ਘਰੇਲੂ ਕਲੇਸ਼ ਦੇ ਚੱਲਦਿਆਂ ਵੱਡੇ ਭਰਾ ਵਲੋਂ ਛੋਟੇ ਭਰਾ ਦਾ ਕਤਲ

Tuesday, Aug 04, 2020 - 06:09 PM (IST)

ਘਰੇਲੂ ਕਲੇਸ਼ ਦੇ ਚੱਲਦਿਆਂ ਵੱਡੇ ਭਰਾ ਵਲੋਂ ਛੋਟੇ ਭਰਾ ਦਾ ਕਤਲ

ਸ੍ਰੀ ਮੁਕਤਸਰ ਸਾਹਿਬ (ਰਿਣੀ, ਪਵਨ): ਸਥਾਨਕ ਫੈਕਟਰੀ ਰੋਡ ਤੇ ਵੱਡੇ ਭਰਾ ਵਲੋਂ ਛੋਟੇ ਭਰਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫੈਕਟਰੀ ਰੋਡ ਵਾਸੀ ਕਰਨ ਕੁਮਾਰ, ਮਹੇਸ਼ ਅਤੇ ਚਿੰਕੀ ਇਕੋ ਘਰ 'ਚ ਰਹਿੰਦੇ ਸਨ।

ਇਹ ਵੀ ਪੜ੍ਹੋ:  ਜ਼ਹਿਰੀਲੀ ਸ਼ਰਾਬ ਮਾਮਲੇ 'ਚ ਕੈਪਟਨ 'ਤੇ ਭੜਕੀ ਬੀਬੀ ਜਗੀਰ ਕੌਰ, ਦਿੱਤਾ ਵੱਡਾ ਬਿਆਨ

ਮ੍ਰਿਤਕ ਦੀ ਪਤਨੀ ਅਨੁਸਾਰ ਵੱਡਾ ਭਰਾ ਮਹੇਸ਼ ਅਤੇ ਚਿੰਕੀ ਸ਼ਰਾਬ ਪੀਤੀ ਹੋਣ ਕਾਰਨ ਕਿਸੇ ਗੱਲ ਨੂੰ ਲੈ ਕੇ ਆਪਸ ਵਿਚ ਹੱਥੋਂਪਾਈ ਹੋ ਗਏ, ਇਸ ਤੇ ਜਦ ਕਰਨ ਉਨ੍ਹਾਂ ਨੂੰ ਛਡਾਉਣ ਗਿਆ ਤਾਂ ਕਥਿਤ ਤੌਰ ਤੇ ਮਹੇਸ਼ ਨੇ ਕਰਨ ਤੇ ਚਾਕੂ ਨਾਲ ਵਾਰ ਕਰ ਦਿੱਤਾ। ਉਸ ਨੇ ਛੋਟੇ ਚਿੰਕੀ ਦੇ ਵੀ ਚਾਕੂ ਮਾਰੇ। ਰੌਲਾ ਪੈਣ ਤੇ ਮੁਹੱਲਾ ਵਾਸੀਆਂ ਨੇ ਦੋਵਾਂ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਕਰਨ ਕੁਮਾਰ ਦੀ ਮੌਤ ਹੋ ਗਈ। ਪੁਲਸ ਇਸ ਮਾਮਲੇ 'ਚ ਜਾਂਚ ਕਰ ਰਹੀ ਹੈ। ਵੱਡਾ ਭਰਾ ਮਹੇਸ਼ ਮੌਕੇ ਤੋਂ ਫਰਾਰ ਹੋ ਗਏ।


author

Shyna

Content Editor

Related News