ਸ਼ੱਕੀ ਹਾਲਾਤ ’ਚ ਢਾਬਾ ਸੰਚਾਲਕ ਦੀ ਮੌਤ

Wednesday, Jul 04, 2018 - 12:33 AM (IST)

ਸ਼ੱਕੀ ਹਾਲਾਤ ’ਚ ਢਾਬਾ ਸੰਚਾਲਕ ਦੀ ਮੌਤ

ਅਬੋਹਰ(ਸੁਨੀਲ)-ਨਵੀਂ ਫਾਜ਼ਿਲਕਾ ਰੋਡ ’ਤੇ ਸਥਿਤ ਮੁਹੱਲਾ ਆਨੰਦ  ਨਗਰੀ ਵਾਸੀ ਇਕ ਵਿਅਕਤੀ ਦੀ ਬੀਤੀ ਰਾਤ ਨਵੀਂ ਅਨਾਜ ਮੰਡੀ ’ਚ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਹੱਤਿਆ ਦਾ ਸ਼ੱਕ ਜ਼ਾਹਿਰ ਕਰਦੇ ਹੋਏ ਪੁਲਸ ਤੋਂ ਇਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਪੁਲਸ ਨੇ  ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਉਂਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਆਨੰਦ ਨਗਰੀ ਦੇ ਮ੍ਰਿਤਕ ਸੁਰਿੰਦਰ ਗਾਂਧੀ ਦੇ ਵੱਡੇ ਭਰਾ ਮਨੋਹਰ ਲਾਲ ਨੇ ਦੱਸਿਆ ਕਿ ਉਸ ਦਾ ਭਰਾ ਸੁਰਿੰਦਰ ਨਵੀਂ ਮੰਡੀ ’ਚ ਢਾਬੇ ਨੂੰ ਚਲਾਉਂਦਾ ਹੈ ਤੇ ਆਪਣੇ ਪਰਿਵਾਰ ਪਾਲਦਾ ਸੀ। ਬੀਤੀ ਰਾਤ ਉਸ ਨੂੰ ਸੂਚਨਾ ਮਿਲੀ ਕਿ ਉਸ ਦਾ ਭਰਾ ਜ਼ਖ਼ਮੀ ਹਾਲਤ ’ਚ ਹਸਪਤਾਲ ’ਚ ਦਾਖਲ ਹੈ, ਜਦ ਉਹ ਹਸਪਤਾਲ ਗਿਆ ਤਾਂ ਡਾਕਟਰਾਂ ਉਸ ਨੂੰ ਮ੍ਰਿਤ  ਐਲਾਨ ਕਰ ਦਿੱਤਾ। ਮਨੋਹਰ ਲਾਲ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਹੱਤਿਆ ਦਾ ਸ਼ੱਕ ਜ਼ਾਹਿਰ ਕਰਦੇ ਹੋਏ ਪੁਲਸ ਤੋਂ ਨਵੀਂ ਮੰਡੀ ’ਚ ਲੱਗੇ ਕੈਮਰਿਆਂ ਦੀ ਜਾਂਚ ਕਰ ਕੇ ਇਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਮਨੋਹਰ ਲਾਲ ਨੇ ਦੱਸਿਆ ਕਿ ਕਰੀਬ 4 ਸਾਲ ਪਹਿਲਾਂ ਉਸ ਦੇ ਭਤੀਜੇ ਅਤੇ ਮ੍ਰਿਤਕ ਦੇ ਵੱਡੇ ਪੁੱਤਰ ਨੂੰ ਵੀ ਕੁਝ ਲੋਕਾਂ ਨੇ ਇਸੇ ਤਰ੍ਹਾਂ ਕੁੱਟ-ਮਾਰ ਕਰਦੇ ਹੋਏ ਮਾਰ ਦਿੱਤਾ ਸੀ, ਜਿਸ ਦੀ ਲਾਸ਼ ਕੰਧਵਾਲਾ ਬਾਈਪਾਸ ਤੋਂ ਬਰਾਮਦ ਹੋਈ ਸੀ। ਉਸ ਦੇ ਕਾਤਲਾਂ ਦਾ ਅੱਜ ਤੱਕ ਪਤਾ ਨਹੀਂ ਲੱਗ ਸਕਿਆ। 
 


Related News