ਪਤਨੀ ਦਾ ਗਲਾ ਘੁੱਟ ਕੇ ਹੱਤਿਆ ਕਰਨ ਵਾਲੇ ਮੁਲਜ਼ਮ ਖਿਲਾਫ ਮਾਮਲਾ ਦਰਜ

Friday, Apr 19, 2019 - 01:38 PM (IST)

ਪਤਨੀ ਦਾ ਗਲਾ ਘੁੱਟ ਕੇ ਹੱਤਿਆ ਕਰਨ ਵਾਲੇ ਮੁਲਜ਼ਮ ਖਿਲਾਫ ਮਾਮਲਾ ਦਰਜ

ਰੋਪੜ (ਦਲਜੀਤ ਸਿੰਘ)—ਨੇੜਲੇ ਪਿੰਡ ਝਿੰਜੜੀ ਦੇ ਰਹਿਣ ਵਾਲੇ ਪੰਜ ਕੁੜੀਆਂ ਦੇ ਬਾਪ ਵਲੋਂ ਬੀਤੇ ਦਿਨੀਂ ਆਪਣੀ ਪਤਨੀ ਦੀ ਗਲਾ ਘੁੱਟਕੇ ਹੱਤਿਆ ਕਰਨ ਉਪਰੰਤ ਕਿਸੇ ਤੇਜ਼ਧਾਰ ਹਥਿਆਰ ਨਾਲ ਆਪ ਵੀ ਆਤਮਹੱਤਿਆ ਕਰਨ ਦੀ ਕੋਸ਼ਿਸ਼ 'ਚ ਗੰਭੀਰ ਜ਼ਖਮੀ ਹੋਏ ਕਥਿਤ ਮੁਲਜ਼ਮ ਖਿਲਾਫ ਪੁਲਸ ਨੇ ਕਤਲ ਦੇ ਨਾਲ-ਨਾਲ ਆਤਮਹੱਤਿਆ ਦੀ ਕੋਸ਼ਿਸ਼ ਕਰਨ ਸਬੰਧੀ ਵੀ ਮਾਮਲਾ ਦਰਜ ਕਰ ਲਿਆ ਹੈ। 

ਐੱਸ. ਐੱਚ. ਓ. ਇੰਸਪੈਕਟਰ ਰਾਜੀਵ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਥਿਤ ਮੁਲਜ਼ਮ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ ਅਤੇ ਠੀਕ ਹੋਣ ਉਪਰੰਤ ਉਸ ਨੂੰ ਹਿਰਾਸਤ ਵਿਚ ਲੈ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕਥਿਤ ਮੁਲਜ਼ਮ ਰਾਕੇਸ਼ ਕੁਮਾਰ ਦੀਆਂ ਪੰਜ ਕੁੜੀਆਂ ਹਨ ਅਤੇ ਸਭ ਤੋਂ ਛੋਟੀ ਕੁੜੀ ਅਜੇ ਮਹਿਜ਼ 5 ਮਹੀਨੇ ਦੀ ਹੈ ਅਤੇ ਮੁੰਡਾ ਨਾ ਹੋਣ ਤੋਂ ਦੁਖੀ ਰਾਕੇਸ਼ ਕੁਮਾਰ ਪੰਜਵੀਂ ਕੁੜੀ ਹੋਣ ਤੋਂ ਬਾਅਦ ਬਹੁਤ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ। ਘਟਨਾ ਵਾਲੇ ਦਿਨ ਮੁਲਜ਼ਮ ਨੇ ਘਰ ਵਿਚ ਆਪਣੀ ਪਤਨੀ ਨਾਲ ਕਾਫੀ ਦੇਰ ਤੱਕ ਝਗੜਾ ਕੀਤਾ ਉਪਰੰਤ ਆਪਣੀ ਪਤਨੀ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ।


author

Shyna

Content Editor

Related News