ਖੇਤਾਂ ''ਚ ਮਿਲੀ ਲਹੂ-ਲੁਹਾਨ ਲਾਸ਼ ਨਾਲ ਇਲਾਕੇ ''ਚ ਫ਼ੈਲੀ ਸਨਸਨੀ

Wednesday, Oct 04, 2023 - 05:06 AM (IST)

ਖੇਤਾਂ ''ਚ ਮਿਲੀ ਲਹੂ-ਲੁਹਾਨ ਲਾਸ਼ ਨਾਲ ਇਲਾਕੇ ''ਚ ਫ਼ੈਲੀ ਸਨਸਨੀ

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ)- ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਬਲੀਏਵਾਲ ਨੇਡ਼ੇ ਖੇਤਾਂ ਵਿਚ ਇਕ ਵਿਅਕਤੀ ਦੀ ਲਹੂ-ਲੁਹਾਨ ਲਾਸ਼ ਮਿਲੀ, ਜਿਸਨੂੰ ਕਤਲ ਕਰ ਇੱਥੇ ਸੁੱਟਿਆ ਗਿਆ ਸੀ। ਬਲੀਏਵਾਲ ਦੇ ਨਿਵਾਸੀ ਕਵਲਜੀਤ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਖੇਤੀਬਾਡ਼ੀ ਦਾ ਕੰਮ ਕਰਦਾ ਹੈ ਤੇ ਸੋਮਵਾਰ ਦੀ ਰਾਤ 8.30 ਵਜੇ ਪਿੰਡ ਹਾਦੀਵਾਲ ਸਾਈਡ ਆਪਣੇ ਖੇਤਾਂ ਨੂੰ ਮੋਟਰਸਾਈਕਲ ’ਤੇ ਜਾ ਰਿਹਾ ਸੀ ਕਿ ਰਸਤੇ ਵਿਚ ਉਸਨੇ ਸਡ਼ਕ ’ਤੇ ਖੂਨ ਡੁੱਲਿਆ ਦੇਖਿਆ। ਜਦੋਂ ਉਸ ਨੇ ਆਪਣਾ ਮੋਟਰਸਾਈਕਲ ਰੋਕ ਕੇ ਦੇਖਿਆ ਤਾਂ ਕਿਸਾਨ ਅਮਰ ਸਿੰਘ ਦੇ ਝੋਨੇ ਦੇ ਖੇਤ ਵਿਚ ਇਕ 35 ਸਾਲਾ ਵਿਅਕਤੀ ਦੀ ਅਧਨੰਗੀ ਲਾਸ਼ ਪਈ ਸੀ। ਇਸ ਵਿਅਕਤੀ ਦੇ ਸਿਰ ਅਤੇ ਮੂੰਹ ’ਤੇ ਕਾਫੀ ਸੱਟਾਂ ਦੇ ਨਿਸ਼ਾਨ ਸਨ।

ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਪਤਨੀ ਤੋਂ ਦੁਖੀ ਵਿਅਕਤੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ, 3 ਧੀਆਂ ਸਿਰੋਂ ਉੱਠਿਆ ਪਿਓ ਦਾ ਸਾਇਆ

ਕਵਲਜੀਤ ਸਿੰਘ ਵੱਲੋਂ ਇਸਦੀ ਸੂਚਨਾ ਕੂੰਮਕਲਾਂ ਪੁਲਸ ਨੂੰ ਦਿੱਤੀ ਗਈ ਤੇ ਮੌਕੇ ’ਤੇ ਅਧਿਕਾਰੀ ਪੁੱਜੇ। ਪੁਲਸ ਨੇ ਜਾਂਚ ਦੌਰਾਨ ਦੇਖਿਆ ਕਿ ਵਿਅਕਤੀ ਦਾ ਬਡ਼ੀ ਬੇਰਹਿਮੀ ਨਾਲ ਕਤਲ ਕੀਤਾ ਹੋਇਆ ਸੀ ਤੇ ਉਸਦਾ ਚਿਹਰਾ ਲਹੂ- ਲੁਹਾਨ ਸੀ। ਕਤਲ ਕੀਤੇ ਗਏ ਵਿਅਕਤੀ ਦੇ ਕੱਪਡ਼ਿਆਂ ’ਚੋਂ ਕੋਈ ਵੀ ਅਜਿਹਾ ਦਸਤਾਵੇਜ ਨਹੀਂ ਮਿਲਿਆ, ਜਿਸਤੋਂ ਉਸਦੀ ਪਛਾਣ ਹੋ ਸਕੇ। ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਵਿਅਕਤੀ ਨੂੰ ਕਤਲ ਕਰ ਕੇ ਇੱਥੇ ਸੁੱਟਿਆ ਗਿਆ ਜਾਂ ਖੇਤਾਂ ’ਚ ਲਿਜਾ ਕੇ ਉਸ ਦਾ ਕਤਲ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧ ਰੱਖਣ ਵਾਲਾ ਗਾਇਕ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਲਾਸ਼ ਦੀ ਪਛਾਣ ਨਾ ਹੋਣ ਕਾਰਨ ਪੁਲਸ ਲਈ ਇਹ ਮਾਮਲਾ ਬੜਾ ਗੁੰਝਲਦਾਰ ਬਣਿਆ ਹੋਇਆ ਹੈ। ਫਿਲਹਾਲ ਕੂੰਮਕਲਾਂ ਪੁਲਸ ਨੇ ਇਸ ਅਣਪਛਾਤੇ ਵਿਅਕਤੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ ਤੇ ਇਸ ਦੀ ਪਛਾਣ ਲਈ ਯਤਨ ਕੀਤੇ ਜਾ ਰਹੇ ਹਨ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News