ਪਟਿਆਲਾ ’ਚ ਦਿਨ-ਦਿਹਾੜੇ ਠੇਕੇਦਾਰ ਦਾ ਗੋਲ਼ੀਆਂ ਮਾਰ ਕੇ ਕੀਤੇ ਕਤਲ ’ਚ ਸਨਸਨੀਖੇਜ਼ ਖ਼ੁਲਾਸਾ
Friday, May 05, 2023 - 06:31 PM (IST)
ਪਟਿਆਲਾ (ਕੰਵਲਜੀਤ) : ਪਟਿਆਲਾ ਦੇ ਨਾਭਾ ਰੋਡ ’ਤੇ ਵੀਰਵਾਰ ਨੂੰ ਪੀ. ਆਰ. ਟੀ. ਸੀ ਦਫ਼ਤਰ ਦੇ ਬਾਹਰ ਠੇਕੇਦਾਰ ਦਰਸ਼ਨ ਸਿੰਗਲਾ ਦਾ 5 ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੁਲਸ ਵੱਲੋਂ ਮੁਸਤੈਦੀ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਦੋਸ਼ੀ ਨੂੰ 6 ਘੰਟਿਆਂ ਦੌਰਾਨ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਮਿਲੀ ਜਾਣਕਾਰੀ ਮੁਤਾਬਕ ਇਸ ਕਤਲ ਕਾਂਡ ਦਾ ਦੋਸ਼ੀ ਕੋਈ ਹੋਰ ਨਹੀਂ ਸਗੋਂ ਦਰਸ਼ਨ ਸਿੰਗਲਾ ਦੇ ਨਾਲ ਦਾ ਠੇਕੇਦਾਰ ਪਵਨ ਬਜਾਜ ਹੈ ਜਿਸ ਨਾਲ ਕਾਫ਼ੀ ਲੰਬੇ ਅਰਸੇ ਤੋਂ ਠੇਕੇਦਾਰ ਦਰਸ਼ਨ ਸਿੰਗਲਾ ਦੀ ਖਿੱਚੋਤਾਣ ਚੱਲਦੀ ਆ ਰਹੀ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਵੱਡੀ ਜਾਣਕਾਰੀ, ਪਿਛਲੇ 10 ਸਾਲਾਂ ਦੇ ਟੁੱਟੇ ਰਿਕਾਰਡ, ਫਿਰ ਵਰ੍ਹਣਗੇ ਬੱਦਲ
ਮੁਖਵਿੰਦਰ ਸਿੰਘ ਛੀਨਾ ਆਈ. ਜੀ. ਰੇਂਜ ਪਟਿਆਲਾ ਨੇ ਦੱਸਿਆ ਕਿ ਇਸ ਕਤਲ ਦੀ ਵਜ੍ਹਾ ਰੰਜਿਸ਼ ਇਹ ਹੈ ਕਿ ਦਰਸ਼ਨ ਕੁਮਾਰ ਸਿੰਗਲਾ ਜੋ ਕਿ ਸਰਵਿਸ ਪ੍ਰੋਵਾਈਡਰ ਦਾ ਕੰਮ ਕਾਫੀ ਵੱਡੇ ਪੱਧਰ ’ਤੇ ਕਰਦਾ ਸੀ। ਇਸ ਦਫਤਰ ਐੱਸ. ਐੱਸ. ਸਰਵਿਸ ਪ੍ਰੋਵਾਈਡਰ ਨਾਭਾ ਰੋਡ ’ਤੇ ਸਥਿਤ ਹੈ ਅਤੇ ਮੁਲਜ਼ਮ ਪਵਨ ਬਜਾਜ ਵੀ ਲੰਬੇ ਸਮੇਂ ਤੋਂ ਇਸ ਕਾਰੋਬਾਰ ਵਿਚ ਸ਼ਾਮਲ ਸੀ ਜਿਸ ਦੀ ਫਰਮ ਐੱਮ. ਐੱਸ. ਪਵਨ ਬਜਾਜ ਹੈ। ਦੋਵਾਂ ਵਿਚਾਲੇ ਕਾਰੋਬਾਰ ਨੂੰ ਲੈ ਕੇ ਕਾਫੀ ਸਮੇਂ ਖਿੱਚੋਤਾਣ ਸੀ ਅਤੇ ਇੰਨਾਂ ਨੇ ਇਕ ਦੂਜੇ ਖ਼ਿਲਾਫ ਸ਼ਿਕਾਇਤਾਂ ਵੀ ਕੀਤੀਆਂ ਹੋਈਆਂ ਸਨ। ਇਸੇ ਖਿੱਚੋਤਾਣ ਕਰਕੇ ਪਵਨ ਬਜਾਜ ਨੇ ਦਰਸ਼ਨ ਕੁਮਾਰ ਸਿੰਗਲਾ ਨੂੰ ਖ਼ਤਮ ਕਰਨ ਦੀ ਸਾਜਿਸ਼ ਰਚੀ ਅਤੇ ਮਿਤੀ ਵੀਰਵਾਰ ਨੂੰ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ।
ਇਹ ਵੀ ਪੜ੍ਹੋ : ਪਠਾਨਕੋਟ ’ਚ ਹਾਈ ਅਲਰਟ, ਬੰਦ ਕਰਵਾਏ ਗਏ ਸਕੂਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।