ਕਾਂਗਰਸ ਧੱਕੇ ਸ਼ਾਹੀ ਦੇ ਦਮ ’ਤੇ ਲੜਨਾ ਚਾਹੁੰਦੀ ਹੈ ਨਗਰ ਨਿਗਮ ਚੋਣਾਂ: ਸੁਖਬੀਰ ਸਿੰਘ ਬਾਦਲ
Thursday, Jan 21, 2021 - 06:14 PM (IST)

ਬਠਿੰਡਾ (ਕੁਨਾਲ ਬਾਂਸਲ): ਸੁਖਬੀਰ ਸਿੰਘ ਬਾਦਲ ਵਲੋਂ ਅੱਜ ਬਠਿੰਡਾ ’ਚ ਪ੍ਰੈੱਸ ਵਾਰਤਾ ਕੀਤੀ ਗਈ। ਪ੍ਰੈੱਸ ਵਾਰਤਾ ਦੌਰਾਨ ਕੇਂਦਰ ਸਰਕਾਰ ਅਤੇ ਕਾਂਗਰਸ ’ਤੇ ਨਿਸ਼ਾਨੇ ਸਾਧੇ ਗਏ। ਸੁਖਬੀਰ ਬਾਦਲ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਕਾਂਗਰਸ ਧੱਕੇ ਸ਼ਾਹੀ ਦੇ ਦਮ ’ਤੇ ਲੜਨਾ ਚਾਹੁੰਦੀ ਹੈ। ਨਕਲੀ ਵੋਟ ਤਿਆਰ ਕਰਕੇ ਕਾਂਗਰਸ ਵਲੋਂ ਵਰਕਰ ਬਣਾਏ ਜਾ ਰਹੇ ਹਨ। ਬਠਿੰਡਾ ’ਚ ਕਾਂਗਰਸ ਦਾ ਇਕ ਘਰ ਦਾ ਇੰਸਪੈਕਟਰ ਹੈ ਜੋ ਵਿੱਤ ਮੰਤਰੀ ਬਾਦਲ ਦੇ ਨਾਲ ਗਨਮੈਨ ਤੋਂ ਲੈ ਕੇ ਪੀ.ਏ. ਤੱਕ ਰਹਿ ਚੁੱਕਾ ਹੈ। ਉਹ ਜਣੇ-ਖਣੇ ’ਤੇ ਆਪਣੀ ਮਰਜ਼ੀ ’ਤੇ ਮਾਮਲਾ ਦਰਜ ਕਰ ਦਿੰਦਾ ਹੈ। ਪੁਲਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਕਾਂਗਰਸ ਦੇ ਧੱਕੇ ਸ਼ਾਹੀ ਕਰ ਰਹੀ ਹੈ।
ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ ਖ਼ਿਲਾਫ਼ ਸਤੌਜ ਦੇ ਨੌਜਵਾਨ ਦਾ ਅਨੋਖਾ ਪ੍ਰਦਰਸ਼ਨ, ਆਪਣੇ ਆਪ ਨੂੰ ਜਕੜਿਆ ਬੇੜੀਆਂ ’ਚ
ਰਾਹੁਲ ਗਾਂਧੀ ’ਤੇ ਵੀ ਸੁਖਬੀਰ ਦੇ ਰਗੜੇ
ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ’ਤੇ ਵੀ ਰਗੜੇ ਲਾਏ ਹਨ। ਉਨ੍ਹਾਂ ਨੇ ਰਾਹੁਲ ਗਾਂਧੀ ’ਤੇ ਰਗੜੇ ਲਾਉਂਦੇ ਹੋਏ ਰਾਹੁਲ ਗਾਂਧੀ ਨੂੰ ਫਰਾਡ ਕਿਹਾ ਹੈ। ਉਨ੍ਹਾਂ ਨੇ ਕਿਹਾ ਹੈ ਰਾਹੁਲ ਗਾਂਧੀ ਕਿਸਾਨੀ ਨੂੰ ਪਿੱਛੇ ਲੈ ਕੇ ਜਾਣ ਵਾਲੇ ਇਨਸਾਨ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਆਪਣੇ 2019 ਚੋਣ ਮੈਨੀਫੈਸਟੇ ’ਚ ਲਿਖ਼ਿਆ ਸੀ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਉਹ ਪ੍ਰਾਈਵੇਟ ਮੰਡੀਆਂ ਨੂੰ ਅੱਗੇ ਲਿਆ ਕੇ ਐੱਮ.ਐੱਸ.ਪੀ ਨੂੰ ਖ਼ਤਮ ਕਰਨਗੇ।
ਇਹ ਵੀ ਪੜ੍ਹੋ: ਲੁਧਿਆਣਾ: ਕਿਸਾਨੀ ਘੋਲ 'ਚ ਜਾਨ ਗੁਆਉਣ ਵਾਲੇ 4 ਵਿਅਕਤੀਆਂ ਦੇ ਪਰਿਵਾਰਾਂ ਨੂੰ ਮਿਲੇ 20 ਲੱਖ ਰੁਪਏ: ਡੀ.ਸੀ
ਉਨ੍ਹਾਂ ਅੱਗੇ ਬੋਲਦੇ ਹੋਏ ਕਿਹਾ ਕਿ ਜਿਨ੍ਹਾਂ ਕਾਨੂੰਨਾਂ ਨੂੰ ਲੈ ਕੇ ਵਿਰੋਧ ਹੋ ਰਿਹਾ ਹੈ ਉਨ੍ਹਾਂ ਨੂੰ ਕਾਂਗਰਸ ਆਪਣੇ ਸਮੇਂ ’ਚ ਲੈ ਕੇ ਆਈ ਸੀ। ਸੁਖਬੀਰ ਬਾਦਲ ਨੇ ਕਿਹਾ ਕਿ ਕੇਂਦਰ ਦੀ ਨੀਅਤ ਸਾਫ਼ ਨਹੀਂ ਹੈ ਸਭ ਕੁੱਝ ਕੇਂਦਰ ਸਰਕਾਰ ਦੇ ਹੱਥ ’ਚ ਹੈ। ਵਾਰ-ਵਾਕ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਬੈਠਕ ਕਰ ਰਹੀ ਹੈ ਪਰ ਨਤੀਜਾ ਕੋਈ ਨਹੀਂ ਨਿਕਲ ਰਿਹਾ। 26 ਜਨਵਰੀ ਨੂੰ ਕਿਸਾਨਾਂ ਸ਼ਾਂਤੀ ’ਚ ਹੀ ਦਿੱਲੀ ’ਚ ਰਾਸ਼ਟਰੀ ਝੰਡਾ ਲਗਾ ਕੇ ਕਿਸਾਨ ਪਰੇਡ ਕਰਨ ਜਾ ਰਹੇ ਹਨ। ਉਸ ਤੋਂ ਕੇਂਦਰ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ।
ਇਹ ਵੀ ਪੜ੍ਹੋ: ਨੌਜਵਾਨ ਨੇ ਦਿੱਲੀ ਟਰੈਕਟਰ ਪਰੇਡ ’ਚ ਲਿਜਾਣ ਲਈ ਸ਼ਿੰਗਾਰੀ ਕਾਰ, ਵੇਖ ਲੋਕਾਂ ’ਚ ਆਵੇਗਾ ਜੋਸ਼(ਤਸਵੀਰਾਂ)
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?