ਹੱਸਦੇ-ਵਸਦੇ ਪਰਿਵਾਰ ''ਚ ਪਏ ਵੈਣ, ਮਾਪਿਆਂ ਦੇ ਇਕਲੌਤੇ ਪੁੱਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
Monday, Jul 31, 2023 - 05:01 AM (IST)
ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਬਟਾਲਾ ਨੇੜਲੇ ਪਿੰਡ ਲੌਂਗੋਵਾਲ ਦੇ ਰਹਿਣ ਵਾਲੇ 18 ਸਾਲਾ ਨੌਜਵਾਨ ਆਰੀਅਨ ਨੂੰ ਬੁਰੀ ਤਰ੍ਹਾਂ ਤੇਜ਼ਧਾਰ ਹਤਿਆਰਾਂ ਨਾਲ ਵਾਰ ਕਰਕੇ ਕੁਝ ਨੌਜਵਾਨਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ। ਇਕਲੌਤੇ ਪੁੱਤ ਦੇ ਕਤਲ ਨੂੰ ਦੇਖ ਮਾਂ ਦਾ ਰੋ-ਰੋ ਬੁਰਾ ਹਾਲ ਹੈ। ਮਾਂ ਦਾ ਕਹਿਣਾ ਸੀ ਕਿ ਉਸ ਦੇ ਪੁੱਤ ਦਾ ਇਹ ਹਾਲ ਕੁਝ ਨੌਜਵਾਨਾਂ ਨੇ ਕੀਤਾ ਹੈ, ਜੋ ਪਿੰਡ ਤੋਂ ਬਾਹਰ ਦੇ ਹਨ, ਜਦਕਿ ਪਿੰਡ ਦਾ ਹੀ ਉਸ ਦੇ ਬੇਟੇ ਦਾ ਇਕ ਦੋਸਤ ਉਸ ਨੂੰ ਨਾਲ ਲੈ ਕੇ ਗਿਆ ਸੀ। ਬਾਅਦ 'ਚ ਉਨ੍ਹਾਂ ਨੂੰ ਸੁਨੇਹਾ ਮਿਲਿਆ ਕਿ ਆਰੀਅਨ 'ਤੇ ਹਮਲਾ ਹੋ ਗਿਆ ਹੈ। ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ।
ਇਹ ਵੀ ਪੜ੍ਹੋ : ਦਿਨ-ਦਿਹਾੜੇ ਸਾਮਾਨ ਲੈਣ ਆਈ ਲੜਕੀ ਨੇ ਮਹਿਲਾ ਦੁਕਾਨਦਾਰ ਨੂੰ ਚਾਕੂ ਮਾਰ ਕੀਤਾ ਜ਼ਖ਼ਮੀ
ਉਥੇ ਹੀ ਮ੍ਰਿਤਕ ਦੀ ਮਾਂ ਦਾ ਕਹਿਣਾ ਸੀ ਕਿ ਕੁਝ ਨੌਜਵਾਨ ਹਨ, ਜੋ ਪਹਿਲਾਂ ਵੀ ਆਰੀਅਨ ਨੂੰ ਧਮਕੀਆਂ ਦਿੰਦੇ ਸਨ ਅਤੇ ਰੰਜਿਸ਼ ਇਹ ਰੱਖਦੇ ਸਨ ਕਿ ਉਨ੍ਹਾਂ ਦੇ ਬੇਟੇ ਦੀ ਪਿੰਡ ਦੀ ਇਕ ਲੜਕੀ ਨਾਲ ਦੋਸਤੀ ਸੀ ਪਰ ਹੁਣ ਉਨ੍ਹਾਂ ਦਾ ਪੁੱਤ ਪਿੱਛੇ ਹਟ ਗਿਆ ਸੀ। ਲੜਕੀ ਦਾ ਪਰਿਵਾਰ ਅਤੇ ਉਨ੍ਹਾਂ ਦੇ ਕੁਝ ਸਾਥੀਆਂ ਨੇ ਬੀਤੀ ਰਾਤ ਵੀ ਝਗੜਾ ਕੀਤਾ ਤੇ ਐਤਵਾਰ ਵੀ ਜਦ ਉਨ੍ਹਾਂ ਦਾ ਬੇਟਾ ਘਰੋਂ ਬਾਹਰ ਗਿਆ ਤਾਂ ਉਸ 'ਤੇ ਹਮਲਾ ਕਰ ਦਿੱਤਾ ਗਿਆ। ਰੋਂਦੀ-ਕੁਰਲਾਉਂਦੀ ਮਾਂ ਨੇ ਕਿਹਾ ਕਿ ਘਰ ਹੀ ਤਬਾਹ ਹੋ ਗਿਆ, ਉਸ ਦਾ ਇਕਲੌਤਾ ਪੁੱਤ ਸੀ, ਜਿਸ ਨੇ ਹੁਣ 12ਵੀਂ 'ਚ ਦਾਖਲ ਹੋਣਾ ਸੀ। ਉਹ ਖੁਦ ਉਸ ਨੂੰ ਵਿਦੇਸ਼ ਭੇਜਣ ਲਈ ਪਾਸਪੋਰਟ ਬਣਵਾਉਣ ਲਈ ਅਪਲਾਈ ਕਰਨ ਦੀ ਤਿਆਰੀ ਕਰ ਰਹੀ ਸੀ।
ਇਹ ਵੀ ਪੜ੍ਹੋ : ਬੰਗਲਾਦੇਸ਼ 'ਚ ਖੂਨੀ ਝੜਪਾਂ, 100 ਤੋਂ ਵੱਧ ਗੱਡੀਆਂ ਚੜ੍ਹੀਆਂ ਅੱਗ ਦੀ ਭੇਟ, ਜਾਣੋ ਕਿਉਂ ਸੜ ਰਿਹੈ ਗੁਆਂਢੀ ਦੇਸ਼?
ਉਧਰ ਜਿਵੇਂ ਹੀ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੀ ਲਾਸ਼ ਪਿੰਡ ਪਹੁੰਚੀ ਤਾਂ ਪੂਰਾ ਪਿੰਡ ਵੈਣ ਪਾਉਂਦਾ ਨਜ਼ਰ ਆਇਆ। ਪਰਿਵਾਰ ਦਾ ਕਹਿਣਾ ਹੈ ਕਿ ਜਦ ਤੱਕ ਇਨਸਾਫ਼ ਨਹੀਂ ਮਿਲਦਾ, ਉਹ ਆਪਣੇ ਪੁੱਤ ਦੀਆਂ ਅੰਤਿਮ ਰਸਮਾਂ ਨਹੀਂ ਕਰਨਗੇ। ਉਧਰ ਰੇਲਵੇ ਪੁਲਸ ਦਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8