ਅੱਧੀ ਰਾਤ ਨੂੰ ਬਨੂੜ ’ਚ ਵੱਡੀ ਵਾਰਦਾਤ, ਸਵੇਰੇ ਜਦੋਂ ਪਤਾ ਲੱਗਾ ਤਾਂ ਪੂਰੇ ਪਿੰਡ ਦੇ ਉੱਡ ਗਏ ਹੋਸ਼
Friday, Nov 11, 2022 - 06:34 PM (IST)
ਬਨੂੜ (ਗੁਰਪਾਲ) : ਥਾਣਾ ਬਨੂੜ ਅਧੀਨ ਪੈਂਦੇ ਪਿੰਡ ਬੁੱਢਣਪੁਰ ’ਚ ਪਿਛਲੇ 4 ਦਹਾਕਿਆਂ ਤੋਂ ਮਹੰਤ ਸਾਧੂ ਦਾਸ ਦੀ ਕੁਟੀਆ ਵਿਚ ਰਹਿ ਰਹੇ ਮਹੰਤ ਸ਼ੀਤਲ ਦਾਸ ਦਾ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਾਤਲ ਕਰ ਦੇਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਮਹੰਤ ਸ਼ੀਤਲ ਦਾਸ (70) ਪੁੱਤਰ ਬਜਰੰਗ ਦਾਸ ਜੋ ਕਿ ਜ਼ਿਲ੍ਹਾ ਫਤਿਹਗਡ਼੍ਹ ਸਾਹਿਬ ਅਧੀਨ ਪੈਂਦੇ ਕਿਸੇ ਪਿੰਡ ਦਾ ਵਸਨੀਕ ਸੀ, ਉਹ 42-45 ਸਾਲਾਂ ਤੋਂ ਪਿੰਡ ’ਚ ਸਰਕਾਰੀ ਪ੍ਰਾਇਮਰੀ ਸਕੂਲ ਦੇ ਪਿਛਲੇ ਪਾਸੇ ਮਹੰਤ ਸਾਉਣ ਦਾਸ ਦੀ ਸਮਾਧ ਨੇੜੇ ਬਣੀ ਕੁਟੀਆ ’ਚ ਰਹਿੰਦਾ ਸੀ। ਇਸ ਦੇ ਨਾਂ ’ਤੇ ਤਕਰੀਬਨ 3 ਵਿੱਘੇ ਜ਼ਮੀਨ ਸੀ। ਮ੍ਰਿਤਕ ਮਹੰਤ ਸ਼ੀਤਲ ਦਾਸ ਪਿੰਡ ’ਚੋਂ ਗਜਾ (ਰੋਟੀ ਮੰਗ ਕੇ) ਕਰਕੇ ਆਪਣਾ ਪੇਟ ਭਰਦਾ ਸੀ। ਇਸ ਪਿੰਡ ਦੀਆਂ ਔਰਤਾਂ ਨੇ ਅੱਜ ਸਵੇਰੇ 10 ਕੁ ਵਜੇ ਮਹੰਤ ਸ਼ੀਤਲ ਦਾਸ ਦੀ ਖੂਨ ਨਾਲ ਲੱਥਪੱਥ ਲਾਸ਼ ਕੁਟੀਆ ’ਚ ਪਈ ਦੇਖੀ। ਉਸ ਦੇ ਸਰੀਰ ’ਤੇ ਤੇਜ਼ਧਾਰ ਹਥਿਆਰਾਂ ਦੇ ਡੂੰਘੇ ਵਾਰ ਸਨ। ਇਸ ਤੋਂ ਬਾਅਦ ਪਿੰਡ ਦੇ ਵਸਨੀਕਾਂ ਨੇ ਥਾਣਾ ਬਨੂੜ ਦੀ ਪੁਲਸ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਕਰਵਟ ਬਦਲਣ ਦੀ ਤਿਆਰੀ ’ਚ ਮੌਸਮ, ਯੈਲੋ ਅਲਰਟ ਜਾਰੀ
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬੀਤੀ ਰਾਤ ਪਿੰਡ ’ਚ ਮੱਝਾਂ ਚੋਰੀ ਕਰਨ ਵਾਲਾ ਗਰੋਹ ਘੁੰਮ ਰਿਹਾ ਸੀ। ਉਹ ਇਕ ਕਿਸਾਨ ਦੀਆਂ ਮੱਝਾਂ ਖੋਲ੍ਹਣ ਲੱਗਾ ਤਾਂ ਇਸ ਦਾ ਖੜਾਕ ਸੁਣ ਕੇ ਨੇੜਲੇ ਘਰ ਦੇ ਵਸਨੀਕ ਜਾਗ ਗਏ। ਇਸ ਘਟਨਾ ਪਿੱਛੋਂ ਉਹ ਮੱਝਾਂ ਵਾਲੇ ਵਾੜੇ ਦੀਆਂ ਕੰਧਾਂ ਟੱਪ ਕੇ ਭੱਜ ਗਏ। ਪਿੰਡ ਵਾਸੀਆਂ ਨੇ ਮਹੰਤ ਸ਼ੀਤਲ ਦਾਸ ਦੇ ਕਤਲ ਨੂੰ ਮੱਝਾਂ ਚੋਰੀ ਕਰਨ ਵਾਲੇ ਗਿਰੋਹ ਦਾ ਕਾਰਾ ਦੱਸਿਆ ਹੈ। ਫਿਲਹਾਲ ਪੁਲਸ ਵਲੋਂ ਵੱਖ-ਵੱਖ ਪਹਿਲੂਆਂ ਤੋਂ ਇਸ ਕਤਲ ਕਾਂਡ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅੱਤਵਾਦੀਆਂ ਦੇ ਨਿਸ਼ਾਨੇ ’ਤੇ ਪੰਜਾਬ, ਹੋ ਸਕਦਾ ਹੈ ‘ਲੋਨ ਵੁਲਫ ਅਟੈਕ’
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।