ਮਾਮਲਾ ਐੱਨ.ਆਰ.ਆਈ. ਬਲਕਰਣ ਹਤਿਆਕਾਂਡ ਦਾ, ਚੌਥਾ ਮੁਲਜ਼ਮ ਕਾਬੂ

05/22/2018 6:47:10 AM

ਅਬੋਹਰ (ਸੁਨੀਲ) : ਐੱਨ.ਆਰ.ਆਈ. ਬਲਕਰਣ ਹਤਿਆਕਾਂਡ ਦੇ ਮਾਮਲੇ 'ਚ ਫਰੀਦਕੋਟ ਦੇ ਐੱਸ. ਪੀ. ਐੱਚ. ਆਈ. ਪੀ. ਐੱਸ. ਦੀਪਕ ਪਾਰਿਕ ਦੀ ਟੀਮ ਨੇ ਚੌਥੇ ਮੁਲਜ਼ਮ ਨੂੰ ਯੂ. ਪੀ. ਤੋਂ ਪ੍ਰੋਟੈਕਸ਼ਨ ਵਾਰੰਟ 'ਤੇ ਲਿਆ ਕੇ ਅਦਾਲਤ 'ਚ ਪੇਸ਼ ਕੀਤਾ, ਜਿਸ ਨੂੰ ਜੱਜ ਨੇ ਪੁੱਛਗਿੱਛ ਲਈ ਰਿਮਾਂਡ 'ਤੇ ਭੇਜ ਦਿੱਤਾ ਹੈ। 
ਇਸ ਸਬੰਧ 'ਚ ਆਈ. ਪੀ. ਐੱਸ. ਦੀਪਕ ਪਾਰਿਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਕਰਣ ਹਤਿਆਕਾਂਡ ਮਾਮਲੇ 'ਚ ਸ਼ਾਮਲ ਮੁਲਜ਼ਮ ਜਸਦੀਪ ਸਿੰਘ ਨੂੰ ਯੂ. ਪੀ. ਪੁਲਸ ਨੇ ਗ੍ਰਿਫਤਾਰ ਕੀਤਾ ਸੀ, ਜਿਸ 'ਤੇ ਪਹਿਲਾਂ ਤੋਂ ਹੀ ਕਈ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਬਲਕਰਣ ਹਤਿਆਕਾਂਡ ਦੇ ਮਾਮਲੇ 'ਚ ਹਾਈਕੋਰਟ ਦੇ ਨਿਰਦੇਸ਼ਾਂ 'ਤੇ ਬਣੀ ਐੱਸ. ਆਈ. ਟੀ. ਨੂੰ ਜਦ ਇਸ ਸਬੰਧ 'ਚ ਜਾਣਕਾਰੀ ਮਿਲੀ ਤਾਂ ਉਸਨੇ ਯੂ. ਪੀ. ਪੁਲਸ ਨਾਲ ਸੰਪਰਕ ਕਰਕੇ ਜਾਣਕਾਰੀ ਲਈ ਅਤੇ ਫਿਰ ਦੋਸ਼ੀ ਨੂੰ ਪ੍ਰੋਟੈਕਸ਼ਨ ਵਾਰੰਟ 'ਤੇ ਲਿਆਇਆ ਗਿਆ। ਉਨ੍ਹਾਂ ਕਿਹਾ ਕਿ ਫਿਲਹਾਲ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਹਤਿਆਕਾਂਡ 'ਚ ਉਸਦੀ ਭੂਮਿਕਾ ਅਤੇ ਇਸ ਤੋਂ ਸਬੰਧਤ ਕਈ ਹੋਰ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ। 
ਧਿਆਨ ਯੋਗ ਹੈ ਕਿ 2017 'ਚ 19 ਅਕਤੂਬਰ ਨੂੰ ਦੀਵਾਲੀ ਵਾਲੇ ਦਿਨ ਐੱਨ. ਆਰ. ਆਈ. ਬਲਕਰਣ ਸਿੰਘ ਦੀ  ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ, ਜਿਸ ਤੋਂ ਬਾਅਦ ਉਹ ਫਰਾਰ ਹੋ ਗਏ ਸਨ। ਉਸ ਤੋਂ ਬਾਅਦ ਹਾਈਕੋਰਟ ਦੇ ਨਿਰਦੇਸ਼ਾਂ 'ਤੇ ਗਠਿਤ ਐੱਸ. ਆਈ. ਟੀ. ਨੇ ਇਸ ਮਾਮਲੇ 'ਚ ਇਕ ਤੋਂ ਬਾਅਦ ਇਕ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ, ਜਦਕਿ ਚੌਥੇ ਮੁਲਜ਼ਮ ਨੂੰ ਹੁਣ ਉੱਤਰ ਪ੍ਰਦੇਸ਼ ਦੀ ਜੇਲ ਤੋਂ ਪ੍ਰੋਟੈਕਸ਼ਨ ਵਾਰੰਟ 'ਤੇ ਲਿਆਇਆ ਗਿਆ ਹੈ।


Related News