ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਪਿਓ ਸਾਹਮਣੇ ਕੀਤਾ ਪੁੱਤ ਦਾ ਕਤਲ

Wednesday, Sep 11, 2019 - 08:47 PM (IST)

ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਪਿਓ ਸਾਹਮਣੇ ਕੀਤਾ ਪੁੱਤ ਦਾ ਕਤਲ

ਸੁਜਾਨਪੁਰ, (ਜੋਤੀ)- ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਇਕ ਵਿਅਕਤੀ ਵੱਲੋਂ ਪਿਓ ਦੀਆਂ ਅੱਖਾਂ ਸਾਹਮਣੇ ਉਸ ਦੇ ਪੁੱਤਰ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਰਾਹੁਲ ਸ਼ਰਮਾ ਪੁੱਤਰ ਕਿਸ਼ਨ ਚੰਦ ਸ਼ਰਮਾ ਵਾਸੀ ਸਲਾਰੀਆ ਅਤੇ ਮੁਲਜ਼ਮ ਦੀ ਪਛਾਣ ਰੌਸ਼ਨ ਲਾਲ ਪੁੱਤਰ ਰਛਪਾਲ ਸਿੰਘ ਵਾਸੀ ਕੁਮਹਾਰਾ ਮੁਹੱਲਾ ਸੁਜਾਨਪੁਰ ਵਜੋਂ ਹੋਈ।
ਜਾਣਕਾਰੀ ਮੁਤਾਬਕ ਮੌਕੇ 'ਤੇ ਮੌਜੂਦ ਮ੍ਰਿਤਕ ਦੇ ਪਿਤਾ ਕਿਸ਼ਨ ਚੰਦ ਸ਼ਰਮਾ ਨੇ ਪੁਲਸ ਨੂੰ ਬਿਆਨ ਦਿੰਦੇ ਕਿਹਾ ਕਿ ਉਸ ਦਾ ਬੇਟਾ ਰਾਹੁਲ ਤੇ ਰੌਸ਼ਨ ਲਾਲ ਦੋਵੇਂ ਇਕ ਨਿੱਜੀ ਲਾਟਰੀ ਸਟਾਲ 'ਤੇ ਕੰਮ ਕਰਦੇ ਸਨ ਅਤੇ 2 ਦਿਨ ਪਹਿਲਾਂ ਰੌਸ਼ਨ ਨੇ ਸਟਾਲ 'ਤੇ ਪੈਸਿਆਂ ਨੂੰ ਲੈ ਕੇ ਹੇਰਾ-ਫੇਰੀ ਕਰ ਦਿੱਤੀ ਸੀ, ਜਿਸ ਕਾਰਣ ਰਾਹੁਲ ਉਸ ਤੋਂ ਵਾਰ-ਵਾਰ ਪੈਸਿਆਂ ਦੀ ਮੰਗ ਕਰ ਰਿਹਾ ਸੀ। ਇਸ ਤਹਿਤ ਬੀਤੀ ਰਾਤ ਰੌਸ਼ਨ ਨੇ ਰਾਹੁਲ ਨੂੰ ਉਸ ਦੇ ਪਿਤਾ ਦੀ ਮੌਜੂਦਗੀ 'ਚ ਕਲਿਆਰੀ ਮੋੜ 'ਤੇ ਸੱਦਿਆ। ਜਦ ਰਾਹੁਲ ਆਪਣੇ ਪਿਤਾ ਨਾਲ ਕਲਿਆਰੀ ਮੋੜ 'ਤੇ ਪਹੁੰਚਿਆ ਤਾਂ ਰੌਸ਼ਨ ਨੇ ਰਾਹੁਲ ਨਾਲ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ ਤੇ ਬਾਅਦ 'ਚ ਤੇਜ਼ਧਾਰ ਹਥਿਆਰਾਂ ਨਾਲ ਰਾਹੁਲ 'ਤੇ ਹਮਲਾ ਕਰ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀ ਰਾਹੁਲ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਮ੍ਰਿਤਕ ਦੇ ਪਿਤਾ ਕਿਸ਼ਨ ਚੰਦ ਸ਼ਰਮਾ ਦੇ ਬਿਆਨਾਂ  ਦੇ ਆਦਾਰ 'ਤੇ ਰੌਸ਼ਨ ਲਾਲ ਵਿਰੁੱਧ ਧਾਰਾ 302 ਦੇ ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਪੁਲਸ ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।


author

Bharat Thapa

Content Editor

Related News