ਆਪਸੀ ਰਿਸ਼ਤੇ ਹੋਏ ਤਾਰ-ਤਾਰ, ਭਤੀਜੇ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਬਜ਼ੁਰਗ ਤਾਇਆ

Thursday, Oct 01, 2020 - 09:17 AM (IST)

ਆਪਸੀ ਰਿਸ਼ਤੇ ਹੋਏ ਤਾਰ-ਤਾਰ, ਭਤੀਜੇ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਬਜ਼ੁਰਗ ਤਾਇਆ

ਜਗਰਾਓਂ (ਮਾਲਵਾ) : ਜਗਰਾਓਂ 'ਚ ਉਸ ਸਮੇਂ ਆਪਸੀ ਰਿਸ਼ਤੇ ਤਾਰ-ਤਾਰ ਹੋ ਗਏ, ਜਦੋਂ ਇਕ ਭਤੀਜੇ ਵੱਲੋਂ ਆਪਣੇ ਬਜ਼ੁਰਗ ਤਾਏ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਭਤੀਜੇ ਵੱਲੋਂ ਘਰ ’ਚ ਅਫਸੋਸ ਪ੍ਰਗਟ ਕਰਨ ਆਏ 80 ਸਾਲਾ ਤਾਏ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢ ਦਿੱਤਾ ਗਿਆ।

ਇਹ ਵੀ ਪੜ੍ਹੋ : ਕਿਸਾਨ ਮਾਰਚ ਲਈ 'ਬੀਬੀ ਬਾਦਲ' ਦਾ ਕਾਫ਼ਲਾ ਲੰਬੀ ਤੋਂ ਰਵਾਨਾ, ਦੇਖੋ ਮੌਕੇ ਦੀਆਂ ਤਸਵੀਰਾਂ

ਥਾਣਾ ਸਿਟੀ ਦੇ ਐੱਸ. ਐੱਚ. ਓ. ਨਿਧਾਨ ਸਿੰਘ ਅਨੁਸਾਰ ਮ੍ਰਿਤਕ ਗੁਰਦਿਆਲ ਸਿੰਘ ਪੁੱਤਰ ਬਚਨ ਸਿੰਘ ਵਾਸੀ ਕੋਠੇ ਖੰਜੂਰਾ ਬੀਤੇ ਦਿਨੀਂ ਆਪਣੀ ਭਤੀਜੀ ਦੀ ਹੋਈ ਮੌਤ ਤੋਂ ਬਾਅਦ ਉਸ ਦਾ ਅਫਸੋਸ ਪ੍ਰਗਟ ਕਰਨ ਲਈ ਗਿਆ ਸੀ।

ਇਹ ਵੀ ਪੜ੍ਹੋ : ਪੰਜਾਬ 'ਚ 'ਰੇਲਾਂ' ਦਾ ਚੱਕਾ ਜਾਮ ਅੱਜ ਤੋਂ, ਅਣਮਿੱਥੇ ਸਮੇਂ ਲਈ 'ਧਰਨੇ' ਲਾਉਣਗੇ ਕਿਸਾਨ

ਉੱਥੇ ਮੌਜੂਦ ਉਸ ਦੇ ਭਤੀਜੇ ਵਰਿੰਦਰ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਕੋਠੇ ਖੰਜੂਰਾ ਨੇ ਉਸ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ, ਜਿਸ ਕਾਰਨ ਗੁਰਦਿਆਲ ਸਿੰਘ ਦੀ ਮੌਤ ਹੋ ਗਈ। ਇਸ ਸਬੰਧੀ ਘਟਨਾ ਸਥਾਨ ’ਤੇ ਜਾਇਜ਼ਾ ਲੈਣ ਲਈ ਐੱਸ. ਪੀ. ਰਾਜਵੀਰ ਸਿੰਘ, ਡੀ. ਐੱਸ. ਪੀ. ਰਜੇਸ਼ ਕੁਮਾਰ, ਡੀ. ਐੱਸ. ਪੀ. (ਡੀ) ਦਿਲਬਾਗ ਸਿੰਘ ਮੌਕੇ ’ਤੇ ਪੁੱਜੇ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਬੇਰਹਿਮੀ ਨਾਲ ਨੌਜਵਾਨ ਦਾ ਕਤਲ, ਸਰੀਰ 'ਤੇ ਮਿਲੇ ਡੂੰਘੇ ਜ਼ਖਮਾਂ ਦੇ ਨਿਸ਼ਾਨ

ਫਿਲਹਾਲ ਕਥਿਤ ਦੋਸ਼ੀ ਪੁਲਸ ਦੀ ਗ੍ਰਿਫ਼ਤ ’ਚੋਂ ਬਾਹਰ ਹੈ। ਪੁਲਸ ਨੇ ਦੋਸ਼ੀ ਖ਼ਿਲਾਫ਼ ਥਾਣਾ ਸਿਟੀ ਜਗਰਾਓਂ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



 


author

Babita

Content Editor

Related News