ਜੀਜੇ ਨੇ ਸਾਲੇ ਦਾ ਕਤਲ ਕਰਕੇ ਖੇਤਾਂ ''ਚ ਦੱਬੀ ਲਾਸ਼ (ਵੀਡੀਓ)
Saturday, Aug 11, 2018 - 07:10 PM (IST)
ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਜ਼ਮੀਨ-ਜਾਇਦਾਦ ਦੇ ਲਾਲਚ 'ਚ ਇਕ ਵਿਅਕਤੀ ਨੇ ਆਪਣੇ ਹੀ ਸਾਲੇ ਦਾ ਕਤਲ ਕਰ ਦਿੱਤਾ। ਮਾਮਲਾ ਗੁਰਦਾਸਪੁਰ ਦਾ ਹੈ। ਜਿੱਥੇ ਪਿੰਡ ਪੱਡਾ ਦਾ ਕੁਲਜੀਤ ਸਿੰਘ ਆਪਣੇ ਜੀਜੇ ਨੂੰ ਮਿਲਣ ਆਇਆ ਸੀ ਅਤੇ ਲਾਪਤਾ ਹੋ ਗਿਆ। ਤਿੰਨ ਦਿਨਾਂ ਤੋਂ ਉਸਦੀ ਭਾਲ ਕੀਤੀ ਜਾ ਰਹੀ ਸੀ ਪਰ ਉਸਦਾ ਕੁਝ ਪਤਾ ਨਾ ਲੱਗਾ। ਇਥੇ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਕਾਤਲ ਜੀਜਾ ਹੋਰ ਪਰਿਵਾਰਿਕ ਮੈਂਬਰਾਂ ਨਾਲ ਮਿਲ ਕੇ ਆਪਣੇ ਸਾਲੇ ਨੂੰ ਲੱਭਣ ਦਾ ਨਾਟਕ ਕਰਦਾ ਰਿਹਾ ਪਰ ਉਸਦਾ ਇਹ ਨਾਟਕ ਜ਼ਿਆਦਾ ਦੇਰ ਨਾ ਚੱਲਿਆ। ਪਰਿਵਾਰ ਨੂੰ ਸ਼ੱਕ ਹੋਣ 'ਤੇ ਸਾਰੀ ਸੱਚਾਈ ਨੂੰ ਕਾਤਲ ਜੀਜੇ ਨੇ ਆਪ ਬਿਆਨ ਕਰ ਦਿੱਤਾ।
ਜੀਜੇ ਨੇ ਸਾਲੇ ਦਾ ਕਤਲ ਕਰਕੇ ਲਾਸ਼ ਨੂੰ ਆਪਣੇ ਹੀ ਖੇਤਾਂ 'ਚ ਦੱਬ ਦਿੱਤਾ ਸੀ, ਜਿਸ ਨੂੰ ਪੁਲਸ ਨੇ ਬਰਾਮਦ ਕਰ ਲਿਆ ਅਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਕਾਤਲ ਜੀਜਾ ਫਰਾਰ ਹੈ ਜਿਸ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।