ਬਠਿੰਡਾ ਦੇ ਦਿਆਲਪੁਰ ਥਾਣੇ ਤੋਂ ਹਥਿਆਰ ਗਾਇਬ ਕਰਨ ਵਾਲਾ ਮੁਨਸ਼ੀ ਗ੍ਰਿਫ਼ਤਾਰ, ਪੁੱਛਗਿੱਛ ਦੌਰਾਨ ਹੋਏ ਕਈ ਖ਼ੁਲਾਸੇ

Tuesday, Jan 10, 2023 - 11:16 AM (IST)

ਬਠਿੰਡਾ (ਵਰਮਾ) : ਸੀ. ਆਈ. ਏ. ਪੁਲਸ ਨੇ ਥਾਣਾ ਦਿਆਲਪੁਰਾ ਵਿਖੇ ਹਥਿਆਰਾਂ ਸਮੇਤ ਗਾਇਬ ਹੋਣ ਦੇ ਦੋਸ਼ੀ ਮੁਨਸ਼ੀ ਸੰਦੀਪ ਨੂੰ ਪਿੰਡ ਭੋਖੜਾ ਤੋਂ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਬਠਿੰਡਾ ਜੇ. ਐਲਨਚੇਲੀਅਨ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਸੀ. ਆਈ. ਏ ਸਟਾਫ-1 ਦੀ ਪੁਲਸ ਪਾਰਟੀ ਨੇ ਰਾਮਪੁਰਾ ਤੋਂ ਦੋ ਨਸ਼ਾ ਸਮੱਗਲਰਾਂ ਨੂੰ ਕਾਬੂ ਕੀਤਾ ਸੀ। ਜਿਨ੍ਹਾਂ ਕੋਲੋਂ ਨਾਜਾਇਜ਼ ਹਥਿਆਰ ਵੀ ਬਰਾਮਦ ਹੋਏ ਹਨ। ਜਿਸ ਤੋਂ ਬਾਅਦ ਪੁਲਸ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਉਕਤ ਨਸ਼ਾ ਸਮੱਗਲਰਾਂ ਨੇ ਪੁਲਸ ਥਾਣਾ ਦਿਆਲਪੁਰਾ ਦੇ ਮੁਨਸ਼ੀ ਸੰਦੀਪ ਸਿੰਘ ਤੋਂ ਨਾਜਾਇਜ਼ ਹਥਿਆਰ ਖ਼ਰੀਦੇ ਸਨ। ਐੱਸ. ਐੱਸ. ਪੀ. ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਿਆ ਕਿ ਮੁਨਸ਼ੀ ਸੰਦੀਪ ਸਿੰਘ ਨੇ ਥਾਣਾ ਮਲਖਾਨਾ ਵਿਚ ਰੱਖੇ ਹਥਿਆਰ ਕਰੀਬ 12 ਵਿਅਕਤੀਆਂ ਨੂੰ ਵੇਚੇ ਸਨ।

ਇਹ ਵੀ ਪੜ੍ਹੋ- ਫਿਰੋਜ਼ਪੁਰ ਜੇਲ੍ਹ ’ਚ ਬੰਦ ਹਵਾਲਾਤੀ ਦਾ ਵੱਡਾ ਕਾਰਾ, ਇੰਝ ਹੋਇਆ ਫਰਾਰ ਕਿ ਜੇਲ੍ਹ ਪ੍ਰਸ਼ਾਸਨ ਦੇ ਉੱਡੇ ਹੋਸ਼

ਐੱਸ. ਐੱਸ. ਪੀ. ਬਠਿੰਡਾ ਨੇ ਦੱਸਿਆ ਕਿ ਸੀ. ਆਈ. ਏ. ਪੁਲਸ ਨੇ ਮੁਲਜ਼ਮ ਮੁਨਸ਼ੀ ਸੰਦੀਪ ਨੂੰ ਬੀਤੀ ਰਾਤ ਪਿੰਡ ਭੋਖੜਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਮੁਨਸ਼ੀ ਤੋਂ ਪੁੱਛਗਿੱਛ ਦੌਰਾਨ ਕਈ ਖ਼ੁਲਾਸੇ ਹੋਏ ਹਨ। ਜਿਸ 'ਤੇ ਪੁਲਸ ਪਾਰਟੀ ਕੰਮ ਕਰ ਰਹੀ ਹੈ। ਦੂਜੇ ਪਾਸੇ ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਬੀਤੇ ਦਿਨ ਸੀ. ਆਈ. ਏ. ਪੁਲਸ ਨੇ ਉਕਤ ਮਾਮਲੇ ਸਬੰਧੀ ਮੋਗਾ ਦੇ ਇਕ ਪਿੰਡ ਵਿਚ ਜਾਂਚ ਕੀਤੀ। ਪੁਲਸ ਨੇ ਮੁਲਜ਼ਮ ਨੂੰ ਐਤਵਾਰ ਡਿਊਟੀ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਜਿੱਥੇ ਅਦਾਲਤ ਨੇ ਮੁਲਜ਼ਮ ਮੁਨਸ਼ੀ ਨੂੰ ਜੇਲ ਭੇਜ ਦਿੱਤਾ।

ਇਹ ਵੀ ਪੜ੍ਹੋ- ਕੱਪੜੇ ਲੈਣ ਆਈ ਮਹਿਲਾ ਇੰਸਪੈਕਟਰ ਨਾਲ ਦਰਜੀ ਨੇ ਕੀਤਾ ਵੱਡਾ ਕਾਂਡ, ਸੂਟ ਬਦਲਦੀ ਦੀ ਬਣਾਈ ਵੀਡੀਓ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News