ਸਰਹੱਦ ਪਾਰ: ਲਵ ਮੈਰਿਜ ਦਾ ਖ਼ੌਫ਼ਨਾਕ ਅੰਤ, ਵਿਆਹ ਦੇ ਇਕ ਮਹੀਨੇ ਬਾਅਦ ਪ੍ਰੇਮੀ-ਪ੍ਰੇਮਿਕਾ ਦਾ ਕਤਲ

Saturday, Nov 12, 2022 - 06:21 PM (IST)

ਸਰਹੱਦ ਪਾਰ: ਲਵ ਮੈਰਿਜ ਦਾ ਖ਼ੌਫ਼ਨਾਕ ਅੰਤ, ਵਿਆਹ ਦੇ ਇਕ ਮਹੀਨੇ ਬਾਅਦ ਪ੍ਰੇਮੀ-ਪ੍ਰੇਮਿਕਾ ਦਾ ਕਤਲ

ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਜਿਸ ਪ੍ਰੇਮੀ ਜੋੜੇ ਨੇ 10 ਅਕਤੂਬਰ ਨੂੰ ਘਰ ਤੋਂ ਭੱਜ ਕੇ ਪ੍ਰੇਮ ਵਿਆਹ ਕਰਵਾਇਆ ਸੀ, ਉਨ੍ਹਾਂ ਦੀਆਂ ਲਾਸ਼ਾਂ ਖਾਨਪੁਰ ਦੇ ਪਿੰਡ ਮਾਂਗਪੁਰ ਦੇ ਕੋਲ ਇਕ ਰਜਵਾਹੇ ਵਿਚੋਂ ਮਿਲੀਆਂ ਹਨ। ਲਾਸਾਂ ਵੇਖ ਕੇ ਸਪੱਸ਼ਟ ਲੱਗਦਾ ਹੈ ਕਿ ਦੋਵਾਂ ਦਾ ਕਤਲ ਅਣਖ਼ ਦੀ ਖਾਤਿਰ ਕੀਤਾ ਗਿਆ ਹੈ। 

ਸੂਤਰਾਂ ਅਨੁਸਾਰ ਜਦ ਲਾਸ਼ ਬਰਾਮਦ ਹੋਈ ਤਾਂ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲਿਆ ਅਤੇ ਲਾਸ਼ਾਂ ਦੇ ਕੋਲ ਪਏ ਇਕ ਬੈਗ ਵਿਚੋਂ ਮਿਲੇ ਪਛਾਣ ਪੱਤਰ ਤੋਂ ਪਤਾ ਲੱਗਾ ਕਿ ਮ੍ਰਿਤਕਾ ਕੁੜੀ ਰੁਖ਼ਸਾਨਾ ਅਤੇ ਕਬੀਰ ਸਾਂਗਲਾ ਜ਼ਿਲ੍ਹੇ ਦੇ ਮੋਹਰਸਾਈਰ ਪਿੰਡ ਦੇ ਰਹਿਣ ਵਾਲੇ ਹਨ ਅਤੇ ਬਰਾਮਦ ਨਿਕਾਹਨਾਮੇ ਦੇ ਅਨੁਸਾਰ ਦੋਵਾਂ ਨੇ 11 ਅਕਤੂਬਰ ਨੂੰ ਨਿਕਾਹ ਕਰਵਾਇਆ ਸੀ। 

ਇਹ ਵੀ ਪੜ੍ਹੋ : ਫਗਵਾੜਾ ਦੇ ਸਿਵਲ ਹਸਪਤਾਲ ’ਚ ਨੌਜਵਾਨ ਦੀ ਮੌਤ ਮਗਰੋਂ ਭੜਕਿਆ ਪਰਿਵਾਰ, ਡਾਕਟਰ ਦੀ ਕੀਤੀ ਕੁੱਟਮਾਰ

ਅੱਜ ਕੱਲ ਆਬਾਦੀ ਕਲੋਨੀ ਰਾਵਲਪਿੰਡੀ ਵਿਚ ਰਹਿ ਰਹੇ ਸੀ। ਲਾਸ਼ਾਂ ਦੀ ਹਾਲਤ ਵੇਖ ਕੇ ਪਤਾ ਲੱਗਦਾ ਸੀ ਕਿ ਦੋਵਾਂ ਦੀ ਹੱਤਿਆ ਕਿਤੇ ਹੋਰ ਕਰਕੇ ਲਾਸ਼ਾਂ ਨੂੰ ਰਜਵਾਹੇ ਵਿਚ ਸੁੱਟਿਆ ਗਿਆ ਹੈ। ਪੋਸਟਮਾਰਟਮ ਰਿਪੋਰਟ ਅਨੁਸਾਰ ਦੋਵਾਂ ਦੀ ਹੱਤਿਆ ਗਲਾ ਦਬਾ ਕੇ ਕੀਤੀ ਗਈ। ਪੁਲਸ ਨੇ ਜਦ ਰੁਖ਼ਸਾਨਾ ਦੇ ਪਰਿਵਾਰ ਨਾਲ ਸੰਪਰਕ ਕਰਕੇ ਉਸ ਦੀ ਮੌਤ ਦੀ ਜਾਣਕਾਰੀ ਦਿੱਤੀ ਤਾਂ ਪਰਿਵਾਰ ਨੇ ਕਿਹਾ ਕਿ ਸਾਡਾ ਰੁਖਸਾਨਾ ਨਾਲ ਕੋਈ ਸੰਬੰਧ ਨਹੀਂ ਹੈ। ਪੁਲਸ ਅਨੁਸਾਰ ਕਬੀਰ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਦੋਵਾਂ ਦਾ ਕਤਲ ਰੁਖ਼ਸਾਨਾ ਦੇ ਪਰਿਵਾਰ ਵਾਲਿਆਂ ਨੇ ਅਣਖ ਦੀ ਖਾਤਿਰ ਕੀਤਾ ਹੈ, ਕਿਉਂਕਿ ਦੋਹਾਂ ਨੇ ਘਰ ਤੋਂ ਭੱਜ ਕੇ ਨਿਕਾਹ ਕਰਵਾਇਆ ਸੀ। ਰੁਖ਼ਸਾਨਾ ਦਾ ਪਰਿਵਾਰ ਇਸ ਨਿਕਾਹ ਦੇ ਵਿਰੋਧੀ ਸੀ।

ਇਹ ਵੀ ਪੜ੍ਹੋ : ਜਲੰਧਰ 'ਚ ਸ਼ੀਤਲ ਵਿਜ, ਮਸ਼ਹੂਰ ਕਾਰੋਬਾਰੀ ਚੰਦਰਸ਼ੇਖਰ ਅਗਰਵਾਲ ਦੇ ਘਰਾਂ 'ਚ IT ਵਿਭਾਗ ਦੀ ਰੇਡ ਤੀਜੇ ਦਿਨ ਵੀ ਜਾਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

shivani attri

Content Editor

Related News