ਪੁਲਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ, ਭੈਣ ਨੇ ਹੀ ਪ੍ਰੇਮੀਆਂ ਕੋਲੋਂ ਕਤਲ ਕਰਵਾਇਆ ਸੀ ਭਰਾ

Tuesday, Jun 08, 2021 - 01:39 PM (IST)

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ/ਪਵਨ): ਪਿੰਡ ਜੱਸੇਆਣਾ ਵਾਸੀ ਇਕ ਨੌਜਵਾਨ ਦੇ ਕਤਲ ਦੀ ਗੁੱਥੀ ਜ਼ਿਲ੍ਹਾ ਪੁਲਸ ਨੇ ਸੁਲਝਾਅ ਲਈ ਹੈ। ਮੁੱਢਲੀ ਪੜਤਾਲ ’ਚ ਪੁਲਸ ਅਨੁਸਾਰ ਜੋ ਸਾਹਮਣੇ ਆਇਆ ਇਹ ਮਾਮਲਾ ਪ੍ਰੇਮ ਸਬੰਧਾਂ ਦਾ ਹੈ। ਕਥਿਤ ਤੌਰ ’ਤੇ ਭੈਣ ਨੇ ਆਪਣੇ ਪ੍ਰੇਮੀਆਂ ਨਾਲ ਮਿਲ ਭਰਾ ਦਾ ਕਤਲ ਕੀਤਾ ਹੈ। ਜ਼ਿਲ੍ਹਾ ਪੁਲਸ ਮੁਖੀ ਡੀ.ਸੁਡਰਵਿਲੀ ਆਈ.ਪੀ.ਐੱਸ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਬੀਤੇ ਕੱਲ੍ਹ ਹੋਏ ਕਤਲ ਦੀ ਗੁੱਥੀ ਪੁਲਸ ਨੇ ਸੁਲਝਾ ਲਈ ਹੈ। ਐੱਸ.ਐੱਸ.ਪੀ. ਨੇ ਦੱਸਿਆ ਕਿ ਸੁਖਜਿੰਦਰ ਕੌਰ ਪਤਨੀ ਸਵਰਗੀ ਇਕਬਾਲ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਹਾਲ ਅਬਾਦ ਪਿੰਡ ਜੱਸੇਆਣਾ ਨੇ ਫੋਨ ਕਰਕੇ ਦੱਸਿਆ ਕਿ ਉਸ ਦੇ 2 ਬੱਚੇ ਹਨ ਵੱਡਾ ਮੁੰਡਾ ਸੰਦੀਪ ਸਿੰਘ ਅਤੇ ਛੋਟੀ ਕੁੜੀ ਸੁਮਨਦੀਪ ਕੌਰ ਹਨ ਅਤੇ ਦੋਵੇਂ ਵਿਆਹੇ ਹੋਏ ਹਨ ਅਤੇ ਮੇਰੀ ਕੁੜੀ ਸੁਮਨਦੀਪ ਕੌਰ ਆਪਣੇ ਸਹੁਰੇ ਪਰਿਵਾਰ ਨਾਲ ਅਣਬਣ ਹੋਣ ਕਰਕੇ 2 ਸਾਲ ਤੋਂ ਸਾਡੇ ਕੋਲ ਹੀ ਰਹਿ ਰਹੀ ਹੈ।

ਇਹ ਵੀ ਪੜ੍ਹੋ:  ਹੈਰਾਨੀਜਨਕ: ਕਾਂਗਰਸੀ ਨੇਤਾ ਨਾਲ ਸਰੀਰਕ ਸਬੰਧ ਬਣਾਉਣ ਤੋਂ ਕੀਤਾ ਇਨਕਾਰ ਤਾਂ ਪਾਵਰਕਾਮ ਨੇ ਪੁੱਟਿਆ ਮੀਟਰ

ਉਸ ਨੇ ਦੱਸਿਆ ਕਿ ਰਾਤ ਕਰੀਬ 8 ਵਜੇ ਮੇਰਾ ਮੁੰਡਾ ਸੰਦੀਪ ਸਿੰਘ ਕਰਿਆਨੇ ਦਾ ਸਾਮਾਨ ਲੈਣ ਲਈ ਘਰ ਤੋਂ ਬਾਹਰ ਗਿਆ ਸੀ ਪਰ ਮੁੜ ਕੇ ਵਾਪਸ ਨਹੀਂ ਆਇਆ, ਉਨ੍ਹਾਂ ਕਿਹਾ ਕਿ ਮੈਂ ਆਪਣੀ ਨੂੰਹ ਨਾਲ ਸਾਰੀ ਰਾਤ ਆਪਣੇ ਪੁੱਤਰ ਸੰਦੀਪ ਸਿੰਘ ਨੂੰ ਲੱਭਦੀ ਰਹੀ ਪਰ ਕੁਝ ਵੀ ਪਤਾ ਨਹੀਂ ਚੱਲਿਆ। ਸਵੇਰੇ ਪਤਾ ਲੱਗਿਆ ਕਿ ਪਿੰਡ ਦੇ ਮਾਈਨਰ ਦੀ ਝਾਲ ਵਾਲੀ ਸਾਇਡ ਖੇਤਾਂ ’ਚ ਨਾ-ਮਲੂਮ ਵਿਅਕਤੀ ਦੀ ਲਾਸ਼ ਪਈ ਹੈ ਜਿਸ ਤੇ ਅਸੀਂ ਮੌਕੇ ’ਤੇ ਜਾ ਕੇ ਦੇਖਿਆ ਕਿ ਇਹ ਲਾਸ਼ ਮੇਰੇ ਮੁੰਡੇ ਸੰਦੀਪ ਕੁਮਾਰ ਦੀ ਹੈ, ਜਿਸ ਨੂੰ ਕਿ ਕਿਸੇ ਨਾ-ਮੂਲਮ ਵਿਅਕਤੀਆਂ ਨੇ ਗਲ ’ਚ ਡੂਘੇ ਜ਼ਖ਼ਮ ਦੇ ਕੇ ਕਤਲ ਕਰ ਦਿੱਤਾ ਹੈ। ਜਿਸ ’ਤੇ ਪੁਲਸ ਪਾਰਟੀ ਵੱਲੋਂ ਮੌਕੇ ਪਰ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮ੍ਰਿਤਕ ਦੀ ਮਾਤਾ ਸੁਖਜਿੰਦਰ ਕੌਰ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ। 

PunjabKesari

ਇਹ ਵੀ ਪੜ੍ਹੋ: ਬਲੈਕ ਫੰਗਸ ਨਾਲ ਸ੍ਰੀ ਮੁਕਤਸਰ ਸਾਹਿਬ ’ਚ ਇਕ ਹੋਰ ਮੌਤ

ਦੌਰਾਨੇ ਤਫ਼ਤੀਸ਼ ਹਰਵਿੰਦਰ ਸਿੰਘ ਚੀਮਾ ਡੀ.ਐੱਸ.ਪੀ.ਜੀ. ਵੱਲੋਂ ਮੁਕੱਦਮੇ ਦੀ ਬਰੀਕੀ ਨਾਲ ਛਾਣਬੀਣ ਕਰਦਿਆਂ ਅਤੇ ਟੈਕਨੀਕਲ ਵਿੰਗ ਦੀ ਸਹਾਇਤਾ ਨਾਲ ਇਸ ਮੁਕੱਦਮੇ ਨੂੰ ਟਰੇਸ ਕਰ ਲਿਆ ਅਤੇ ਪੁਲਸ ਵੱਲੋਂ ਦੋਸ਼ੀ ਮ੍ਰਿਤਕ ਦੀ ਭੈਣ ਸੁਮਨਦੀਪ ਕੌਰ, ਗਗਨਦੀਪ ਸਿੰਘ ਗਗਨਾ ਪੁੱਤਰ ਛਿਦਰਪਾਲ ਸਿੰਘ ਵਾਸੀਜੱਸੇਆਣਾ, ਅੰਕੁਸ਼ ਕੁਮਾਰ ਪੁੱਤਰ ਅਸ਼ੋਕ ਵਾਸੀ ਸ੍ਰੀ ਮੁਕਤਸਰ ਸਾਹਿਬ ਨੂੰ ਮਾਮਲੇ ਵਿੱਚ ਨਾਮਜ਼ਦ ਕਰਕੇ ਦੋਸ਼ੀ ਗਗਨਦੀਪ ਗਗਨਾ ਪੁੱਤਰ ਛਿੰਦਰਪਾਲ ਸਿੰਘ ਨੂੰ ਕਾਬੂ ਕਰ ਲਿਆ ਹੈ। ਪੁਲਸ ਵੱਲੋਂ ਅੱਗੇ ਤਫਤੀਸ਼ ਕੀਤੀ ਜਾ ਰਹੀ ਹੈ। ਐੱਸ.ਐੱਸ.ਪੀ. ਨੇ ਦੱਸਿਆ ਕਿ ਸੁਮਨਦੀਪ ਦੀ ਦੋਸਤੀ ਪਹਿਲਾਂ ਗਗਨਦੀਪ ਸਿੰਘ ਗਗਨਾ ਅਤੇ ਹੁਣ ਅੰਕੁਸ਼ ਕੁਮਾਰ ਨਾਲ ਸੀ। ਇਸ ’ਤੇ ਮ੍ਰਿਤਕ ਸੰਦੀਪ ਕੁਮਾਰ ਇਤਰਾਜ਼ ਕਰਦਾ ਸੀ, ਜਿਸ ’ਤੇ ਤਿੰਨਾਂ ਨੇ ਸਕੀਮ ਬਣਾ ਕੇ ਇਸਦਾ ਕਤਲ ਕੀਤਾ। 

ਇਹ ਵੀ ਪੜ੍ਹੋ:  ਹਲਕਾ ਭੁਲੱਥ 'ਚ ਲੱਗੇ ਵਿਧਾਇਕ ਖਹਿਰਾ ਦੇ ਇਤਰਾਜ਼ਯੋਗ ਪੋਸਟਰ

ਐੱਸ.ਐੱਸ.ਪੀ. ਨੇ ਦੱਸਿਆ ਕਿ ਮ੍ਰਿਤਕ ਕੁਝ ਸਮਾਂ ਪਹਿਲਾ ਨਸ਼ਾ ਕਰਦਾ ਸੀ। ਇਹ ਦੋਵੇਂ ਉਸ ਨੂੰ ਇਸੇ ਬਹਾਨੇ ਨਾਲ ਸੂਏ ਨੇੜੇ ਲੈ ਗਏ, ਜਿੱਥੇ ਇਨ੍ਹਾਂ ਉਸ ਦੇ ਖਾਲੀ ਸਰਿੰਜ ਵੀ ਲਾਈ ਕਿ ਉਸ ਨਾਲ ਕੋਈ ਖੂਨ ਦਾ ਧਬਾ ਆਦਿ ਬਣ ਜਾਵੇਗਾ ਕਿ ਤੇ ਸੰਦੀਪ ਦੀ ਮੌਤ ਹੋ ਜਾਵੇਗੀ ਪਰ ਜਦ ਅਜਿਹਾ ਨਾ ਹੋਇਆ ਤਾਂ ਦੋਵਾਂ ਨੇ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਪੁਲਸ ਨੇ ਗਗਨਦੀਪ ਸਿੰਘ ਨੂੰ ਕਾਬੂ ਕਰ ਲਿਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ਐੱਸ.ਪੀ. ਕੁਲਵੰਤ ਰਾਏ, ਐੱਸ.ਪੀ. ਰਾਜਪਾਲ ਸਿੰਘ ਹੁੰਦਲ, ਡੀ.ਐੱਸ.ਪੀ. ਹਰਵਿੰਦਰ ਸਿੰਘ ਚੀਮਾ, ਵਿਸ਼ਨ ਲਾਲ ਐੱਸ.ਐੱਚ.ਓ. ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ:  ਨੌਜਵਾਨ ਫ਼ੌਜੀ ਦੀ ਅਚਾਨਕ ਹੋਈ ਮੌਤ, ਸਰਕਾਰੀ ਸਨਮਾਨਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ


Shyna

Content Editor

Related News