ਨੌਜਵਾਨ ਦਾ ਕਤਲ ਕਰ ਹੱਥ-ਪੈਰ ਬੰਨ੍ਹ ਕੇ ਛੱਪੜ 'ਚ ਸੁੱਟੀ ਲਾਸ਼, ਫੈਲੀ ਸਨਸਨੀ

Friday, Jul 08, 2022 - 06:41 PM (IST)

ਨੌਜਵਾਨ ਦਾ ਕਤਲ ਕਰ ਹੱਥ-ਪੈਰ ਬੰਨ੍ਹ ਕੇ ਛੱਪੜ 'ਚ ਸੁੱਟੀ ਲਾਸ਼, ਫੈਲੀ ਸਨਸਨੀ

ਦੀਨਾਨਗਰ (ਕਪੂਰ) : ਦੀਨਾਨਗਰ ਥਾਣੇ ਅਧੀਨ ਪੈਂਦੇ ਪਿੰਡ ਚੌਂਤਾ ਦੇ ਗੰਦੇ ਪਾਣੀ ਦੇ ਛੱਪੜ ’ਚੋਂ  ਨੌਜਵਾਨ ਦੀ ਲਾਸ਼ ਮਿਲਣ ਨਾਲ ਪਿੰਡ ’ਚ ਸਨਸਨੀ ਫੈਲ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇ ਕੁਝ ਲੋਕਾਂ ਨੇ ਪਿੰਡ ਦੇ ਛੱਪੜ ’ਚ ਬਦਬੂ ਆਉਂਦੀ ਵੇਖ ਕੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਚੌਕੀ ਦੇ ਇੰਚਾਰਜ ਰਮੇਸ਼ ਕੁਮਾਰ ਨੇ ਮੌਕੇ ’ਤੇ ਪਹੁੰਚ ਕੇ ਲੋਕਾਂ ਦੀ ਮਦਦ ਨਾਲ ਬੋਰੀ ਨੂੰ ਬਾਹਰ ਕੱਢਿਆ ਤਾਂ ਖੋਲ੍ਹਣ ’ਤੇ ਇਕ ਨੌਜਵਾਨ ਦੀ ਲਾਸ਼ ਮਿਲੀ, ਜਿਸ ਦੇ ਹੱਥ-ਪੈਰ ਰੱਸੀ ਨਾਲ ਬੰਨ੍ਹੇ ਹੋਏ ਸਨ।

ਇਹ ਵੀ ਪੜ੍ਹੋ: ਮੁੜ ਐੱਨ. ਡੀ. ਏ. ’ਚ ਸ਼ਾਮਲ ਹੋ ਸਕਦਾ ਹੈ ਅਕਾਲੀ ਦਲ ! ਦ੍ਰੌਪਦੀ ਮੁਰਮੂ ਦੇ ਸਮਰਥਨ ਨਾਲ ਛਿੜੀ ਨਵੀਂ ਚਰਚਾ

ਏ. ਐੱਸ. ਆਈ. ਰਮੇਸ਼ ਕੁਮਾਰ ਅਨੁਸਾਰ ਮੁੱਢਲੀ ਜਾਂਚ ’ਚ ਮ੍ਰਿਤਕ ਨੌਜਵਾਨ ਦੀ ਪਛਾਣ ਵੀਰਪਾਲ ਸਿੰਘ ਉਰਫ਼ ਵੀਰੂ ਵਾਸੀ ਟਾਂਡਾ ਚੱਕ ਰਾਮ ਸਰਾਏ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ। ਮ੍ਰਿਤਕ ਪਿੰਡ ਚੌਂਤਾ ’ਚ ਸਫ਼ਾਈ ਦਾ ਕੰਮ ਕਰ ਕੇ ਪਿੰਡ ਦੇ ਜਲ ਘਰ ਦੇ ਇਕ ਕਮਰੇ ’ਚ ਰਹਿੰਦਾ ਸੀ ਤੇ ਰਾਤ ਸਮੇਂ ਕੁਝ ਪ੍ਰਵਾਸੀ ਮਜ਼ਦੂਰ ਵੀ ਉਸ ਦੇ ਨਾਲ ਉੱਥੇ ਹੀ ਰਹਿੰਦੇ ਸਨ ਪਰ ਪਿਛਲੇ ਚਾਰ-ਪੰਜ ਦਿਨਾਂ ਤੋਂ ਪ੍ਰਵਾਸੀ ਮਜ਼ਦੂਰ ਵੀ ਉੱਥੋਂ ਚਲੇ ਗਏ। ਸਪੱਸ਼ਟ ਹੈ ਕਿ ਵੀਰਪਾਲ ਸਿੰਘ ਦਾ ਕਤਲ ਕਰਨ ਤੋਂ ਬਾਅਦ ਉਸ ਦੇ ਹੱਥ-ਪੈਰ ਬੰਨ੍ਹ ਕੇ ਬੋਰੀ ’ਚ ਬੰਦ ਕਰ ਕੇ ਛੱਪੜ ’ਚ ਸੁੱਟ ਦਿੱਤਾ ਗਿਆ ਸੀ। ਇਸ ਘਟਨਾ ’ਚ ਪ੍ਰਵਾਸੀ ਮਜ਼ਦੂਰਾਂ ਦੀ ਸ਼ਮੂਲੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰਕੇ ਦੱਸੋ


author

Harnek Seechewal

Content Editor

Related News