ਜਠਾਣੀ ਵਲੋਂ ਦਰਾਣੀ ਨੂੰ ਰੂਹ ਕੰਬਾਊ ਮੌਤ ਦੇਣ ਵਾਲੀ ਘਟਨਾ ਦਾ ਪੂਰਾ ਸੱਚ ਆਇਆ ਸਾਹਮਣੇ
Tuesday, Oct 27, 2020 - 06:26 PM (IST)
ਅੰਮ੍ਰਿਤਸਰ/ਕੱਥੂਨੰਗਲ (ਕੰਬੋ) : ਕੱਧੂਨੰਗਲ ਦੇ ਪਿੰਡ ਮਾਨ ਵਿਚ ਜਠਾਣੀ ਵਲੋਂ ਦਰਾਣੀ ਨੂੰ ਕਤਲ ਕਰਨ ਦੇ ਮਾਮਲੇ ਨੂੰ ਪੁਲਸ ਨੇ 24 ਘੰਟਿਆਂ ਵਿਚ ਹੀ ਸੁਲਝਾ ਲਿਆ ਹੈ। ਇਸ ਦਿਲ ਕੰਬਾਉਣ ਵਾਲੇ ਮਾਮਲੇ ਵਿਚ ਪੁਲਸ ਨੇ ਕਾਤਲ ਜਠਾਣੀ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਾਰਦਾਤ ਸਾਹਮਣੇ ਆਉਣ ਤੋਂ ਬਾਅਦ ਸੀਨੀਅਰ ਪੁਲਸ ਕਪਤਾਨ ਅੰਮ੍ਰਿਤਸਰ ਦਿਹਾਤੀ ਧਰੁਵ ਦਹੀਆ (ਆਈ. ਪੀ. ਐੱਸ.) ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਐੱਸ. ਪੀ. ਡੀ. ਗੌਰਵ ਤੁੜਾ ਤੇ ਏ. ਸੀ. ਪੀ. ਮਜੀਠਾ ਅਭਿਮਨਿਉ ਰਾਣਾ ਦੀ ਨਿਗਰਾਨੀ ਹੇਠ ਪਿੰਡ ਮਾਨ ਵਿਖੇ ਹੋਏ ਕਤਲ ਸਬੰਧੀ ਇਕ ਟੀਮ ਗਠਿਤ ਕੀਤਾ ਗਿਆ ਸੀ। ਇਸ ਦੀ ਅਗਵਾਈ ਐੱਸ. ਐੱਚ. ਓ. ਕੱਥੂਨੰਗਲ ਕਿਰਨਦੀਪ ਸਿੰਘ ਵੱਲੋਂ ਕਰਦੇ ਹੋਏ ਪਿਛਲੇ ਦਿਨੀਂ ਪਿੰਡ ਮਾਨ ਵਿਖੇ ਜਠਾਣੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਸੋਚੀ-ਸਮਝੀ ਯੋਜਨਾ ਤਹਿਤ ਆਪਣੀ ਦਰਾਣੀ ਨੂੰ ਆਪਣੇ ਘਰ ਬੁਲਾ ਕੇ ਪਹਿਲਾਂ ਮੌਤ ਦੇ ਘਾਟ ਉਤਾਰਿਆ ਗਿਆ ਅਤੇ ਫਿਰ ਉਸ 'ਤੇ ਤੇਲ ਪਾ ਕੇ ਅੱਧ-ਪਚੱਦਾ ਸਾੜ ਦਿੱਤਾ ਤਾਂ ਕਿ ਕਿਸੇ ਨੂੰ ਕੋਈ ਪਛਾਣ ਨਾ ਹੋ ਸਕੇ।
ਇਹ ਵੀ ਪੜ੍ਹੋ : ਵੱਡੀ ਵਾਰਦਾਤ, ਅੱਧੀ ਰਾਤ ਨੂੰ ਪਤੀ ਵਲੋਂ ਪਤਨੀ ਦਾ ਕਤਲ
ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਪਿੰਡ ਮਾਨ ਵਿਖੇ ਕਤਲ ਦੀ ਵਾਪਰੀ ਵਾਰਦਾਤ, ਜਿਸ ਵਿਚ ਜਠਾਣੀ ਰਾਜਵਿੰਦਰ ਕੌਰ ਪਤਨੀ ਪ੍ਰਤਾਪ ਸਿੰਘ ਵਾਸੀ ਮਾਨ, ਜਿਸ ਦਾ ਪ੍ਰੇਮੀ ਮਨਦੀਪ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਅਜੈਬਵਾਲੀ ਨੇ ਮਿਲ ਕੇ ਹਰਵਿੰਦਰ ਕੌਰ ਪਤਨੀ ਪਲਵਿੰਦਰ ਸਿੰਘ ਉਮਰ 26 ਸਾਲ, ਜੋ ਕਿ ਰਿਸ਼ਤੇ ਵਿਚ ਰਾਜਵਿੰਦਰ ਕੌਰ ਦੀ ਦਰਾਣੀ ਅਤੇ ਭੈਣ ਲੱਗਦੀ ਸੀ, ਜੋ ਕਿ ਇਸ ਦੇ ਪ੍ਰੇਮ ਸੰਬੰਧਾਂ 'ਚ ਅੜਚਣ ਬਣਦੀ ਸੀ ਅਤੇ ਹਮੇਸ਼ਾਂ ਭੈੜੇ ਕੰਮਾਂ ਤੋਂ ਰੋਕਦੀ ਸੀ। ਰਾਜਵਿੰਦਰ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਹਿਲਾਂ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਬਾਅਦ ਵਿਚ ਉਸ ਦੀ ਮ੍ਰਿਤਕ ਦੇਹ 'ਤੇ ਆਪਣੇ ਕੱਪੜੇ ਪਾ ਕੇ ਉਸ ਨੂੰ ਸਾੜ ਦਿੱਤਾ।
ਇਹ ਵੀ ਪੜ੍ਹੋ : ਰਾਣਾ ਸਿੱਧੂ ਕਤਲ ਕਾਂਡ 'ਚ ਕਈ ਪਹਿਲੂ ਘੋਖ ਰਹੀ ਪੁਲਸ, ਸਾਹਮਣੇ ਆਏ ਵੱਡੇ ਤੱਥ
ਇੰਨਾ ਹੀ ਨਹੀਂ ਕਾਤਲ ਰਾਜਵਿੰਦਰ ਕੌਰ ਨੇ ਸੁਸਾਈਡ ਨੋਟ ਲਿਖ ਕੇ ਆਪਣੇ ਆਪ ਨੂੰ ਮਰਿਆ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਆਪ ਵਾਰਦਾਤ ਕਰਕੇ ਆਪਣੇ ਪ੍ਰੇਮੀ ਨਾਲ ਰਫ਼ੂ-ਚੱਕਰ ਹੋ ਗਈ, ਜਿਸ ਨੂੰ ਥਾਣਾ ਕੱਥੂਨੰਗਲ ਦੇ ਐੱਸ. ਐੱਚ. ਓ. ਕਿਰਨਦੀਪ ਸਿੰਘ ਦੀ ਟੀਮ ਵੱਲੋਂ 24 ਘੰਟਿਆਂ ਵਿਚ ਕਾਤਲਾਂ ਨੂੰ ਕਾਬੂ ਕਰ ਕੇ ਮੁਕਦਮਾ ਨੰਬਰ 310 ਧਾਰਾ 302, 201, 34 ਤਹਿਤ ਦਰਜ ਕਰ ਕੇ ਕਾਰਵਾਈ ਅਮਲ ਵਿਚ ਲਿਆਂਦੀ ਅਤੇ ਤਫ਼ਤੀਸ਼ ਜਾਰੀ ਹੈ।
ਇਹ ਵੀ ਪੜ੍ਹੋ : ਦੁਸਹਿਰੇ ਮੌਕੇ ਮੋਦੀ ਦੇ ਪੁਤਲੇ ਫੂਕਣ 'ਤੇ ਭਾਜਪਾ ਨੇਤਾ ਦਾ ਚੜ੍ਹਿਆ ਪਾਰਾ, ਕੈਪਟਨ 'ਤੇ ਦਿੱਤਾ ਵੱਡਾ ਬਿਆਨ