ਭਾਟੀਆ ਦੀ ਜਿੱਤ 'ਚ ਭਾਜਪਾ ਦਾ ਰਿਹਾ ਵੱਡਾ ਹੱਥ

Sunday, Dec 24, 2017 - 11:32 AM (IST)

ਭਾਟੀਆ ਦੀ ਜਿੱਤ 'ਚ ਭਾਜਪਾ ਦਾ ਰਿਹਾ ਵੱਡਾ ਹੱਥ

ਜਲੰਧਰ (ਖੁਰਾਣਾ)— ਨਗਰ ਨਿਗਮ ਦੀਆਂ ਹਾਲ ਹੀ ਵਿਚ ਹੋਈਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੇ ਭਾਰੀ ਬਹੁਮਤ ਹਾਸਲ ਕੀਤਾ ਜਦੋਂਕਿ ਅਕਾਲੀ-ਭਾਜਪਾ ਗੱਠਜੋੜ ਨੂੰ ਮੂੰਹ ਦੀ ਖਾਣੀ ਪਈ। ਹਾਰ ਤੋਂ ਬਾਅਦ ਅਕਾਲੀ-ਭਾਜਪਾ ਆਗੂਆਂ ਨੇ ਇਕ ਦੂਜੇ 'ਤੇ ਦੋਸ਼ ਮੜ੍ਹਨ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ। ਹਾਰੇ ਹੋਏ ਜ਼ਿਆਦਾਤਰ ਭਾਜਪਾ ਉਮੀਦਵਾਰ ਇਹ ਕਹਿ ਰਹੇ ਹਨ ਕਿ ਅਕਾਲੀਆਂ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਜਦੋਂਕਿ ਅਕਾਲੀ ਉਮੀਦਵਾਰਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਹਰਾਉਣ ਵਿਚ ਭਾਜਪਾ ਆਗੂਆਂ ਦਾ ਰੋਲ ਰਿਹਾ ਪਰ ਵਾਰਡ ਨੰਬਰ-45 ਵਿਚ ਅਜਿਹੀ ਕੋਈ ਸ਼ਿਕਾਇਤ ਦੇਖਣ ਨੂੰ ਨਹੀਂ ਮਿਲੀ। ਇਸ ਵਾਰਡ ਤੋਂ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਦੀ ਧਰਮਪਤਨੀ ਜਸਪਾਲ ਕੌਰ ਭਾਟੀਆ ਨੇ ਸ਼ਾਨਦਾਰ ਢੰਗ ਨਾਲ ਜਿੱਤ ਹਾਸਿਲ ਕੀਤੀ। ਉਨ੍ਹਾਂ ਨੂੰ ਇਲਾਕੇ ਦੇ ਭਾਜਪਾ ਆਗੂਆਂ ਦਾ ਪੂਰਾ ਸਹਿਯੋਗ ਮਿਲਿਆ। 
ਭਾਟੀਆ ਦੀ ਜਿੱਤ ਵਿਚ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੇ ਭਾਜਪਾ ਆਗੂਆਂ ਨੇ ਬੀਤੀ ਰਾਤ ਇਸ ਵਾਰਡ ਵਿਚ ਪੈਂਦੀ ਓਲਡ ਦੁਸਹਿਰਾ ਗਰਾਊਂਡ ਵਿਚ ਧੰਨਵਾਦ ਸਮਾਰੋਹ ਦਾ ਆਯੋਜਨ ਕੀਤਾ ਜਿਸ ਦੌਰਾਨ ਦੀਪਕ ਜੌੜਾ, ਕਾਂਤ ਕਰੀਰ, ਮੋਹਨ ਲਾਲ ਬੱਸੀ, ਇੰਦਰ ਚੁੱਘ, ਸੋਹਣ ਲਾਲ, ਵਰਿੰਦਰ ਅਰੋੜਾ, ਭੋਲਾ ਸ਼ਰਮਾ, ਸ਼ਸ਼ੀ ਸ਼ਰਮਾ, ਨੀਤੂ ਜੌੜਾ, ਮੁਕੇਸ਼ ਦੱਤਾ, ਮਹਿੰਗਾ ਰਾਮ, ਗੁਲਜ਼ਾਰ ਸਿੰਘ, ਚੰਨ ਸਿੰਘ, ਨੰਦ ਲਾਲ, ਸੁਭਾਸ਼ ਬੱਸੀ ਆਦਿ ਨੇ ਭਾਟੀਆ ਜੋੜੇ ਨਾਲ ਵੋਟਰਾਂ ਦਾ ਧੰਨਵਾਦ ਕੀਤਾ।  


Related News