ਸਾਲੇ ਦਾ ਕਤਲ ਕਰਨ ਵਾਲਾ ਜੀਜਾ ਇਕ ਮਹੀਨੇ ਬਾਅਦ ਗ੍ਰਿਫ਼ਤਾਰ

Saturday, Oct 16, 2021 - 06:04 PM (IST)

ਸਾਲੇ ਦਾ ਕਤਲ ਕਰਨ ਵਾਲਾ ਜੀਜਾ ਇਕ ਮਹੀਨੇ ਬਾਅਦ ਗ੍ਰਿਫ਼ਤਾਰ

ਪਟਿਆਲਾ (ਬਲਜਿੰਦਰ) : ਥਾਣਾ ਕੋਤਵਾਲੀ ਦੀ ਪੁਲਸ ਨੇ ਐਸ.ਐਚ.ਓ. ਹਰਮਨਦੀਪ ਸਿੰਘ ਚੀਮਾ ਦੀ ਅਗਵਾਈ ਹੇਠ ਸ਼ਰਾਬ ਦੇ ਨਸ਼ੇ ਵਿਚ ਆਪਣੇ ਸਾਲੇ ਦਾ ਕਤਲ ਕਰਨ ਵਾਲੇ ਲਾਲ ਬਹਾਦਰ ਪੁੱਤਰ ਬਾਬੂ ਲਾਲ ਵਾਸੀ ਪਿੰਡ ਬਰੇਲੀ ਜ਼ਿਲ੍ਹਾ ਜੌਨਪੁਰ ਯੂ.ਪੀ. ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਵਿਚ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਸਿਟੀ-1 ਹੇਮੰਤ ਸ਼ਰਮਾ ਨੇ ਦੱਸਿਆ ਕਿ ਲਾਲ ਬਹਾਦਰ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਵਰਦਾਤ ਵਿਚ ਵਰਤੀ ਗਈ ਲੋਹੇ ਦੀ ਪਾਈਪ ਬਰਾਮਦ ਕਰ ਲਈ ਗਈ ਹੈ ਅਤੇ ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਸ ਰਿਮਾਂਡ ਹਾਂਸਲ ਕਰ ਲਿਆ ਗਿਆ ਹੈ। ਇਸ ਦੌਰਾਨ ਉਸ ਤੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

ਡੀ.ਐਸ.ਪੀ. ਸ਼ਰਮਾ ਨੇ ਦੱਸਿਆ ਕਿ 11-12 ਸਤੰਬਰ ਦੀ ਰਾਤ ਭਾਸ਼ਾ ਵਿਭਾਗ ਦੇ ਕੋਲ ਲੜਕੀਆਂ ਵਾਲੀ ਆਈ.ਟੀ.ਆਈ. ਵਿਚ ਲਾਲ ਬਹਾਦਰ ਨੇ ਆਪਣੇ ਹੀ ਸਾਲੇ ਸਾਹਿਬ ਲਾਲ ਰਾਜਭਰ ਪੁੱਤਰ ਦੁੱਖੀ ਰਾਜਭਰ ਵਾਸੀ ਪਿੰਡ ਮਹੇਜ਼ ਨਵਾਦਾ ਥਾਣਾ ਬਰਦਾਹ ਜ਼ਿਲ੍ਹਾ ਆਮਜਗੜ੍ਹ ਦਾ ਸਿਰ ਵਿਚ ਲੋਹੇ ਦੀ ਪਾਈਪ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਮੌਕੇ ਤੋਂ ਫਰਾਰ ਹੋ ਗਿਆ ਸੀ। ਇਸ ਮਾਮਲੇ ਵਿਚ ਪੁਲਸ ਨੇ 302 ਆਈ.ਪੀ.ਸੀ ਦੇ ਤਹਿਤ ਕੇਸ ਦਰਜ ਕਰਕੇ ਲਾਲ ਬਹਾਦਰ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਐਸ.ਐਸ.ਪੀ ਹਰਚਰਨ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਕੀਤੀ ਗਈ ਕਾਰਵਾਈ ਦੇ ਤਹਿਤ ਹੁਣ ਲਾਲ ਬਹਾਦਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਲਾਲ ਬਹਾਦਰ ਨੂੰ ਦੇਵੀਗੜ੍ਹ ਰੋਡ ’ਤੇ ਅਨਾਜ ਮੰਡੀ ਦੇ ਕੋਲੋਂ ਗ੍ਰਿਫਤਾਰ ਕੀਤਾ ਹੈ।


author

Gurminder Singh

Content Editor

Related News