ਮਾਮਲਾ ਬੀਬੀ ਦੇ ਕਤਲ, ਪੁਲਸ 12 ਘੰਟਿਆਂ ’ਚ ਗ੍ਰਿਫ਼ਤਾਰ ਕੀਤੇ ਕਾਤਲ

Monday, Dec 20, 2021 - 05:46 PM (IST)

ਮਾਮਲਾ ਬੀਬੀ ਦੇ ਕਤਲ, ਪੁਲਸ 12 ਘੰਟਿਆਂ ’ਚ ਗ੍ਰਿਫ਼ਤਾਰ ਕੀਤੇ ਕਾਤਲ

ਬੁਢਲਾਡਾ (ਬਾਂਸਲ) : ਘੋਟਣਾ ਮਾਰ ਕੇ ਬਜ਼ੁਰਗ ਬੀਬੀ ਦੇ ਕਤਲ ਮਾਮਲੇ ਵਿਚ ਪੁਲਸ ਨੇ ਅੰਨ੍ਹੇ ਕਤਲ ਦੀ ਗੁੱਥੀ 12 ਘੰਟਿਆਂ ’ਚ ਸੁਲਝਾ ਲਈ ਹੈ। ਚੋਰਾਂ ਦੀ ਪੈੜ ਨੱਪਦਿਆਂ 3 ਨੂੰ ਗ੍ਰਿਫ਼ਤਾਰ ਕਰਕੇ ਚੋਰੀ ਦਾ ਸਾਮਾਨ ਅਤੇ ਔਜ਼ਾਰ ਬਰਾਮਦ ਕਰ ਲਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਪੀ. ਆਈ.ਪੀ.ਐੱਸ. ਮਨਿੰਦਰ ਸਿੰਘ ਨੇ ਦੱਸਿਆ ਕਿ 16 ਸਤੰਬਰ ਨੂੰ ਚੋਰੀ ਦੀ ਨੀਅਤ ਨਾਲ ਵਾਰਡ ਨੰ. 15 ’ਚ ਸੋਮਾ ਦੇਵੀ (60 ਸਾਲਾ) ਪਤਨੀ ਕਮਲ ਕੁਮਾਰ ਦੇ ਘਰ ਦਾਖ਼ਲ ਹੋ ਕੇ ਚੋਰਾਂ ਨੇ ਘਰ ਦੀ ਫਰੋਲਾ-ਫਰੋਲੀ ਕਰਨ ਲੱਗੇ, ਸੋਮਾ ਨੇ ਇਸ ਦਾ ਵਿਰੋਧ ਕੀਤਾ ਤਾਂ ਚੋਰਾਂ ਨੇ ਉਸਦੇ ਸਿਰ ’ਤੇ ਘੋਟਣੇ ਨਾਲ ਹਮਲਾ ਕਰ ਦਿੱਤਾ ਜਿੱਥੇ ਉਸਦੀ ਮੌਤ ਹੋ ਗਈ। ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦਿਆਂ ਸੋਨੇ ਦੇ ਜੇਵਰ ਅਤੇ ਹੋਰ ਸਾਮਾਨ ਲੈ ਕੇ ਫਰਾਰ ਹੋ ਗਏ।

ਪੁਲਸ ਨੇ ਘਟਨਾ ਤੋਂ ਬਾਅਦ ਤਤਕਾਲੀ ਐੱਸ.ਐੱਚ.ਓ. ਤਰੁਣਦੀਪ ਸਿੰਘ ਅਤੇ ਮੌਜੂਦਾ ਐੱਸ.ਐੱਚ.ਓ. ਪ੍ਰਿਤਪਾਲ ਸਿੰਘ ਸਮੇਤ ਪੁਲਸ ਟੀਮ ਨੇ ਵੱਖ-ਵੱਖ ਪਹਿਲੂਆਂ ’ਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਬਲਵਾਨ ਸਿੰਘ ਬੁਢਲਾਡਾ ਨੇ ਆਪਣੇ ਸਾਥੀ ਮੁਨੀਸ਼ ਕੁਮਾਰ ਅਤੇ ਵਿਜੈ ਕੁਮਾਰ ਨੂੰ ਚੋਰੀ ਲਈ ਪ੍ਰੇਰਿਤ ਕੀਤਾ ਜਿੱਥੇ ਮੁਨੀਸ਼ ਕੁਮਾਰ ਨੇ ਬਕਰੀਆਂ ਖ੍ਰੀਦਣ ਦੇ ਬਹਾਨੇ ਸੋਮਾ ਦੇਵੀ ਦੇ ਘਰ ਦੀ ਰੇਕੀ ਕੀਤੀ ਅਤੇ ਘਟਨਾ ਨੂੰ ਅੰਜਾਮ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਚੋਰਾਂ ਵੱਲੋਂ ਚੋਰੀ ਕੀਤੇ ਗਹਿਣੇ ਆਰਟੀਵੀਸ਼ੀਅਲ ਸੋਨੇ ਦੇ ਗਹਿਣੇ ਨਿਕਲੇ ਜੋ ਪੁਲਸ ਨੇ ਬਰਾਮਦ ਕਰ ਲਏ। ਉਪਰੋਕਤ ਤਿੰਨੇ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨਾਂ ਪੁਲਸ ਰਿਮਾਂਡ ਪ੍ਰਾਪਤ ਕਰ ਲਿਆ ਹੈ ਜਿਨ੍ਹਾਂ ਤੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।


author

Gurminder Singh

Content Editor

Related News