ਨਸ਼ੱਈ ਪਿਉ ਵੱਲੋਂ ਗਲ ਘੁੱਟਣ ਕਾਰਨ ਹਸਪਤਾਲ ''ਚ ਦਾਖਲ 2 ਬੱਚਿਆਂ ''ਚੋਂ ਇਕ ਦੀ ਮੌਤ
Friday, Dec 08, 2017 - 07:10 AM (IST)
ਮਾਲੇਰਕੋਟਲਾ(ਜ਼ਹੂਰ/ਰਿਖੀ)— ਪਿੰਡ ਮਹੋਲੀ ਖੁਰਦ ਵਿਖੇ ਲੰਘੀ 1 ਦਸੰਬਰ ਨੂੰ ਇਕ ਕਲਯੁੱਗੀ ਪਿਉ ਵੱਲੋਂ ਜਾਨੋਂ ਮਾਰਨ ਦੀ ਨੀਅਤ ਨਾਲ ਆਪਣੇ 5ਵੀਂ ਤੇ ਤੀਜੀ ਜਮਾਤ ਵਿਚ ਪੜ੍ਹਦੇ 2 ਮਾਸੂਮ ਬੱਚਿਆਂ ਦਾ ਗਲ ਘੁੱਟ ਦਿੱਤਾ ਗਿਆ ਸੀ, ਜਿਨ੍ਹਾਂ 'ਚੋਂ ਅਪੋਲੋ ਹਸਪਤਾਲ ਲੁਧਿਆਣਾ ਵਿਖੇ ਦਾਖਲ ਵੱਡੇ ਲੜਕੇ ਹਰਕੀਰਤ ਸਿੰਘ (11) ਦੀ ਮੌਤ ਹੋ ਗਈ । ਸੰਦੌੜ ਪੁਲਸ ਨੇ ਇਸ ਮਾਮਲੇ ਵਿਚ ਕਥਿਤ ਨਸ਼ੱਈ ਪਿਉ ਗੁਰਬਖਸ਼ ਸਿੰਘ ਕਾਲਾ ਖਿਲਾਫ ਧਾਰਾ 307 ਅਧੀਨ ਮਾਮਲਾ ਦਰਜ ਕਰ ਕੇ ਮਾਲੇਰਕੋਟਲਾ ਜੇਲ ਭੇਜ ਦਿੱਤਾ ਸੀ, ਜਿਸ ਨੇ 5 ਦਸੰਬਰ ਨੂੰ ਸਬ ਜੇਲ ਵਿਚ ਖੁਦਕੁਸ਼ੀ ਕਰ ਲਈ। ਬੱਚੇ ਦੀ ਮੌਤ ਤੋਂ ਬਾਅਦ ਪੁਲਸ ਨੇ ਇਸ ਮਾਮਲੇ ਵਿਚ ਹੁਣ ਧਾਰਾ 302 ਦਾ ਵਾਧਾ ਕੀਤਾ ਹੈ । ਥਾਣਾ ਸੰਦੌੜ ਦੇ ਮੁਖੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ । ਜ਼ਿਕਰਯੋਗ ਹੈ ਕਿ ਬੱਚਾ ਕਰਨਵੀਰ ਸਿੰਘ ਅਜੇ ਵੀ ਲੁਧਿਆਣਾ ਦੇ ਅਪੋਲੋ ਹਸਪਤਾਲ ਵਿਚ ਦਾਖਲ ਹੈ, ਜਿਸ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ ।
