ਰਿੰਕਲ ਕਤਲ ਕਾਂਡ : ਪੁਲਸ ਨੇ ਕੋਰਟ ਤੋਂ 4 ਦਿਨ ਦਾ ਹੋਰ ਮੰਗਿਆ ਸੀ ਸੰਨੀ ਦਾ ਰਿਮਾਂਡ ਪਰ ਭੇਜਿਆ ਜੇਲ
Thursday, Aug 02, 2018 - 03:29 AM (IST)

ਲੁਧਿਆਣਾ(ਰਿਸ਼ੀ)-ਰਿੰਕਲ ਕਤਲ ਕਾਂਡ ’ਚ 14ਵੇਂ ਦਿਨ 10 ਦਿਨਾਂ ਦਾ ਰਿਮਾਂਡ ਸਮਾਪਤ ਹੋਣ ’ਤੇ ਪੁਲਸ ਨੇ ਕੌਂਸਲਰ ਪੁੱਤਰ ਸੰਨੀ ਨੂੰ ਆਦਲਤ ’ਚ ਪੇਸ਼ ਕੀਤਾ, ਜਿੱਥੇ ਪੁਲਸ ਨੇ 4 ਦਿਨਾਂ ਦਾ ਹੋਰ ਰਿਮਾਂਡ ਮੰਗਿਆ ਪਰ ਅਦਾਲਤ ਵਲੋਂ ਰਿਮਾਂਡ ਦੇਣ ਤੋਂ ਇਨਕਾਰ ਕਰ ਕੇ ਉਸ ਨੂੰ ਸੈਂਟਰਲ ਜੇਲ ਭੇਜ ਦਿੱਤਾ ਗਿਆ। ਪੁਲਸ ਦਾ ਤਰਕ ਸੀ ਕਿ ਰਿੰਕਲ ਕੇਸ ਦਾ ਅਜੇ ਕਾਫੀ ਕੁੱਝ ਪਤਾ ਕਰਨਾ ਬਾਕੀ ਹੈ। ਜਦਕਿ ਉਸ ਦੇ ਵਕੀਲ ਨੇ ਕਿਹਾ ਕਿ ਸੰਨੀ ਵਲੋਂ ਵਾਰਦਾਤ ਵਿਚ ਪ੍ਰਯੋਗ ਕੀਤਾ ਗਿਆ ਮੋਬਾਇਲ ਫੋਨ ਪੁਲਸ ਬਰਾਮਦ ਕਰ ਚੁੱਕੀ ਹੈ। ਉਥੇ ਦੂਜੇ ਪਾਸੇ ਮੰਗਲਵਾਰ ਨੂੰ ਰਿੰਕਲ ਦੇ ਪਰਿਵਾਰਕ ਮੈਂਬਰਾਂ ਵਲੋਂ ਕੋਰਟ ਵਿਚ ਅਰਜ਼ੀ ਦਾਇਰ ਕੀਤੀ ਗਈ ਸੀ ਕਿ ਪੁਲਸ ਵਲੋਂ ਰਿੰਕਲ ਦਾ ਸਸਕਾਰ ਕਰਨ ਦਾ ਜੋ ਨੋਟਿਸ ਜਾਰੀ ਕੀਤਾ ਹੈ, ਉਸ ’ਤੇ ਰੋਕ ਲਾਈ ਜਾਵੇ ਤਾਂ ਕਿ ਰਿੰਕਲ ਦਾ ਸਸਕਾਰ ਪਰਿਵਾਰ ਦੀ ਮਰਜ਼ੀ ਦੇ ਬਿਨਾਂ ਨਾ ਹੋਵੇ ਪਰ ਅਦਾਲਤ ਵਲੋਂ ਉਨ੍ਹਾਂ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਪੁਲਸ ਨੂੰ ਵੀ ਸਸਕਾਰ ਕਰਨ ਦਾ ਵੀ ਨਹੀਂ ਕਿਹਾ ਗਿਆ ਹੈ। ਜਿਸ ਦੇ ਕਾਰਨ ਹੁਣ ਵੀ ਰਿੰਕਲ ਦੇ ਸਸਕਾਰ ਕਰਵਾਏ ਜਾਣ ਦਾ ਰਾਜ਼ ਬਰਕਰਾਰ ਹੈ।
ਮਾਂ ਨੇ ਕੋਰਟ ’ਚ ਲਾਈ ਅਰਜ਼ੀ.. 51 ਦਿਨਾਂ ਦਾ ਪਾਠ ਕਰਵਾਏਗੀ, ਤਦ ਮਿਲੇਗੀ ਬੇਟੇ ਨੂੰ ਮੁਕਤੀ
ਰਿੰਕਲ ਦੀ ਮਾਂ ਵਲੋਂ ਕੋਰਟ ’ਚ ਇਕ ਹੋਰ ਅਰਜ਼ੀ ਲਾਈ ਗਈ ਸੀ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਰਿੰਕਲ ਉਸ ਦੇ ਸੁਪਨੇ ਵਿਚ ਆਇਆ ਸੀ, ਜਿਸ ਨੇ ਕਿਹਾ ਕਿ ਸੰਨੀ ਵਲੋਂ ਸਮੇਂ ਤੋਂ ਪਹਿਲਾਂ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ। ਉਸ ਦਾ 51 ਦਿਨਾਂ ਦਾ ਘਰ ’ਚ ਪਾਠ ਕਰਵਾਇਆ ਜਾਵੇ ਤਾਂ ਕਿ ਉਸ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ, ਜਿਸ ਦੇ ਬਾਅਦ ਉਸ ਦਾ ਸਸਕਾਰ ਕਰਵਾਇਆ ਜਾਵੇ।
ਹਾਈ ਕੋਰਟ ਗਿਆ ਪਰਿਵਾਰ
ਭਰਾ ਮਨੀ ਖੇਡ਼ਾ ਨੇ ਕਿਹਾ ਕਿ ਬੁੱਧਵਾਰ ਦੇਰ ਸ਼ਾਮ ਉਹ ਚੰਡੀਗਡ਼੍ਹ ਹਾਈ ਕੋਰਟ ਗਏ ਸਨ, ਜਿੱਥੇ ਪੂਰੇ ਪਰਿਵਾਰ ਨੇ ਮਾਣਯੋਗ ਜੱਜ ਸਾਹਿਬ ਨੂੰ ਮਿਲ ਕੇ ਆਪਣੀ ਦਸਤਾਨ ਸੁਣਾਈ, ਜਿਨ੍ਹਾਂ ਨੇ ਉਨ੍ਹਾਂ ਨੂੰ ਸਹੀ ਕਾਰਵਾਈ ਦਾ ਭਰੋਸਾ ਦਿੱਤਾ।