ਮੌਲੀਜਾਗਰਾਂ ਪੁਲਸ ਨੇ ਸੁਲਝਾਈ ਨੌਜਵਾਨ ਦੇ ਕਤਲ ਦੀ ਗੁੱਥੀ, ਮਾਮੇ-ਭਾਣਜੇ ਨੂੰ ਗ੍ਰਿਫ਼ਤਾਰ ਕਰ ਕੀਤੇ ਵੱਡੇ ਖ਼ੁਲਾਸੇ

Wednesday, Jan 03, 2024 - 01:29 AM (IST)

ਮੌਲੀਜਾਗਰਾਂ ਪੁਲਸ ਨੇ ਸੁਲਝਾਈ ਨੌਜਵਾਨ ਦੇ ਕਤਲ ਦੀ ਗੁੱਥੀ, ਮਾਮੇ-ਭਾਣਜੇ ਨੂੰ ਗ੍ਰਿਫ਼ਤਾਰ ਕਰ ਕੀਤੇ ਵੱਡੇ ਖ਼ੁਲਾਸੇ

ਚੰਡੀਗੜ੍ਹ (ਸੁਸ਼ੀਲ) : ਮੌਲੀ ਜਾਗਰਾਂ ਦੇ ਵਿਕਾਸ ਨਗਰ ਦੇ ਪਾਰਕ ਵਿਚ ਚਾਕੂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਮਾਮੇ-ਭਾਣਜੇ ਸਮੇਤ ਤਿੰਨ ਮੁਲਜ਼ਮਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਦੜੂਆ ਵਾਸੀ ਅਜੇ, ਮਾਮਾ ਮੁਕੇਸ਼ ਅਤੇ ਸਤਪਾਲ ਵਜੋਂ ਹੋਈ ਹੈ।

ਮ੍ਰਿਤਕ ਦੀ ਪਛਾਣ ਵਿਕਾਸਨਗਰ ਦੇ ਰਹਿਣ ਵਾਲੇ ਸੰਜੇ ਵਜੋਂ ਹੋਈ ਹੈ। ਉਹ ਡੇਢ ਮਹੀਨਾ ਪਹਿਲਾਂ ਹੀ ਵਿਕਾਸ ਨਗਰ ਵਿਚ ਕਿਰਾਏ ’ਤੇ ਰਹਿਣ ਆਇਆ ਸੀ ਅਤੇ ਪਲੰਬਰ ਦਾ ਕੰਮ ਕਰਦਾ ਸੀ। ਪੁਲਸ ਨੇ ਮੁਲਜ਼ਮਾਂ ਕੋਲੋਂ ਕਤਲ ਵਿਚ ਵਰਤਿਆ ਚਾਕੂ ਬਰਾਮਦ ਕਰ ਲਿਆ ਹੈ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਕਰਜ਼ੇ ਦੀ ਰਕਮ ਵਾਪਸ ਨਾ ਕਰਨ ’ਤੇ ਮੁਲਜ਼ਮਾਂ ਨੇ ਸੰਜੇ ਦਾ ਕਤਲ ਕੀਤਾ ਹੈ। ਮੌਲੀਜਾਗਰਾਂ ਥਾਣਾ ਪੁਲਸ ਬੁੱਧਵਾਰ ਮੁਲਜ਼ਮਾਂ ਨੂੰ ਜ਼ਿਲਾ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕਰੇਗੀ।

ਇਹ ਖ਼ਬਰ ਵੀ ਪੜ੍ਹੋ - ਡਿਊਟੀ 'ਤੇ ਤਾਇਨਾਤ ਏ.ਐੱਸ.ਆਈ. 'ਤੇ ਤੇਜ਼ਧਾਰ ਹਥਿਆਰਾਂ ਨਾਲ ਹੋਇਆ ਹਮਲਾ, 6 ਨੌਜਵਾਨਾਂ ਨੇ ਕੀਤੀ ਕੁੱਟਮਾਰ

ਮੌਲੀਜਾਗਰਾਂ ਥਾਣਾ ਪੁਲਸ ਅਨੁਸਾਰ ਮ੍ਰਿਤਕ ਦੀ ਪਛਾਣ ਮੋਬਾਇਲ ਫ਼ੋਨ ਰਾਹੀਂ ਹੋਈ ਹੈ। ਜਾਂਚ ਵਿਚ ਪਤਾ ਲੱਗਾ ਕਿ ਮ੍ਰਿਤਕ ਸੰਜੇ ਹਰਮਿਲਾਪ ਵਿਚ ਰਹਿੰਦਾ ਸੀ। ਉਸ ਤੋਂ ਬਾਅਦ ਉਹ ਬਲਟਾਣਾ ਰਹਿਣ ਲੱਗ ਪਿਆ। ਡੇਢ ਮਹੀਨਾ ਪਹਿਲਾਂ ਹੀ ਉਹ ਵਿਕਾਸ ਨਗਰ ਵਿਚ ਰਹਿਣ ਆਇਆ ਸੀ। ਜਦੋਂ ਪੁਲਸ ਨੇ ਫ਼ੋਨ ਦੀ ਡਿਟੇਲ ਚੈੱਕ ਕੀਤੀ ਤਾਂ ਪਤਾ ਲੱਗਾ ਕਿ ਅਜੇ ਅਤੇ ਮੁਕੇਸ਼ ਨੇ ਫ਼ੋਨ ਕੀਤਾ ਸੀ। ਡੀ. ਐੱਸ. ਪੀ. ਪੀ. ਅਭਿਨੰਦਨ ਨੇ ਕਾਤਲਾਂ ਨੂੰ ਫੜਨ ਲਈ ਸਪੈਸ਼ਲ ਟੀਮ ਬਣਾਈ ਸੀ। ਜਾਂਚ ਦੌਰਾਨ ਪੁਲਸ ਟੀਮ ਨੇ ਦੜੂਆ ਵਾਸੀ ਅਜੇ, ਮਾਮਾ ਮੁਕੇਸ਼ ਅਤੇ ਸਤਪਾਲ ਨੂੰ ਗ੍ਰਿਫ਼ਤਾਰ ਕੀਤਾ।

ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਸੰਜੇ ਨੂੰ ਪਹਿਲਾਂ ਤੋਂ ਜਾਣਦੇ ਸਨ। ਉਸ ਨੇ ਪੈਸੇ ਉਧਾਰ ਲਏ ਸਨ, ਜੋ ਉਹ ਵਾਪਸ ਨਹੀਂ ਕਰ ਰਿਹਾ ਸੀ। ਹਰ ਰੋਜ਼ ਉਹ ਸਮਾਂ ਦੇ ਕੇ ਗਾਇਬ ਹੋ ਜਾਂਦਾ ਸੀ। ਪੁਲਸ ਨੇ ਦੱਸਿਆ ਕਿ ਕਤਲ ਕੇਸ ਵਿਚ ਗ੍ਰਿਫ਼ਤਾਰ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਹੀ ਕੁੱਟਮਾਰ ਸਮੇਤ ਹੋਰ ਧਾਰਾਵਾਂ ਤਹਿਤ ਮਾਮਲੇ ਦਰਜ ਹਨ।

ਇਹ ਖ਼ਬਰ ਵੀ ਪੜ੍ਹੋ : ਕੇਂਦਰ ਤੇ ਟਰਾਂਸਪੋਰਟਰਾਂ ਵਿਚਾਲੇ ਮੀਟਿੰਗ ਖ਼ਤਮ, ਲਿਆ ਗਿਆ ਇਹ ਫ਼ੈਸਲਾ

ਸੰਜੇ ਨੇ ਤਿੰਨਾਂ ਨੂੰ ਬੁਲਾਇਆ ਸੀ ਪਾਰਕ ’ਚ

ਪੁਲਸ ਜਾਂਚ ਵਿਚ ਸਾਹਮਣੇ ਆਇਆ ਕਿ ਮ੍ਰਿਤਕ ਸੰਜੇ ਅੱਠ ਵਜੇ ਪਲੰਬਰ ਦਾ ਕੰਮ ਖਤਮ ਕਰ ਕੇ ਵਿਕਾਸ ਨਗਰ ਦੇ ਪਾਰਕ ਵਿਚ ਆ ਕੇ ਬੈਠ ਗਿਆ ਸੀ। 10 ਮਿੰਟ ਬਾਅਦ ਅਜੇ, ਮਾਮਾ ਮੁਕੇਸ਼ ਅਤੇ ਸਤਪਾਲ ਨੂੰ ਦੇਖ ਕੇ ਪਾਰਕ ਦੇ ਅੰਦਰ ਲੇਕ ਵਿਚ ਲੁਕ ਗਿਆ। ਜਦੋਂ ਉਨ੍ਹਾਂ ਨੇ ਲੱਭਿਆ ਤਾਂ ਛਠ ਪੂਜਾ ਲਈ ਪਾਰਕ ਵਿਚ ਬਣਾਈ ਝੀਲ ਦੇ ਅੰਦਰੋਂ ਮਿਲਿਆ। ਉਨ੍ਹਾਂ ਨੇ ਸੰਜੇ ਤੋਂ ਪੈਸੇ ਮੰਗੇ ਤਾਂ ਉਸ ਨੇ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਝਗੜਾ ਹੋ ਗਿਆ। ਅਜੇ ਨੇ ਚਾਕੂ ਕੱਢ ਲਿਆ ਅਤੇ ਸੰਜੇ ਦੇ ਪੇਟ ਵਿਚ ਕਈ ਵਾਰ ਕਰਨ ਤੋਂ ਬਾਅਦ ਫਰਾਰ ਹੋ ਗਏ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਟਰੱਕ ਡਰਾਈਵਰਾਂ ਨੇ ਹੜਤਾਲ ਖ਼ਤਮ ਕਰਨ ਤੋਂ ਕੀਤਾ ਇਨਕਾਰ, ਹਾਈਵੇਅ ਜਾਮ ਕਰਨ ਦਾ ਐਲਾਨ

ਸਾਰੇ ਮਿਲ ਕੇ ਕਰਦੇ ਸਨ ਨਸ਼ਾ

ਜਾਂਚ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਅਤੇ ਮੁਲਜ਼ਮ ਨਸ਼ੇ ਦੇ ਆਦੀ ਸਨ। ਉਹ ਪੰਚਕੂਲਾ ਦੀ ਰਾਜੀਵ ਕਲੋਨੀ ਤੋਂ ਨਸ਼ੀਲਾ ਪਦਾਰਥ ਲਿਆ ਕੇ ਵਿਕਾਸ ਨਗਰ ਦੇ ਪਾਰਕ ਵਿਚ ਬੈਠ ਕੇ ਨਸ਼ਾ ਕਰਦੇ ਸੀ। ਪੁਲਸ ਨੇ ਕਈ ਵਾਰ ਫੜ੍ਹਨ ਦੀ ਕੋਸ਼ਿਸ਼ ਕੀਤੀ ਪਰ ਰਾਜੀਵ ਕਾਲੋਨੀ ਵਿਚ ਹੀ ਲੁਕ ਜਾਂਦੇ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News