ਪਤੀ ਦੀ ਹੱਤਿਆ ਦੇ ਮਾਮਲੇ 'ਚ ਪੁਲਸ ਜਾਂਚ 'ਚੋਂ ਨਿਰਦੋਸ਼ ਪਾਈ ਗਈ ਜਨਾਨੀ ਦੀ ਸਹੁਰੇ ਪਰਿਵਾਰ ਵਲੋਂ ਕੁੱਟਮਾਰ

08/27/2020 4:39:33 PM

ਜਲਾਲਾਬਾਦ (ਸੇਤੀਆ,ਟੀਨੂੰ): ਇਲਾਕੇ ਦੇ ਪਿੰਡ ਸੈਦੋਕੇ 'ਚ ਪਤੀ ਦੀ ਹੱਤਿਆ ਦੇ ਮਾਮਲੇ 'ਚ ਨਾਮਜਦ ਪਤਨੀ ਦੇ ਪੁਲਸ ਜਾਂਚ 'ਚ ਨਿਰਦੋਸ਼ ਪਾਏ ਜਾਣ ਤੋਂ ਬਾਅਦ ਵੀਰਵਾਰ ਨੂੰ ਪੰਚਾਇਤ ਤੇ ਬੱਚੇ ਸਮੇਤ ਘਰ ਗਈ ਜਨਾਨੀ ਨਾਲ ਪਿੰਡ ਦੇ ਹੀ ਸਹੁਰੇ ਪਰਿਵਾਰ ਤੇ ਹੋਰ ਵੱਡੀ ਗਿਣਤੀ 'ਚ ਲੋਕਾਂ ਵਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਟਮਾਰ ਦੀ ਸ਼ਿਕਾਰ ਖੁਸ਼ਮਨਪ੍ਰੀਤ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।ਦੂਜੇ ਪਾਸੇ ਜਨਾਨੀ ਦੇ ਸਹੁਰੇ ਵਲੋਂ ਵੀ ਜ਼ਖ਼ਮੀ ਹਾਲਤ 'ਚ ਬਾਅਦ 'ਚ  ਦਾਖਲ ਹੋਣ ਦੀ ਸੂਚਨਾ ਹੈ।

ਇਹ ਵੀ ਪੜ੍ਹੋ: ਕੋਵਿਡ-19 ਸੈਂਟਰ ਦੀ ਫ਼ਿਰ ਵਾਇਰਲ ਹੋਈ ਵੀਡੀਓ, ਮਰੀਜ਼ ਦੀ ਹੌਂਸਲਾ ਅਫ਼ਜਾਈ ਲਈ ਨੱਚੀਆਂ ਬੀਬੀਆਂ

PunjabKesari

ਹਸਪਤਾਲ 'ਚ ਭਰਤੀ ਖੁਸ਼ਮਨਪ੍ਰੀਤ ਨੇ ਦੱਸਿਆ ਕਿ ਸੰਨ੍ਹ 2008 'ਚ ਉਸਦਾ ਵਿਆਹ ਹੋਇਆ ਸੀ ਅਤੇ ਕਰੀਬ ਤਿੰਨ ਮਹੀਨੇ ਪਹਿਲਾਂ ਉਸਦੇ ਪਤੀ ਦੀ ਮੌਤ ਹੋ ਗਈ ਪਰ ਸਹੁਰੇ ਪਰਿਵਾਰ ਵਲੋਂ ਸਮਾਜਿਕ ਤੌਰ ਤੇ ਦਬਾਅ ਬਣਾ ਕੇ ਉਸ ਤੇ ਮਾਮਲਾ ਦਰਜ ਕਰਵਾ ਦਿੱਤਾ ਪਰ ਪੁਲਸ ਜਾਂਚ 'ਚ ਨਿਰਦੋਸ਼ ਪਾਏ ਜਾਣ ਤੋਂ ਬਾਅਦ ਉਹ ਅੱਜ ਵੀਰਵਾਰ ਨੂੰ ਆਪਣੇ ਸਹੁਰੇ ਘਰ ਪੰਚਾਇਤ ਨੂੰ ਨਾਲ ਲੈ ਕੇ ਗਈ ਸੀ ਪਰ ਘਰ ਦਾਖ਼ਲ ਹੋਣ ਤੋਂ 
ਕੁੱਝ ਸਮੇਂ ਬਾਅਦ ਹੀ ਵੱਡੀ ਗਿਣਤੀ 'ਚ ਸਹੁਰੇ ਪਰਿਵਾਰ ਨਾਲ ਸਬੰਧਿਤ ਤੇ ਕੁੱਝ ਪਿੰਡ ਦੇ ਨੌਜਵਾਨਾਂ ਨੇ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਮੇਰੇ ਕੱਪੜੇ ਵੀ ਫਾੜ ਦਿੱਤੇ। ਇਸ ਤੋਂ ਬਾਅਦ ਮੇਰੇ ਨਾਲ ਮੌਜੂਦ ਮੇਰੇ ਪੇਕੇ ਪਿੰਡ ਦੇ ਸਰਪੰਚ ਤੇ ਮੇਰੇ ਭਰਾ ਨੇ ਮੈਂਨੂੰ ਬੜੀ ਮੁਸ਼ਕਲ ਨਾਲ ਛੁਡਾ ਕੇ ਕਾਰ 'ਚ ਬਿਠਾਇਆ ਪਰ ਉਨ੍ਹਾਂ ਨੇ ਕਾਰ ਦੇ ਪਿੱਛੇ ਵੀ ਹਮਲਾ ਜਾਰੀ ਰੱਖਿਆ ਅਤੇ ਕਾਰ ਦੇ ਸ਼ੀਸ਼ੇ ਵੀ ਤੋੜ ਦਿੱਤੇ।

ਇਹ ਵੀ ਪੜ੍ਹੋ: ਨੈਸ਼ਨਲ ਪੱਧਰ ਦੇ ਹਾਕੀ ਖਿਡਾਰੀ ਨੇ ਰਾਂਚੀ 'ਚ ਕੀਤੀ ਖ਼ੁਦਕੁਸ਼ੀ

PunjabKesari

ਇਹ ਵੀ ਪੜ੍ਹੋ: ਮੋਗਾ ਦੀ ਧੀ ਨੇ ਕੈਨੇਡਾ 'ਚ ਗੱਡੇ ਝੰਡੇ, ਪੁਲਸ ਮਹਿਕਮੇ 'ਚ ਦੇਵੇਗੀ ਆਪਣੀਆਂ ਸੇਵਾਵਾਂ

ਉਧਰ ਸੁਖਮੰਦਰ ਸਿੰਘ ਵਾਸੀ ਮਲੋਟ ਨੇ ਦੱਸਿਆ ਕਿ ਉਸਦੇ ਭੈਣ ਦਾ ਵਿਆਹ ਗੁਰਸੇਵਕ ਸਿੰਘ ਨਾਲ ਹੋਇਆ ਪਰ ਤਿੰਨ ਮਹੀਨੇ ਪਹਿਲਾਂ ਉਸਦੀ ਮੌਤ ਹੋ ਗਈ ਸੀ ਪਰ ਮਾਨਯੋਗ ਅਦਾਲਤ ਵਲੋਂ ਰਿਲੀਫ ਮਿਲਣ ਤੋਂ ਪੇਕੇ ਘਰ ਰਹਿ ਰਹੀ ਸੀ ਪਰ ਅੱਜ ਵੀਰਵਾਰ ਨੂੰ ਕਰੀਬ 11.15 ਵਜੇ ਜਦ ਉਹ ਸਹੁਰੇ ਘਰ ਪਹੁੰਚੀ ਤਾਂ ਅੱਧੇ ਘੰਟੇ ਬਾਅਦ ਸਹੁਰੇ ਪਰਿਵਾਰ ਤੇ ਹੋਰ ਪਿੰਡ ਦੀ ਮਡੀਰ ਨੇ ਇਕੱਠੇ ਹੋ ਕੇ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਬੜੀ ਮੁਸ਼ਕਲ ਨਾਲ ਉਹ ਭੈਣ ਨੂੰ ਲੈ ਕੇ ਹਸਪਤਾਲ ਪਹੁੰਚੇ । ਉਨ੍ਹਾਂ ਦੀ ਮੰਗ ਹੈ ਕਿ ਇਸ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।ਉਧਰ ਇਸ ਸਬੰਧੀ ਥਾਣਾ ਅਮੀਰ ਖਾਸ ਦੀ ਏ.ਐਸ.ਆਈ. ਰਜਨੀਬਾਲਾ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਜਾਂਚ ਚੱਲ ਰਹੀ ਹੈ ਅਤੇ ਜੋ ਬਣਦੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ।


Shyna

Content Editor

Related News