ਕਤਲ ਕੇਸ ’ਚ ਲੋਡ਼ੀਂਦਾ ਗ੍ਰਿਫ਼ਤਾਰ

Tuesday, Jul 31, 2018 - 12:08 AM (IST)

ਕਤਲ ਕੇਸ ’ਚ ਲੋਡ਼ੀਂਦਾ ਗ੍ਰਿਫ਼ਤਾਰ

 ਬਟਾਲਾ,   (ਸੈਂਡੀ)-  ਥਾਣਾ ਕਾਦੀਆ ਦੇ ਐੱਸ. ਐੱਚ. ਓ. ਸੁਦੇਸ਼ ਕੁਮਾਰ ਨੇ ਦੱਸਿਆ ਕਿ ਮਸਾਣੀਆਂ ਦੇ ਹੀਰਾ ਪੱਤਰ ਮਿੰਟੂ ਮਸੀਹ  ਦੇ ਮਾਸੀ ਦੇ ਲਡ਼ਕਿਆਂ ਨੇ ਪੁਰਾਣੀ ਰਜ਼ਿਸ ਤਹਿਤ ਹੀਰਾ ਮਸੀਹ ਦਾ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ 11 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ ਅਤੇ ਇਸ ਕੇਸ ’ਚ 2 ਵਿਅਕਤੀਆਂ ਨੂੰ ਪਹਿਲਾਂ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅੱਜ ਫਿਰ ਪੁਲਸ ਨੇ ਗੁਪਤ  ਸੂਚਨਾ ’ਤੇ ਰਾਬਰਟ ਮਸੀਹ ਉਰਫ ਰੂਬੀ ਪੁੱਤਰ ਬੀਰਾ ਮਸੀਹ ਵਾਸੀ ਮਸਾਣੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ  ਹੈ। ਐੱਸ. ਐੱਚ. ਓ. ਨੇ ਦੱਸਿਆ ਕਿ ਬਾਕੀ ਰਹਿੰਦੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। 
 


Related News