ਚੌਥੇ ਦਿਨ ਵੀ ਨਹੀਂ ਹੋਇਆ ਕਤਲ ਕੀਤੇ ਗਏ ਡੇਰਾ ਪ੍ਰੇਮੀ ਦਾ ਅੰਤਿਮ ਸੰਸਕਾਰ, ਧਰਨਾ ਜਾਰੀ

Tuesday, Nov 24, 2020 - 04:15 PM (IST)

ਚੌਥੇ ਦਿਨ ਵੀ ਨਹੀਂ ਹੋਇਆ ਕਤਲ ਕੀਤੇ ਗਏ ਡੇਰਾ ਪ੍ਰੇਮੀ ਦਾ ਅੰਤਿਮ ਸੰਸਕਾਰ, ਧਰਨਾ ਜਾਰੀ

ਭਗਤਾ ਭਾਈ (ਪਰਵੀਨ): ਪਿਛਲੇ ਦਿਨੀਂ ਕਤਲ ਕੀਤੇ ਡੇਰਾ ਪ੍ਰੇਮੀ ਮਨੋਹਰ ਲਾਲ ਦੀ ਲਾਸ਼ ਸੜਕ ਤੇ ਰੱਖ ਕੇ ਲਾਇਆ ਗਿਆ ਧਰਨਾ ਅੱਜ ਚੋਥੇ ਦਿਨ 'ਚ ਦਾਖ਼ਿਲ ਹੋ ਗਿਆ। ਸ਼ਾਂਤਮਈ ਧਰਨਾ ਦੇ ਰਹੇ ਧਰਨਾਕਾਰੀਆਂ ਦੀ ਸਾਰ ਲੈਣ ਲਈ ਕੋਈ ਰਾਜਨੀਤਿਕ, ਪ੍ਰਸਾਸ਼ਨਿਕ ਜਾਂ ਪੁਲਿਸ ਅਧਿਕਾਰੀ ਨਹੀਂ ਪੁੱਜਾ। ਬਲਕਿ ਅੱਜ ਸ਼ਿਵ ਸੈਨਾ (ਹਿੰਦੁਸਤਾਨ) ਦੇ ਕੌਮੀ ਪ੍ਰਧਾਨ ਪਵਨ ਕੁਮਾਰ ਗੁਪਤਾ ਨੇ ਡੇਰਾ ਸਲਾਬਤਪੁਰਾ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸ੍ਰੀ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿੱਜੀ ਤੌਰ ਤੇ ਇਸ ਵਿਚ ਦਖਲ ਦੇਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਦੋਸ਼ੀਆਂ ਵਿਰੁੱਧ ਦੋਸ਼ ਨਿਰਧਾਰਿਤ ਕਰਨ ਲਈ ਕਾਨੂੰਨ ਬਣੇ ਹੋਏ ਹਨ ਅਤੇ ਉਸ ਅਨੁਸਾਰ ਹੀ ਕਿਸੇ ਵਿਅਕਤੀ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ, ਨਾ ਕਿ  ਕੋਈ ਵਿਅਕਤੀ ਕਿਸੇ ਨਿਰਦੋਸ਼ ਦੀ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਵੇ।

PunjabKesari

ਉਨ੍ਹਾਂ ਮਨੋਹਰ ਲਾਲ ਦੇ ਕਤਲ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ। ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਤੁਸੀਂ ਕਿਸੇ ਇਕ ਫ਼ਿਰਕੇ ਦੇ ਨਹੀਂ ਬਲਕਿ ਸਮੂਹ ਅਤੇ ਪੰਜਾਬੀਆਂ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਡੇਰਾ ਸਲਾਬਤਪੁਰਾ ਵਿਖੇ ਇਨਸਾਫ਼ ਦੀ ਉਡੀਕ ਕਰ ਰਹੀ ਜਨਤਾ ਦੀ ਗੁਹਾਰ ਸੁਣਨ। ਉਨ੍ਹਾਂ ਸਮੂਹ ਪਾਰਟੀਆਂ ਨੂੰ ਲੰਬੇ ਹੱਥੀਂ ਲੈਂਦਿਆਂ ਕਿਹਾ ਕਿ ਕੋਈ ਵੀ ਰਾਜਨੀਤਿਕ ਪਾਰਟੀ ਨੇ ਇਸ ਮਾਮਲੇ ਪ੍ਰਤੀ ਇਕ ਸ਼ਬਦ ਤੱਕ ਨਹੀਂ ਬੋਲਿਆ ਜਦਕਿ ਇਹੀ ਪਾਰਟੀਆਂ ਪਿਛਲੇ ਸਮੇਂ ਇਨ੍ਹਾਂ ਪਾਰਟੀਆਂ ਦੇ ਆਗੂ ਵੋਟਾਂ ਲੈਣ ਲਈ ਛੇ-ਛੇ ਘੰਟੇ ਡੇਰੇ ਦੇ ਦਰਵਾਜ਼ੇ ਤੇ ਬੈਠੀ ਰਹਿੰਦੀ ਸਨ।ਉਨ੍ਹਾਂ ਡੇਰੇ ਦੇ ਪੈਰੋਕਾਰਾਂ ਵਲੋਂ ਮਾਨਵਤਾ ਭਲਾਈ ਦੇ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਪੰਜਾਬ ਸਰਕਾਰ ਖਾਸ ਕਰ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਕਾਤਲਾਂ ਨੂੰ ਫੜਨ ਵਿਸ਼ੇਸ਼ ਅਭਿਆਨ ਚਲਾਉਣ। ਉਨ੍ਹਾਂ ਸ਼ਿਵ ਸੈਨਾ (ਹਿੰਦੁਸਤਾਨ) ਵਲੋਂ ਡੇਰਾ ਪ੍ਰੇਮੀਆਂ ਦੇ ਸੰਘਰਸ਼ ਨੂੰ ਪੂਰਨ ਹਮਾਇਤ ਦੇਣ ਦਾ ਐਲਾਨ ਕੀਤਾ।


author

Shyna

Content Editor

Related News