ਜਲੰਧਰ 'ਚ ਬੱਚਿਆਂ ਦੀ ਲੜਾਈ ਨੇ ਧਾਰਿਆ ਖ਼ੂਨੀ ਰੂਪ, ਛਾਤੀ 'ਚ ਇੱਟ ਮਾਰ ਕੇ ਕੀਤਾ ਨੌਜਵਾਨ ਦਾ ਕਤਲ

02/16/2023 2:40:29 AM

ਜਲੰਧਰ (ਸੁਰਿੰਦਰ)– ਜਲੰਧਰ ਸ਼ਹਿਰ ਵਿਚ ਕਤਲ ਜਿਹੀਆਂ ਵਾਰਦਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੁੱਧਵਾਰ ਰਾਤ ਨੂੰ ਬੱਚਿਆਂ ਦੀ ਮਾਮੂਲੀ ਲੜਾਈ ਪਿੱਛੇ ਇਕ ਨੌਜਵਾਨ ਦੀ ਛਾਤੀ ਵਿਚ ਇੱਟ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਤਰੁਣ ਪਦਮ ਵਜੋਂ ਹੋਈ ਹੈ। 

ਇਹ ਖ਼ਬਰ ਵੀ ਪੜ੍ਹੋ - ਦੀਪ ਸਿੱਧੂ ਦੀ ਬਰਸੀ ਮੌਕੇ ਮੂਸੇਵਾਲਾ ਦੇ ਪਿਤਾ ਦੇ ਤਿੱਖੇ ਬੋਲ, "ਸਿਰ ਚੁੱਕਣ ਵਾਲਿਆਂ ਨੂੰ ਮਾਰ ਦਿੱਤਾ ਜਾਂਦੈ"

ਇਸ ਸਬੰਧੀ ਜਾਣਕਾਰੀ ਦਿੰਦਿਆਂ ਤਰੁਣ ਪਦਮ ਦੇ ਭਰਾ ਸੌਰਵ ਪਦਮ ਨੇ ਦੱਸਿਆ ਕਿ ਉਨ੍ਹਾਂ ਦੇ ਭਾਣਜੇ ਗਲੀ ਵਿਚ ਖੇਡ ਰਹੇ ਸਨ ਕਿ ਕਿਸੇ ਗੱਲ ਨੂੰ ਲੈ ਕੇ ਬੱਚਿਆਂ ਵਿਚ ਲੜਾਈ ਹੋ ਗਈ। ਗੱਲ ਇੰਨੀ ਜ਼ਿਆਦਾ ਵੱਧ ਗਈ ਕਿ ਰਾਤ ਨੂੰ ਤਕਰੀਬਨ 8 ਵਜੇ ਦੂਜੀ ਧਿਰ ਨੇ ਗੁੰਡੇ ਬੁਲਾ ਕੇ ਉਨ੍ਹਾਂ ਦੇ ਘਰ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਦਾ ਭਰਾ ਤਰੁਣ ਪਦਮ ਘਰ ਦੇ ਅੰਦਰ ਹੀ ਬੈਠਾ ਹੋਇਆ ਸੀ। ਦੂਜੀ ਧਿਰ ਨੇ ਤਲਵਾਰਾਂ ਨਾਲ ਗੇਟ ’ਤੇ ਹਮਲਾ ਕੀਤਾ ਅਤੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਕ ਇੱਟ ਉਸ ਦੇ ਭਰਾ ਦੀ ਛਾਤੀ ’ਤੇ ਲੱਗੀ ਤਾਂ ਉਸ ਨੇ ਉਸੇ ਸਮੇਂ ਖੂਨ ਦੀ ਉਲਟੀ ਕਰ ਦਿੱਤੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਦੂਜੀ ਧਿਰ ਨੇ ਉਨ੍ਹਾਂ ਦੇ ਬੱਚਿਆਂ ਤਕ ਨੂੰ ਤਲਵਾਰਾਂ ਮਾਰ ਕੇ ਜ਼ਖ਼ਮੀ ਕਰ ਦਿੱਤਾ।

PunjabKesari

ਇਹ ਖ਼ਬਰ ਵੀ ਪੜ੍ਹੋ - ਮਾਨਸਾ ਦੀ ਧੀ ਨੇ ਬਣਾਇਆ ਨੈਸ਼ਨਲ ਰਿਕਾਰਡ, ਗੋਲਡ ਮੈਡਲ ਜਿੱਤ ਏਸ਼ੀਆਈ ਖੇਡਾਂ ਲਈ ਹੋਈ ਕੁਆਲੀਫਾਈ

ਓਲਾ ਦੀ ਬਾਈਕ ਚਲਾਉਂਦਾ ਸੀ ਤਰੁਣ

ਸੌਰਵ ਨੇ ਦੱਸਿਆ ਕਿ ਉਸ ਦਾ ਭਰਾ ਤਰੁਣ ਕਾਫੀ ਮਿਹਨਤੀ ਸੀ। ਉਸ ਨੇ ਐੱਮ. ਏ. ਇੰਗਲਿਸ਼ ਕੀਤੀ ਹੋਈ ਸੀ। ਉਸ ਨੇ ਅਜੇ ਵਿਆਹ ਨਹੀਂ ਕੀਤਾ ਸੀ ਅਤੇ ਓਲਾ ਬਾਈਕ ਚਲਾ ਕੇ ਕਮਾਈ ਕਰਦਾ ਸੀ। ਸੌਰਵ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਬਸਤੀ ਬਾਵਾ ਖੇਲ ਵਿਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਐੱਸ. ਐੱਚ. ਓ. ਗਗਨਦੀਪ ਸਿੰਘ ਸੇਖੋਂ ਨੇ ਮੌਕੇ ’ਤੇ ਆ ਕੇ ਸਾਰੀ ਜਾਣਕਾਰੀ ਪ੍ਰਾਪਤ ਕੀਤੀ। ਪਰਿਵਾਰ ਦੀ ਮੰਗ ਹੈ ਕਿ ਦੋਸ਼ੀਆਂ ਨੂੰ ਹਰ ਹਾਲਤ ਵਿਚ ਸਜ਼ਾ ਮਿਲਣੀ ਚਾਹੀਦੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News