ਥਾਣੇ ਤੋਂ ਕੁਝ ਦੂਰੀ ''ਤੇ ਹੀ ਸ਼ਰੇਆਮ ਵਾਪਰੀ ਕਤਲ ਦੀ ਵਾਰਦਾਤ, ਨੌਜਵਾਨ ਦੀ ਮੌਤ ਤੋਂ ਬਾਅਦ ਜਾਗਿਆ ਪੁਲਸ ਪ੍ਰਸ਼ਾਸਨ

08/20/2017 8:18:24 PM

ਝਬਾਲ (ਹਰਬੰਸ ਲਾਲੂ ਘੁੰਮਣ,ਨਰਿੰਦਰ)-ਜ਼ਿਲਾ ਤਰਨਤਾਰਨ ਦੇ ਕਸਬਾ ਝਬਾਲ 'ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਏ ਮਾਮੂਲੀ ਝਗੜੇ ਨੇ ਖ਼ੂਨੀ ਰੂਪ ਧਾਰਦਿਆਂ ਇਕ ਨੌਜਵਾਨ ਦੀ ਜਾਨ ਲੈ ਲਈ। ਉਕਤ ਮਾਮਲੇ 'ਚ ਥਾਣਾ ਝਬਾਲ ਦੀ ਪੁਲਸ ਨੇ ਇਕ ਦਰਜਨ ਦੇ ਕਰੀਬ ਲੋਕਾਂ ਵਿਰੋਧ ਕਤਲ ਦਾ ਕੇਸ ਦਰਜ ਕਰਕੇ ਅਗਲੇਰੀ ਤਫਤੀਸ਼ ਅਰੰਭ ਕਰ ਦਿੱਤੀ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਗੁਰਵੰਤ ਕੌਰ ਪਤਨੀ ਸਵ. ਸਵਰਨ ਸਿੰਘ ਵਾਸੀ ਪਿੰਡ ਝਬਾਲ ਕਲਾਂ ਨੇ ਦੱਸਿਆ ਕਿ ਉਹ ਝਬਾਲ ਦੇ ਸਰਕਾਰੀ ਹਸਪਤਾਲ ਵਿਖੇ ਆਸ਼ਾ ਵਰਕਰ ਵਜੋਂ ਡਿਊਟੀ ਕਰ ਰਹੀ ਹੈ, ਉਸ ਨੇ ਦੱਸਿਆ ਕਿ ਉਸ ਦੇ ਲੜਕੇ ਜਸਕਰਨ ਸਿੰਘ ਦਾ ਗੁਆਂਢ ਰਹਿੰਦੇ ਜੈ ਬੀਰ ਸਿੰਘ ਪੁੱਤਰ ਇੰਦਰਜੀਤ ਸਿੰਘ ਉਰਫ ਪਿੰਟੂ ਨਾਲ ਕੁਝ ਸਮਾਂ ਪਹਿਲਾਂ ਗਰਾਂਊਡ 'ਚ ਖੇਡਦਿਆਂ ਝਗੜਾ ਹੋਇਆ ਸੀ, ਜਿਸ ਰੰਜਿਸ਼ ਦੇ ਚੱਲਦਿਆਂ ਬੀਤੀ ਦੇਰ ਸ਼ਾਮ ਜਦੋਂ ਉਹ ਆਪਣੀ ਡਿਊਟੀ 'ਤੇ ਗਈ ਹੋਈ ਸੀ ਅਤੇ ਉਸਦਾ ਦੂਜਾ ਲੜਕਾ ਸਿਮਰਨਜੀਤ ਸਿੰਘ ਇਕੱਲਾ ਹੀ ਘਰ 'ਚ ਮੌਜੂਦ ਸੀ ਤਾਂ ਜੈ ਬੀਰ ਸਿੰਘ ਅਤੇ ਉਸਦਾ ਭਰਾ ਅਜੇਬੀਰ ਸਿੰਘ ਦੋਵੇਂ ਪੁੱਤਰਾਨ ਇੰਦਰਜੀਤ ਸਿੰਘ ਉਰਫ ਪਿੰਟੂ ਆਪਣੇ ਹੋਰਨਾ ਸਾਥੀਆਂ ਸਮੇਤ ਉਨ੍ਹਾਂ ਦੇ ਘਰ ਆਏ ਅਤੇ ਉਸਦੇ ਲੜਕੇ ਦੀ ਮਾਰਕੁੱਟਾਈ ਕੀਤੀ 'ਤੇ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਇਸ ਸਬੰਧੀ ਉਸ ਨੂੰ ਪਤਾ ਲੱਗਣ 'ਤੇ ਉਹ ਆਪਣੇ ਜੇਠ ਵਿਰਸਾ ਸਿੰਘ ਅਤੇ ਦਿਉਰਾਂ ਦਲਜੀਤ ਸਿੰਘ 'ਤੇ ਸਲਵਿੰਦਰ ਸਿੰਘ ਨੂੰ ਨਾਲ ਲੈ ਕੇ ਜਦੋਂ ਬੀਤੀ ਦੇਰ ਸ਼ਾਮ ਥਾਣਾ ਝਬਾਲ ਵਿਖੇ ਕਥਿਤ ਦੋਸ਼ੀਆਂ ਵਿਰੋਧ ਸ਼ਿਕਾਇਤ ਦਰਜ ਕਰਵਾ ਕੇ ਬਾਹਰ ਆ ਰਹੇ ਸਨ ਤਾਂ ਥਾਣੇ ਦੇ ਬਾਹਰ ਪਹਿਲਾਂ ਹੀ ਝਗੜੇ ਦੀ ਯੋਜਨਾਂ ਨਾਲ ਡਾਂਗਾਂ, ਸੋਟੇ ਲੈ ਕੇ ਖੜੇ ਜੈ ਬੀਰ ਸਿੰਘ, ਅਜੇਬੀਰ ਸਿੰਘ 'ਤੇ ਉਨ੍ਹਾਂ ਦੇ ਪਿਤਾ ਇੰਦਰਜੀਤ ਸਿੰਘ ਉਰਫ ਪਿੰਟੂ ਸਮੇਤ ਹੋਰਨਾਂ ਸਾਥੀਆਂ ਵੱਲੋਂ ਉਨ੍ਹਾਂ 'ਤੇ ਹਮਲਾ ਕਰਦਿਆਂ ਕੁੱਟਮਾਰ ਸ਼ੁਰੂ ਕਰ ਦਿੱਤੀ ਗਈ ਅਤੇ ਇਸ ਦੌਰਾਂਨ ਅਜੈਬੀਰ ਸਿੰਘ ਨੇ ਹੱਥ 'ਚ ਫੜੇ ਬੈਸਬਾਲ ਨਾਲ ਉਸਦੇ ਦਿਉਰ ਦਲਜੀਤ ਸਿੰਘ ਦੇ ਸਿਰ 'ਚ ਵਾਰ ਕੀਤਾ ਜਿਸ ਨਾਲ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ 'ਤੇ ਜ਼ਮੀਨ 'ਤੇ ਡਿੱਗ ਪਿਆ। ਉਸ ਨੇ ਦੱਸਿਆ ਕਿ ਇਸ ਦੌਰਾਂਨ ਵੀ ਉਕਤ ਦੋਸ਼ੀਆਂ ਵੱਲੋਂ ਉਨ੍ਹਾਂ ਦੀ ਥਾਣੇ ਦੇ ਨਜ਼ਦੀਕ ਸ਼ਰੇਆਮ ਰੱਜ ਕੇ ਕੁੱਟਮਾਰ ਕੀਤੀ 'ਤੇ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਗੰਭੀਰ ਹਾਲਤ 'ਚ ਜ਼ਖ਼ਮੀ ਦਲਜੀਤ ਸਿੰਘ ਨੂੰ ਹਸਪਤਾਲ 'ਚ ਲੈ ਜਾਂਦਿਆਂ ਰਸਤੇ ਵਿਚ ਉਸ ਦੀ ਮੌਤ ਹੋ ਗਈ। ਥਾਣਾ ਝਬਾਲ ਦੇ ਮੁੱਖੀ ਇੰ. ਹਰਿਤ ਸ਼ਰਮਾ ਨੇ ਦੱਸਿਆ ਕਿ ਗੁਰਵੰਤ ਕੌਰ ਪਤਨੀ ਸਵ. ਸਵਰਨ ਸਿੰਘ ਦੇ ਬਿਆਨਾਂ 'ਤੇ ਅਜੇਬੀਰ ਸਿੰਘ, ਜੈ ਬੀਰ ਸਿੰਘ ਦੋਵੇਂ ਪੁੱਤਰਾਨ ਇੰਦਰਜੀਤ ਸਿੰਘ ਉਰਫ ਪਿੰਟੂ, ਇੰਦਰਜੀਤ ਸਿੰਘ ਉਰਫ ਪਿੰਟੂ ਪੁੱਤਰ ਜੋਗਿੰਦਰ ਸਿੰਘ, ਸੁਰਜੀਤ ਸਿੰਘ ਉਰਫ ਬਾਦਸ਼ਾਹ ਪੁੱਤਰ ਜੋਗਿੰਦਰ ਸਿੰਘ, ਸੁਰਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ, ਹਰਜਿੰਦਰ ਸਿੰਘ ਪੁੱਤਰ ਤਰਸ਼ੇਮ ਸਿੰਘ, ਸਾਹਿਬ ਸਿੰਘ ਉਰਫ ਸਾਹਬਾ ਪੁੱਤਰ ਮਨਜਿੰਦਰ ਸਿੰਘ, ਸਾਜਨ ਸਿੰਘ, ਸਾਗਰ ਨੰਦਾ ਪੁੱਤਰ ਪ੍ਰਦੀਪ ਨੰਦਾ, ਜੰਡੂ ਅਤੇ ਸਰਤਾਜ ਸਿੰਘ ਵਿਰੋਧ ਥਾਣਾ ਝਬਾਲ ਵਿਖੇ ਮੁਕਦਮਾਂ ਨੰਬਰ 129 ਜੇਰੇ ਧਾਰਾ 302, 1248, 149, 34 ਆਈ. ਪੀ.ਸੀ. ਤਹਿਤ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਅਰੰਭ ਕਰ ਦਿੱਤੀ ਗਈ ਹੈ। ਲਾਸ਼ ਕਬਜੇ ਹੇਠ ਲੈ ਕੇ ਪੋਸਮਾਟਰਮ ਕਰਵਾਇਆ ਜਾ ਰਿਹਾ ਹੈ।


Related News