ਜਲੰਧਰ 'ਚ ਹੋਏ ਕਤਲਕਾਂਡ ਦੇ ਮਾਮਲੇ 'ਚ ਨਵਾਂ ਮੋੜ, ਹੋਇਆ ਵੱਡਾ ਖ਼ੁਲਾਸਾ

Tuesday, Aug 20, 2024 - 01:11 PM (IST)

ਜਲੰਧਰ 'ਚ ਹੋਏ ਕਤਲਕਾਂਡ ਦੇ ਮਾਮਲੇ 'ਚ ਨਵਾਂ ਮੋੜ, ਹੋਇਆ ਵੱਡਾ ਖ਼ੁਲਾਸਾ

ਜਲੰਧਰ (ਮਹੇਸ਼)– ਥਾਣਾ ਪਤਾਰਾ ਅਧੀਨ ਪੈਂਦੇ ਪਿੰਡ ਪੂਰਨਪੁਰ ਵਿਚ ਮੂਲ ਰੂਪ ਨਾਲ ਬਿਹਾਰ ਦੇ ਰਹਿਣ ਵਾਲੇ ਪ੍ਰਵਾਸੀ ਮਜ਼ਦੂਰ ਦੀਪੂ ਮਹਾਤੋ ਪੁੱਤਰ ਹੀਰਾ ਮਹਾਤੋ ਹਾਲ ਵਾਸੀ ਪਿੰਡ ਪੂਰਨਪੁਰ ਜ਼ਿਲ੍ਹਾ ਜਲੰਧਰ ਦੀ ਹੱਤਿਆ ਉਸ ਦੇ ਸਾਥੀ ਨੇ ਹੀ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਵੱਲੋਂ ਅਫ਼ਸਰਾਂ ਤੇ ਮੁਲਾਜ਼ਮਾਂ ਦੀਆਂ ਬਦਲੀਆਂ ਲਈ ਨਵੇਂ ਹੁਕਮ ਜਾਰੀ

ਇਸ ਗੱਲ ਦਾ ਖ਼ੁਲਾਸਾ ਥਾਣਾ ਪਤਾਰਾ ਦੀ ਪੁਲਸ ਵੱਲੋਂ ਕੀਤੀ ਗਈ ਜਾਂਚ ਵਿਚ ਹੋਇਆ ਹੈ। ਐੱਸ. ਐੱਚ. ਓ. ਬਲਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਇਕ ਦਿਨ ਵਿਚ ਹੀ ਉਕਤ ਮਰਡਰ ਕੇਸ ਨੂੰ ਟਰੇਸ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਦੀਪੂ ਦੀ ਬੇਰਹਿਮੀ ਨਾਲ ਹੱਤਿਆ ਕਰਨ ਵਾਲੇ ਮੁਲਜ਼ਮ ਦੀ ਪਛਾਣ ਰਾਜ ਕੁਮਾਰ ਪੁੱਤਰ ਕੁਲਦੀਪ ਰਿਸ਼ੀ ਨਿਵਾਸੀ ਸੋਨੀ ਦੀ ਚੱਕੀ ਪਿੰਡ ਪੂਰਨਪੁਰ ਵਜੋਂ ਹੋਈ ਹੈ। ਉਹ ਮੂਲ ਰੂਪ ਨਾਲ ਬਿਹਾਰ ਦੇ ਜ਼ਿਲ੍ਹਾ ਪੂਰਨੀਆ ਦੇ ਪਿੰਡ ਰਾਮਗੜ੍ਹ ਚਿਕਨੀ ਥਾਣਾ ਸਰਸੀ ਦਾ ਰਹਿਣ ਵਾਲਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਕ ਹੋਰ ਜ਼ਿਲ੍ਹੇ 'ਚ ਛੁੱਟੀ ਦਾ ਐਲਾਨ; ਸਕੂਲ, ਬੈਂਕ ਤੇ ਦਫ਼ਤਰ ਰਹਿਣਗੇ ਬੰਦ

ਮੁਲਜ਼ਮ ਰਾਜ ਕੁਮਾਰ ਖ਼ਿਲਾਫ਼ ਥਾਣਾ ਪਤਾਰਾ ਵਿਚ ਦੀਪੂ ਮਹਾਤੋ ਦੇ ਭਰਾ ਜਤਿੰਦਰ ਮਹਾਤੋ ਨਿਵਾਸੀ ਪਿੰਡ ਪੂਰਨਪੁਰ ਦੇ ਬਿਆਨਾਂ ’ਤੇ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪਿੰਡ ਪੂਰਨਪੁਰ ਵਿਖੇ ਇਕ ਵਿਅਕਤੀ ਦੀਪੂ ਦੀ ਲਾਸ਼ ਨੂੰ ਘੜੀਸ ਕੇ ਗੰਨੇ ਦੇ ਖੇਤਾਂ ਵੱਲ ਲਿਜਾ ਰਿਹਾ ਸੀ, ਜਿਸ ਨੂੰ ਨੇੜੇ ਹੀ ਕੰਮ ਕਰਦੇ ਕੁਝ ਹੋਰ ਪ੍ਰਵਾਸੀ ਮਜ਼ਦੂਰਾਂ ਨੇ ਵੇਖਿਆ। ਇਸ ਤੋਂ ਬਾਅਦ ਕਾਤਲਾਂ ਨੇ ਦੀਪੂ ਦੀ ਲਾਸ਼ ਨੂੰ ਖੇਤਾਂ ’ਚ ਸੁੱਟ ਦਿੱਤਾ ਅਤੇ ਉਥੋਂ ਫ਼ਰਾਰ ਹੋ ਗਏ। ਇਸ ਮਾਮਲੇ ਵਿਚ ਪੁਲਸ ਨੇ ਤੁਰੰਤ ਹੀ 4 ਸ਼ੱਕੀਆਂ ਨੂੰ ਰਾਊਂਡਅੱਪ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਸੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News