ਵੱਡੀ ਖ਼ਬਰ: ਨਗਰ ਕੌਂਸਲ ਤਰਨਤਾਰਨ ਵਿਖੇ ਵਿਜੀਲੈਂਸ ਦੀ ਟੀਮ ਨੇ ਮਾਰਿਆ ਛਾਪਾ, ਕਬਜ਼ੇ ’ਚ ਲਿਆ ਸਾਰਾ ਰਿਕਾਰਡ

Monday, Apr 04, 2022 - 12:18 PM (IST)

ਵੱਡੀ ਖ਼ਬਰ: ਨਗਰ ਕੌਂਸਲ ਤਰਨਤਾਰਨ ਵਿਖੇ ਵਿਜੀਲੈਂਸ ਦੀ ਟੀਮ ਨੇ ਮਾਰਿਆ ਛਾਪਾ, ਕਬਜ਼ੇ ’ਚ ਲਿਆ ਸਾਰਾ ਰਿਕਾਰਡ

ਤਰਨਤਾਰਨ (ਰਮਨ) - ਸਥਾਨਕ ਨਗਰ ਕੌਂਸਲ ਤਰਨਤਾਰਨ ਵਿਖੇ ਪਿਛਲੀ ਸਰਕਾਰ ਦੌਰਾਨ ਹੋਏ ਕਰੋੜਾਂ ਰੁਪਏ ਦੇ ਘਪਲੇ ਦੀ ਜਾਂਚ ਕਰਨ ਲਈ ਚੰਡੀਗੜ੍ਹ ਤੋਂ ਵਿਜੀਲੈਂਸ ਵਿਭਾਗ ਦੀ ਟੀਮ ਵੱਲੋਂ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਟੀਮ ਵਿਚ ਪੁੱਜੇ ਅੱਧੀ ਦਰਜਨ ਤੋਂ ਵੱਧ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਅਕਾਊਂਟ ਸ਼ਾਖਾ ਦਾ ਸਾਰਾ ਰਿਕਾਰਡ ਕਬਜ਼ੇ ’ਚ ਲੈਂਦੇ ਹੋਏ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। 

ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

ਚੰਡੀਗੜ੍ਹ ਤੋਂ ਪੁੱਜੀ ਇਸ ਟੀਮ ਨੂੰ ਸੂਚਨਾ ਮਿਲੀ ਹੈ ਕਿ ਨਗਰ ਕੌਂਸਲ ਵਿੱਚ ਕਰੋੜਾਂ ਰੁਪਏ ਦੇ ਫਰਜ਼ੀ ਚੈੱਕ ਕੱਟੇ ਗਏ ਹਨ। ਵਿਜੀਲੈਂਸ ਵਿਭਾਗ ਦੀ ਟੀਮ ਵੱਲੋਂ ਦਸਤਕ ਦਿੱਤੇ ਜਾਣ ਦੀ ਸੂਚਨਾ ਮਿਲਣ ਤੋਂ ਬਾਅਦ ਕਾਰਜ ਸਾਧਕ ਅਫ਼ਸਰ ਮੈਡਮ ਸ਼ਰਨਜੀਤ ਕੌਰ ਦਫ਼ਤਰ ਵਿੱਚ ਹਾਜ਼ਰ ਨਹੀਂ ਹੋ ਪਾਏ, ਜਦਕਿ ਬਾਕੀ ਦੇ ਸਟਾਫ ਨੂੰ ਭਾਜੜਾਂ ਪੈਂਦੀਆਂ ਵੇਖੀਆਂ ਜਾ ਸਕਦੀਆਂ ਹਨ।

ਪੜ੍ਹੋ ਇਹ ਵੀ ਖ਼ਬਰ - ਇੰਜੀਨੀਅਰਿੰਗ ਦੀ ਨੌਕਰੀ ਛੱਡ ਇਸ ਨੌਜਵਾਨ ਨੇ ਸ਼ੁਰੂ ਕੀਤੀ ਬਾਗਬਾਨੀ, ਹੁਣ ਕਮਾ ਰਿਹਾ ਲੱਖਾਂ ਰੁਪਏ (ਤਸਵੀਰਾਂ)

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 


author

rajwinder kaur

Content Editor

Related News