ ਚੈੱਕ ਵੀ ਉਸਦੇ ਨਾਂ ''ਤੇ ਬਣਾਇਆ ਜਾਵੇ ਪਰ ਜਦੋਂ ਉਸਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਕਥਿਤ ਦੋਸ਼ੀ ਨੇ ਉਸ ''ਤੇ ਹਮਲਾ ਕਰ ਦਿੱਤਾ। ਪੁਲਸ ਨੇ ਉਸਦੇ ਬਿਆਨਾਂ ''ਤੇ ਅਮਰਜੀਤ ਸਿੰਘ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  


Related News