ਅੰਮ੍ਰਿਤਸਰ ''ਚ ਕਤਲ ਕੀਤੇ ਗਏ 6 ਸਾਲਾ ਸ਼ੁੱਭਪ੍ਰੀਤ ਦੇ ਮਾਮਲੇ ''ਚ ਨਵਾਂ ਮੋੜ, ਪੋਸਟਮਾਰਟਮ ਰਿਪੋਰਟ ''ਚ ਨੇ ਖੋਲ੍ਹਿਆ ਹੈਰਾਨ ਕਰਦਾ ਸੱਚ
Monday, Sep 18, 2017 - 07:48 PM (IST)
ਅੰਮ੍ਰਿਤਸਰ (ਸੁਮਿਤ) : 6 ਸਾਲ ਦੇ ਸ਼ੁੱਭਪ੍ਰੀਤ ਸਿੰਘ ਦੇ ਹੱਤਿਆਕਾਂਡ ਮਾਮਲੇ 'ਚ ਅੰਮ੍ਰਿਤਸਰ ਪੁਲਸ ਨੇ ਵੱਡਾ ਖੁਲਾਸਾ ਕੀਤਾ ਹੈ। ਐੱਸ.ਪੀ. ਹਰਪਾਲ ਸਿੰਘ ਨੇ ਦੱਸਿਆ ਕਿ ਸ਼ੁੱਭਪ੍ਰੀਤ ਦੇ ਪੋਸਟਮਾਰਟਮ ਰਿਪੋਰਟ 'ਚ ਇਹ ਖੁਲਾਸਾ ਹੋਇਆ ਹੈ ਕਿ ਹੱਤਿਆ ਕਰਨ ਤੋਂ ਪਹਿਲਾਂ ਸ਼ੁੱਭਪ੍ਰੀਤ ਨਾਲ ਕੁਕਰਮ ਕੀਤਾ ਗਿਆ ਸੀ।
ਦੱਸਣਯੋਗ ਹੈ ਕਿ 11 ਸਤੰਬਰ ਦੀ ਰਾਤ ਨੂੰ ਸ਼ੁੱਭਪ੍ਰੀਤ ਲਾਪਤਾ ਹੋ ਗਿਆ ਸੀ ਤੇ ਅਗਲੇ ਦਿਨ 12 ਸਤੰਬਰ ਨੂੰ 6 ਸਾਲਾਂ ਮਾਸੂਮ ਦੀ ਲਾਸ਼ ਘਰ ਨੇੜੇ ਬਣੀ ਤੂੜੀ ਵਾਲੇ ਕਮਰੇ 'ਚੋਂ ਮਿਲੀ ਸੀ।…ਦੱਸਿਆ ਗਿਆ ਸੀ ਕਿ ਪਿੰਡ ਦੇ ਹੀ ਨੌਜਵਾਨ ਨੇ ਸ਼ੁੱਭਪ੍ਰੀਤ ਨੂੰ ਸਿਰਫ ਇਸ ਲਈ ਕਤਲ ਕਰ ਦਿੱਤਾ ਸੀ ਕਿਉਂਕਿ ਕਿ ਬੱਚਾ ਉਸਦੇ ਟਰੈਕਟਰ 'ਤੇ ਝਰੀਟਾਂ ਮਾਰ ਦਿੰਦਾ ਸੀ ਪਰ ਹੁਣ ਪੋਸਟਮਾਰਟਮ ਦੀ ਰਿਪੋਰਟ ਨੇ ਇਸ ਮਾਮਲੇ 'ਚ ਨਵਾਂ ਅਤੇ ਹੈਰਾਨੀਜਨਕ ਮੋੜ ਲਿਆ ਕੇ ਖੜ੍ਹਾ ਕਰ ਦਿੱਤਾ ਹੈ।
