ਪ੍ਰਿਤਪਾਲ ਸਿੰਘ ਉਰਫ਼ ਪ੍ਰਿੰਸ ਦੇ ਕਤਲ ਦੇ ਕੁੱਝ ਘੰਟਿਆਂ ’ਚ ਹੀ ਛੇ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

Tuesday, Aug 29, 2023 - 06:22 PM (IST)

ਪ੍ਰਿਤਪਾਲ ਸਿੰਘ ਉਰਫ਼ ਪ੍ਰਿੰਸ ਦੇ ਕਤਲ ਦੇ ਕੁੱਝ ਘੰਟਿਆਂ ’ਚ ਹੀ ਛੇ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਪਟਿਆਲਾ (ਬਲਜਿੰਦਰ) : ਪਿੰਡ ਚੌਰਾ ਦੇ ਰਹਿਣ ਵਾਲੇ ਪ੍ਰਿਤਪਾਲ ਸਿੰਘ ਉਰਫ਼ ਪ੍ਰਿੰਸ ਪੁੱਤਰ ਹਰਮੀਤ ਸਿੰਘ ਉਰਫ਼ ਕਾਲਾ ਦੇ ਕਤਲ ਦੇ ਕੁੱਝ ਘੰਟਿਆਂ ’ਚ ਹੀ ਥਾਣਾ ਲਾਹੌਰੀ ਗੇਟ ਦੀ ਪੁਲਸ ਨੇ ਐੱਸ. ਐੱਚ. ਓ. ਜਸਪ੍ਰੀਤ ਸਿੰਘ ਕਾਹਲੋਂ ਦੀ ਅਗਵਾਈ ਹੇਠ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਤਿੰਨ ਦੀ ਭਾਲ ਅਜੇ ਜਾਰੀ ਹੈ। ਇਸਦੀ ਪੁਸ਼ਟੀ ਕਰਦਿਆਂ ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ’ਚ ਸੋਬਲ ਕਪੂਰ ਪੁੱਤਰ ਪ੍ਰਦੀਪ ਕਪੂਰ ਵਾਸੀ ਗਿੱਲ ਇਨਕਲੇਵ ਪਟਿਆਲਾ, ਸੰਦੀਪ ਸਿੰਘ ਉਰਫ ਸੰਜੋ ਪੁੱਤਰ ਮਨਜੀਤ ਸਿੰਘ ਵਾਸੀ ਜਗਤਾਰ ਨਗਰ ਪਟਿਆਲਾ, ਅਭਿਸ਼ੇਕ ਵਿਸ਼ਟ ਉਰਫ ਅਭੀ ਪੁੱਤਰ ਗੁਲਾਬ ਸਿੰਘ ਵਾਸੀ ਜਗਤਾਰ ਨਗਰ ਪਟਿਆਲਾ, ਅਦਿਤਿਆ ਉਰਫ ਨੋਨੀ ਪੁੱਤਰ ਤਰਸੇਮ ਵਾਸੀ ਜਗਤਾਰ ਨਗਰ ਪਟਿਆਲਾ, ਦਕਸ਼ ਮੱਟੂ ਪੁੱਤਰ ਸੀ. ਟੀ. ਮੱਟੂ ਵਾਸੀ ਦੀਪ ਨਗਰ ਪਟਿਆਲਾ, ਗੁਰਮਿੰਦਰ ਸਿੰਘ ਉਰਫ ਸੋਨੀ ਪੁੱਤਰ ਅਮਰੀਕ ਸਿੰਘ ਵਾਸੀ ਗੋਬਿੰਦ ਕਾਲੋਨੀ ਪਿੰਡ ਅਲੀਪੁਰ ਅਰਾਈਆਂ ਜ਼ਿਲ੍ਹਾ ਪਟਿਆਲਾ ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਸੂਚਨਾ ਮਿਲਦਿਆਂ ਹੀ ਐੱਸ. ਐੱਚ. ਓ. ਜਸਪ੍ਰੀਤ ਸਿੰਘ ਕਾਹਲੋਂ ਤੇ ਏ. ਐੱਸ. ਆਈ. ਹਰਪਾਲ ਸਿੰਘ ਪੁਲਸ ਪਾਰਟੀ ਸਮੇਤ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਡੈਡ ਹਾਊਸ ਪਹੁੰਚੇ, ਜਿਥੇ ਹਰਮੀਤ ਸਿੰਘ ਉਰਫ਼ ਕਾਲਾ ਵਾਸੀ ਕੁਆਰਟਰ ਨੰਬਰ 26 ਥਾਣਾ ਸਦਰ ਪਟਿਆਲਾ ਨੇ ਦੱਸਿਆ ਕਿ ਉਸਦੇ ਲੜਕੇ ਪ੍ਰਿਤਪਾਲ ਸਿੰਘ ਨੂੰ ਉਕਤ ਵਿਅਕਤੀਆਂ ਨੇ ਕ੍ਰਿਪਾਨਾਂ ਤੇ ਬੇਸਬਾਲ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਇਸ ਮਾਮਲੇ ’ਚ 302, 506, 148, 149 ਆਈ. ਪੀ. ਸੀ. ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਐੱਸ. ਪੀ. ਸਿਟੀ ਮੁਹੰਮਦ ਸਰਫਰਾਜ ਆਲਮ, ਡੀ. ਐਸ. ਪੀ. ਸੰਜੀਵ ਸਿੰਗਲਾ ਅਤੇ ਐੱਸ. ਐੱਚ. ਓ. ਜਸਪ੍ਰੀਤ ਸਿੰਘ ਕਾਹਲੋਂ ਦੀ ਟੀਮ ਨੇ ਕੁੱਝ ਹੀ ਘੰਟਿਆਂ ’ਚ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਵਾਰਦਾਤ ਵਿਚ ਵਰਤੀ ਗਈ ਗੱਡੀ ਬਰਾਮਦ ਕਰ ਲਈ। ਇਸ ਮੌਕੇ ਐੱਸ. ਪੀ. ਸਿਟੀ ਸਰਫਰਾਜ ਆਲਮ, ਐੱਸ. ਪੀ. ਇਨਵੈਸਟੀਗੇਸ਼ਨ ਹਰਵੀਰ ਅਟਵਾਲ, ਡੀ. ਐੱਸ. ਪੀ. ਸੰਜੀਵ ਸਿੰਗਲਾ, ਡੀ. ਐੱਸ. ਪੀ. ਦਵਿੰਦਰ ਅੱਤਰੀ, ਐੱਸ. ਐੱਚ. ਓ. ਜਸਪ੍ਰੀਤ ਸਿੰਘ ਕਾਹਲੋਂ ਵੀ ਹਾਜ਼ਰ ਸਨ।


author

Gurminder Singh

Content Editor

Related News