ਐਨ. ਆਰ. ਆਈ ਦੀ ਹੱਤਿਆ ਦਾ ਮਾਮਲਾ, ਪਿਓ-ਪੁੱਤ ਦੇ ਗ੍ਰਿਫਤਾਰੀ ਵਰੰਟ ਜਾਰੀ
Friday, Jan 05, 2018 - 05:56 PM (IST)

ਅਬੋਹਰ (ਸੁਨੀਲ) : ਸਦਰ ਥਾਣਾ ਪੁਲਸ ਨੇ ਮਾਨਯੋਗ ਜੱਜ ਰਾਹੁਲ ਕੁਮਾਰ ਦੀ ਅਦਾਲਤ ਤੋਂ ਬਲਕਰਨ ਸਿੰਘ ਹੱਤਿਆ ਕਾਂਡ 'ਚ ਦੋਸ਼ੀ ਪਿਤਾ ਗੁਰਨੇਕ ਸਿੰਘ ਊਰਫ ਰਿੰਪੀ ਤੇ ਪੁੱਤਰ ਗੁਰਤੇਸ਼ਰ ਪੁੱਤਰ ਗੁਰਨੇਕ ਊਰਫ ਰਿੰਪੀ ਵਾਸੀ ਅਜੀਮਗੜ੍ਹ ਦੇ ਅਦਾਲਤ ਤੋਂ ਗ੍ਰਿਫਤਾਰੀ ਵਰੰਟ ਜਾਰੀ ਕਰਵਾਏ।
ਜਾਣਕਾਰੀ ਮੁਤਾਬਕ ਸਦਰ ਥਾਣਾ ਪੁਲਸ ਨੇ 19.10.2017 ਨੂੰ ਬਲਜੀਤ ਸਿੰਘ ਪੁੱਤਰ ਧਿਆਨ ਸਿੰਘ ਵਾਸੀ ਸੁੰਦਰ ਨਗਰੀ ਦੇ ਬਿਆਨਾਂ ਦੇ ਆਧਾਰ 'ਤੇ ਸਮਰਬੀਰ ਊਰਫ ਸੇਮੀ, ਕੁਲਬੀਰ ਸਿੰਘ, ਗੁਰਨੇਕ ਸਿੰਘ ਊਰਫ ਰਿੰਪੀ, ਗੁਰਤੇਸ਼ਰ ਸਿੰਘ ਤੇ ਹੋਰ ਲੋਕਾਂ ਖਿਲਾਫ ਉਸਦੇ ਭਰਾ ਬਲਕਰਨ ਸਿੰਘ ਭੁੱਲਰ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ 'ਚ ਸਦਰ ਥਾਣਾ ਮੁਖੀ 'ਤੇ ਸਹਾਇਕ ਸਬ ਇੰਸਪੈਕਟਰ ਰਣਜੀਤ ਸਿੰਘ ਨੇ ਦਰਸ਼ਨ ਸਿੰਘ ਤੇ ਕੁਲਬੀਰ ਨੂੰ ਕਾਬੂ ਕਰ 10 ਦਿਨ ਦੇ ਪੁਲਸ ਰਿਮਾਂਡ ਦੇ ਬਾਅਦ ਜੇਲ ਭਿਜਵਾ ਦਿੱਤਾ ਸੀ। ਹੁਣ ਇਸ ਮਾਮਲੇ 'ਚ ਸਦਰ ਥਾਣਾ ਦੇ ਅਡੀਸ਼ਨਲ ਥਾਣਾ ਮੁਖੀ ਸਤਵੰਤ ਸਿੰਘ ਨੇ ਦੋ ਹੋਰ ਦੋਸ਼ੀ ਪਿਓ-ਪੁੱਤ ਨੂੰ ਕਾਬੂ ਕਰਨ ਲਈ ਮਾਨਯੋਗ ਜੱਜ ਰਾਹੁਲ ਕੁਮਾਰ ਦੀ ਅਦਾਲਤ ਤੋਂ ਦੋਵਾਂ ਖਿਲਾਫ ਗ੍ਰਿਫਤਾਰੀ ਵਰੰਟ ਜਾਰੀ ਕਰਵਾਏ ਹਨ।