ਤਰਨਤਾਰਨ 'ਚ ਰਿਸ਼ਤੇ ਹੋਏ ਤਾਰ-ਤਾਰ, ਭਤੀਜੇ ਨੇ ਕੁਹਾੜੇ ਨਾਲ ਵੱਢਿਆ ਚਾਚਾ (ਵੀਡੀਓ)
Thursday, Apr 13, 2023 - 11:13 AM (IST)
ਤਰਨਤਾਰਨ (ਵਿਜੇ) : ਜ਼ਿਲ੍ਹਾ ਤਰਨਤਾਰਨ ਦੇ ਘੁਰਕਵਿੰਦ ਪਿੰਡ 'ਚ ਉਸ ਵੇਲੇ ਰਿਸ਼ਤੇ ਤਾਰ-ਤਾਰ ਹੋ ਗਏ, ਜਦੋਂ ਭਤੀਜੇ ਨੇ ਕੁਹਾੜੇ ਨਾਲ ਆਪਣੇ ਚਾਚੇ ਨੂੰ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜ਼ਿਆਦਾ ਖੂਨ ਵਗਣ ਕਾਰਨ ਚਾਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਫਿਲਹਾਲ ਕੱਚਾ-ਪੱਕਾ ਥਾਣੇ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਵਿਅਕਤੀ ਆਪਣੀ ਦੁਕਾਨ 'ਤੇ ਕੰਮ ਕਰ ਰਿਹਾ ਸੀ ਤਾਂ ਭਤੀਜੇ ਨੇ ਗੁੱਸੇ 'ਚ ਆ ਕੇ ਕੁਹਾੜੇ ਨਾਲ ਉਸ ਦੇ ਸਿਰ 'ਤੇ ਵਾਰ ਕਰ ਦਿੱਤਾ।
ਇਸ ਤੋਂ ਬਾਅਦ ਪਿੱਠ 'ਤੇ ਵੀ ਕੁਹਾੜੇ ਨਾਲ ਵਾਰ ਕੀਤੇ। ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਇਸ ਘਟਨਾ ਮਗਰੋਂ ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : CM ਮਾਨ ਅੱਜ ਵੰਡਣਗੇ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ, ਟਵੀਟ 'ਚ ਬੋਲੇ-ਅੱਜ ਹੈ ਇਤਿਹਾਸਕ ਦਿਨ
ਪਿੰਡ ਵਾਲਿਆਂ ਨੇ ਦੱਸਿਆ ਕਿ ਚਾਚੇ-ਭਤੀਜੇ ਦੀ ਆਪਸ 'ਚ ਰੰਜਿਸ਼ ਚੱਲ ਰਹੀ ਸੀ ਅਤੇ ਕੁੱਝ ਦਿਨ ਪਹਿਲਾਂ ਪਿੰਡ ਵਾਲਿਆਂ ਨੇ ਇਨ੍ਹਾਂ ਦਾ ਫ਼ੈਸਲਾ ਕਰਵਾਇਆ ਸੀ ਪਰ ਇਸ ਤੋਂ ਬਾਅਦ ਇਹ ਭਾਣਾ ਵਾਪਰ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ