14 ਫਰਵਰੀ ’ਤੇ ਵਿਸ਼ੇਸ਼ : ਨਗਰ ਕੌਂਸਲ ਤੇ ਨਗਰ ਨਿਗਮ ਚੋਣਾਂ ਦੌਰਾਨ ਕਾਇਮ ਰੱਖੀਏ ਆਪਸੀ ਭਾਈਚਾਰਕ ਸਾਂਝ!

Sunday, Feb 14, 2021 - 02:59 PM (IST)

14 ਫਰਵਰੀ ’ਤੇ ਵਿਸ਼ੇਸ਼ : ਨਗਰ ਕੌਂਸਲ ਤੇ ਨਗਰ ਨਿਗਮ ਚੋਣਾਂ ਦੌਰਾਨ ਕਾਇਮ ਰੱਖੀਏ ਆਪਸੀ ਭਾਈਚਾਰਕ ਸਾਂਝ!

ਸਾਡੇ ਮੁਲਕ ਦੀ ਲੋਕਤੰਤਰੀ ਵਿਵਸਥਾ ‘ਚ ਸਥਾਨਕ ਸੰਸਥਾਵਾਂ ਦਾ ਬੜਾ ਅਹਿਮ ਹੈ। ਲੋਕਤੰਤਰ ਦੀ ਮੁੱਢਲੀ ਇਕਾਈ ਵਜੋਂ ਸਥਾਪਿਤ ਇਨ੍ਹਾਂ ਸੰਸਥਾਵਾਂ ਦੀਆਂ ਚੋਣਾਂ ਵਿੱਚ ਆਮ ਲੋਕਾਂ ਦੀ ਭਾਗੀਦਾਰੀ ਹੋਰ ਕਿਸੇ ਚੋਣ ਨਾਲੋਂ ਕਈ ਗੁਣਾਂ ਜ਼ਿਆਦਾ ਹੁੰਦੀ ਹੈ। ਪਿੰਡਾਂ ਦੀਆਂ ਪੰਚਾਇਤਾਂ ਅਤੇ ਸ਼ਹਿਰੀ ਖੇਤਰਾਂ ਦੀਆਂ ਨਗਰ ਕੌਂਸਲ ਅਤੇ ਨਗਰ ਨਿਗਮ ਚੋਣਾਂ ਦੌਰਾਨ ਵੋਟਾਂ ਭੁਗਤਣ ਦੀ ਪ੍ਰਤੀਸ਼ਸ਼ਤਾ ਵੀ ਹੋਰਨਾਂ ਸਾਰੀਆਂ ਚੋਣਾਂ ਨਾਲੋਂ ਕਿਤੇ ਜ਼ਿਆਦਾ ਵੱਧ ਹੁੰਦੀ ਹੈ। ਇਨ੍ਹਾਂ ਸਥਾਨਕ ਚੋਣਾਂ ਵਿੱਚ ਨਾ ਕੇਵਲ ਆਮ ਲੋਕ ਸਗੋਂ ਰਾਜਸੀ ਪਾਰਟੀਆਂ ਵੀ ਬਹੁਤ ਜ਼ਿਆਦਾ ਰੁਚੀ ਵਿਖਾਉਂਦੀਆਂ ਹਨ। ਤ

ਪੜ੍ਹੋ ਇਹ ਵੀ ਖ਼ਬਰ- ਪੱਟੀ ਦੇ ਵਾਰਡ ਨੰ-7 'ਚ 'ਆਪ' ਤੇ ਕਾਂਗਰਸ ਦੇ ਸਮਰਥਕਾਂ ’ਚ ਚਲੀਆਂ ਗੋਲੀਆਂ (ਤਸਵੀਰਾਂ)

ਕਰੀਬਨ ਸਾਰੀਆਂ ਰਾਜਸੀ ਪਾਰਟੀਆਂ ਇਨ੍ਹਾਂ ਸੰਸਥਾਵਾਂ ‘ਤੇ ਕਾਬਜ਼ ਹੋਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀਆਂ, ਕਿਉਂਕਿ ਰਾਜਸੀ ਪਾਰਟੀਆਂ ਨੇ ਆਮ ਵੋਟਰਾਂ ਨਾਲ ਰਾਬਤਾ ਇਨ੍ਹਾਂ ਸੰਸਥਾਵਾਂ ਦੇ ਨੁਮਾਇੰਦਿਆਂ ਰਾਹੀਂ ਹੀ ਕਾਇਮ ਕਰਨਾ ਹੁੰਦਾ ਹੈ। ਇਨ੍ਹਾਂ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਆਮ ਵੋਟਰਾਂ ਦਾ ਰਿਸ਼ਤਾ ਰਾਜਸੀ ਪਾਰਟੀਆਂ ਦੇ ਹੋਰ ਸਭ ਆਹੁਦੇਦਾਰਾਂ ਨਾਲੋਂ ਨਜ਼ਦੀਕ ਦਾ ਹੁੰਦਾ ਹੈ। ਰਾਜਸੀ ਖੇਤਰ ਦੇ ਧਰਾਤਲ ‘ਤੇ ਕੰਮ ਕਰਨ ਵਾਲੇ ਇਨ੍ਹਾਂ ਸਥਾਨਕ ਸੰਸਥਾਵਾਂ ਦੇ ਨੁਮਾਇੰਦੇ ਅਸਲ ਵਿੱਚ ਰਾਜਸੀ ਪਾਰਟੀਆਂ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ।

ਪੜ੍ਹੋ ਇਹ ਵੀ ਖ਼ਬਰ- Health Tips : ਮਾਈਗ੍ਰੇਨ ਦੇ ਦਰਦ ਤੋਂ ਜੇਕਰ ਤੁਸੀਂ ਵੀ ਹੋ ਪਰੇਸ਼ਾਨ ਤਾਂ ਜ਼ਰੂਰ ਅਪਣਾਓ ਇਹ ਘਰੇਲੂ ਨੁਸਖ਼ੇ

ਰਾਜਸੀ ਪਾਰਟੀਆਂ ਦੇ ਸੀਨੀਅਰ ਆਗੂਆਂ ਨੇ ਚੋਣਾਂ ’ਤੇ ਰੱਖੀ ਬਾਜ਼ ਦੀ ਅੱਖ
ਸੂਬੇ ਦੀਆਂ ਵਿਧਾਨ ਸਭਾ ਚੋਣਾਂ ਦੇ ਸੈਮੀਫਾਈਨਲ ਵਜੋਂ ਵੇਖੇ ਜਾਣ ਕਾਰਨ ਇਨ੍ਹਾਂ ਨਗਰ ਕੌਂਸਲ ਅਤੇ ਨਗਰ ਨਿਗਮ ਚੋਣਾਂ ਦਾ ਅਹਿਮ ਹੋਰ ਵੀ ਵੱਧ ਗਿਆ ਹੈ। ਸ਼ਾਇਦ ਇਸੇ ਲਈ ਸ਼ਹਿਰੀ ਸਥਾਨਕ ਚੋਣਾਂ ਦੀਆਂ ਪੈ ਰਹੀਆਂ ਵੋਟਾਂ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਰਾਜਸੀ ਪਾਰਟੀਆਂ ਦੇ ਸੀਨੀਅਰ ਆਗੂਆਂ ਵੱਲੋਂ ਇਨ੍ਹਾਂ ਚੋਣਾਂ ‘ਤੇ ਬਾਜ਼ ਅੱਖ ਰੱਖੀ ਹੋਈ ਹੈ। ਉਮੀਦਵਾਰਾਂ ਵੱਲੋਂ ਕਾਗਜ਼ ਦਾਖਲ਼ ਕਰਨ ਸਮੇਂ ਤੋਂ ਹੀ ਇਨ੍ਹਾਂ ਸੰਸਥਾਵਾਂ ਦਾ ਚੋਣ ਅਮਲ ਸੁਰਖੀਆਂ ਵਿੱਚ ਆਇਆ ਹੋਇਆ ਹੈ ਪਰ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਕੋਈ ਵੀ ਚੋਣ ਅਮਲ ਆਪਸੀ ਭਾਰਈਚਾਰਕ ਸਾਂਝ ਤੋਂ ਉੱਪਰ ਨਹੀਂ ਹੁੰਦਾ। ਭਾਈਚਾਰਕ ਸਾਂਝ ਦੀ ਕੀਮਤ ‘ਤੇ ਪ੍ਰਾਪਤ ਕੀਤਾ ਰਾਜਸੀ ਆਹੁਦਾ ਕੋਈ ਮਾਅਨੇ ਨਹੀਂ ਰੱਖਦਾ ਹੁੰਦਾ। ਲੋਕਤੰਤਰੀ ਪ੍ਰਕ੍ਰਿਆ ਦਾ ਅਹਿਮ ਇਸੇ ਗੱਲ ਵਿੱਚ ਹੈ ਕਿ ਹਰ ਵਿਅਕਤੀ ਨੂੰ ਸੰਵਿਧਾਨਕ ਅਧਿਕਾਰਾਂ ਅਨੁਸਾਰ ਲੋਕਤੰਤਰੀ ਆਹੁਦੇ ਦੀ ਪ੍ਰਾਪਤੀ ਲਈ ਚੋਣ ਲੜਨ ਦਾ ਅਤੇ ਹਰ ਵੋਟਰ ਨੂੰ ਪਸੰਦੀਦਾ ਉਮੀਦਵਾਰ ਚੁਣਨ ਲਈ ਵੋਟ ਪਾਉਣ ਦਾ ਅਧਿਕਾਰ ਮਿਲੇ।

ਪੜ੍ਹੋ ਇਹ ਵੀ ਖ਼ਬਰ - ਭੁੱਲ ਕੇ ਵੀ ਸ਼ੁੱਕਰਵਾਰ ਨੂੰ ਕਦੇ ਨਾ ਕਰੋ ਇਹ ਕੰਮ, ਲਕਸ਼ਮੀ ਮਾਤਾ ਜੀ ਹੋ ਸਕਦੇ ਨੇ ਨਾਰਾਜ਼

ਚੋਣਾਂ ਜਿੱਤਣ ’ਤੇ ਉਮੀਦਵਾਰਾਂ ਦੇ ਬਦਲਦੇ ਤੇਵਰਾਂ ਤੋਂ ਸੂਬੇ ਦਾ ਹਰੇਕ ਨਾਗਰਿਕ ਭਲੀ-ਭਾਤ ਜਾਣੂ 
ਬਦਕਿਸਮਤੀ ਨਾਲ ਸਾਡੇ ਮੁਲਕ ਵਿੱਚ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਪਿਛਲੇ ਕੁੱਝ ਸਮੇਂ ਤੋਂ ਬਹੁਵਿਆਪੀ ਖੋਰਾ ਲੱਗ ਰਿਹਾ ਹੈ। ਲੋਕਤੰਤਰੀ ਸੰਸਥਾਵਾਂ ‘ਤੇ ਕਾਬਜ਼ ਹੋਣ ਦੇ ਬਦਲੇ ਤੌਰ ਤਰੀਕਿਆਂ ਨੇ ਲੋਕਤੰਤਰੀ ਨੁਮਾਇੰਦਿਆਂ ਦੇ ਕੰਮ ਕਰਨ ਦੇ ਤਰੀਕੇ ਵੀ ਤਬਦੀਲ ਕਰ ਦਿੱਤੇ ਹਨ। ਲੋਕਤੰਤਰੀ ਨੁਮਾਇੰਦੇ ਤਾਨਾਸ਼ਾਹਾਂ ਜਿਹਾ ਵਤੀਰਾ ਧਾਰਨ ਕਰਨ ਲੱਗੇ ਹਨ। ਚੋਣਾਂ ਜਿੱਤਣ ਉਪਰੰਤ ਉਮੀਦਵਾਰ ਤੋਂ ਨੁਮਾਇੰਦਾ ਬਣੇ ਲੋਕਾਂ ਦੇ ਬਦਲਦੇ ਤੇਵਰਾਂ ਤੋਂ ਸੂਬੇ ਦਾ ਹਰ ਨਾਗਰਿਕ ਭਲੀ ਪ੍ਰਕਾਰ ਜਾਣੂ ਹੈ। ਮੌਜੂਦਾ ਸਮੇਂ ‘ਚ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਨਵੇਂ ਖੇਤੀ ਕਾਨੂੰਨ ਇਸ ਵਰਤਾਰੇ ਦੀ ਪ੍ਰਤੱਖ ਉਦਾਹਰਨ ਹਨ।

ਪੜ੍ਹੋ ਇਹ ਵੀ ਖ਼ਬਰ - ਚੋਣਾਂ ਦੌਰਾਨ ਪੁਲਸ ਹੱਥ ਲੱਗੀ ਸਫ਼ਲਤਾ : ਹੱਥਿਆਰਾਂ ਨਾਲ ਲੈਂਸ 4 ਗੱਡੀਆਂ ਬਰਾਮਦ 

ਲੋਕ ਇੱਛਾਵਾਂ ਅਨੁਸਾਰ ਨਿਰਣੇ ਲੈਣਾ ਕਿਸੇ ਲੋਕਤੰਤਰੀ ਸਰਕਾਰ ਦਾ ਮੁੱਢਲਾ ਫਰਜ਼ ਹੁੰਦਾ ਹੈ ਪਰ ਇਸ ਮਾਮਲੇ ਵਿੱਚ ਲੋਕ ਇੱਛਾ ਨੂੰ ਦਿੱਤੀ ਜਾਣ ਵਾਲੀ ਅਹਿਮੀਅਤ ਸਾਡੇ ਸਭ ਦੇ ਸਾਹਮਣੇ ਹੈ। ਨਗਰ ਕੌਂਸਲ ਅਤੇ ਨਗਰ ਨਿਗਮਾਂ ਦਾ ਇਹ ਚੋਣ ਅਮਲ ਸ਼ੁਰੂ ਤੋਂ ਡਰ ਅਤੇ ਭੈਅ ਦੇ ਛਾਏ ਹੇਠ ਆਇਆ ਹੋਇਆ ਹੈ। ਕਈ ਥਾਵਾਂ ‘ਤੇ ਰਾਜਸੀ ਪਾਰਟੀਆਂ ਦਰਮਿਆਨ ਹਿੰਸਾਤਮਕ ਟਕਰਾਅ ਦੀਆਂ ਖ਼ਬਰਾਂ ਪੜ੍ਹਨ ਅਤੇ ਸੁਣਨ ਨੂੰ ਮਿਲਦੀਆਂ ਰਹੀਆਂ ਹਨ। ਚੋਣਾਂ ਦੌਰਾਨ ਪੈਦਾ ਹੋਣ ਵਾਲੇ ਹਿੰਸਾਤਮਕ ਟਕਰਾਅ ਦਾ ਹਿੱਸਾ ਹਮੇਸ਼ਾ ਆਮ ਲੋਕ ਬਣਦੇ ਹਨ। ਹਿੰਸਾ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਆਮ ਲੋਕਾਂ ‘ਤੇ ਹੀ ਪੈਂਦਾ ਹੈ। ਕਈ ਵਾਰ ਰਾਜਸੀ ਪਾਰਟੀਆਂ ਦੇ ਆਮ ਵਰਕਰਾਂ ਨੂੰ ਜਾਨ ਤੋਂ ਹੱਥ ਤੱਕ ਧੋਣੇ ਪੈ ਜਾਂਦੇ ਹਨ। 

ਪੜ੍ਹੋ ਇਹ ਵੀ ਖ਼ਬਰ - Beauty Tips : ਥ੍ਰੈਡਿੰਗ ਕਰਵਾਉਣ ਮਗਰੋਂ ਕਦੇ ਨਾ ਕਰੋ ਇਨ੍ਹਾਂ ਚੀਜ਼ਾਂ ਦੀ ਵਰਤੋਂ, ਹੋ ਸਕਦੈ ਚਮੜੀ ਨੂੰ ਨੁਕਸਾਨ

ਨਗਰ ਕੌਂਸਲ ਤੇ ਨਗਰ ਨਿਗਮ ਚੋਣਾਂ ਨੂੰ ਸ਼ਾਂਤੀ ਪੂਰਵਕ ਤੇ ਸੁਤੰਤਰ ਮਾਹੌਲ ’ਚ ਨੇਪਰੇ ਚਾੜ੍ਹਨਾ ਸਾਡਾ ਸਭ ਦਾ ਫਰਜ਼
ਅੱਜ ਚੌਦਾਂ ਫਰਵਰੀ ਨੂੰ ਹੋ ਰਹੀਆਂ ਨਗਰ ਕੌਂਸਲ ਅਤੇ ਨਗਰ ਨਿਗਮ ਚੋਣਾਂ ਦੇ ਅਮਲ ਨੂੰ ਸ਼ਾਂਤੀ ਪੂਰਵਕ ਅਤੇ ਸੁਤੰਤਰ ਮਾਹੌਲ ਵਿੱਚ ਨੇਪਰੇ ਚਾੜ੍ਹਕੇ ਭਾਈਚਾਰਕ ਸਾਂਝ ਨੂੰ ਸਲਾਮਤ ਰੱਖਣਾ ਸਾਡਾ ਸਭ ਦਾ ਫਰਜ਼ ਹੈ। ਲੋਕਤੰਤਰੀ ਪ੍ਰਕ੍ਰਿਆ ਦਾ ਗੌਰਵ ਆਮ ਲੋਕਾਂ ਦੇ ਨਿਰਣੇ ਨੂੰ ਸਵੀਕਾਰਨ ਵਿੱਚ ਹੈ ਨਾ ਕਿ ਡਰ ਅਤੇ ਭੈਅ ਦਾ ਵਾਤਾਵਰਨ ਸਿਰਜ ਕੇ ਫ਼ੈਸਲੇ ਬਦਲਣ ਲਈ ਮਜਬੂਰ ਕਰਨ ਵਿੱਚ। ਮਿਸਾਲ ਵਜੋਂ ਜਾਣੀ ਜਾਂਦੀ ਪੰਜਾਬੀਆਂ ਦੀ ਭਾਈਚਾਰਕ ਸਾਂਝ ਮਿਸਾਲ ਬਣੀ ਰਹਿਣੀ ਚਾਹੀਦੀ ਹੈ। ਅਸਥਾਈ ਆਹੁਦਿਆਂ ਦੀ ਖਾਤਿਰ ਸਥਾਈ ਤੇ ਸਦੀਆਂ ਪੁਰਾਣੀ ਭਾਈਚਾਰਕ ਸਾਂਝ ਨੂੰ ਦਾਅ ‘ਤੇ ਲਗਾਉਣਾ ਕਿਵੇਂ ਸਿਆਣਪ ਭਰਪੂਰ ਕਦਮ ਨਹੀਂ ਕਿਹਾ ਜਾ ਸਕਦਾ। ਚੋਣ ਮੈਦਾਨ ਵਿੱਚ ਉਤਰੇ ਉਮੀਦਵਾਰਾਂ ਦਾ ਫਰਜ਼ ਬਣਦਾ ਹੈ ਕਿ ਆਮ ਲੋਕਾਂ ਨੂੰ ਸੁਤੰਤਰ ਨਿਰਣਾ ਲੈਣ ਦਿੱਤਾ ਜਾਵੇ। 

ਪੜ੍ਹੋ ਇਹ ਵੀ ਖ਼ਬਰ - ਜੋੜਾਂ ਅਤੇ ਮਾਸਪੇਸ਼ੀਆਂ ਦੇ ਦਰਦ ਤੋਂ ਨਿਜ਼ਾਤ ਪਾਉਣ ਲਈ ਜ਼ਰੂਰ ਕਰੋ ਇਨ੍ਹਾਂ ਚੀਜ਼ਾਂ ਦੀ ਵਰਤੋਂ

ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਬਿਨਾਂ ਕਿਸੇ ਲਾਲਚ ਤੋਂ ਕਰੋ
ਰਾਜਸੀ ਪਾਰਟੀਆਂ ਦਾ ਵੀ ਫਰਜ਼ ਬਣਦਾ ਹੈ ਕਿ ਰਾਜਨੀਤਿਕ ਲਾਹਿਆਂ ਦੀ ਖਾਤਰ ਆਮ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਖਤਰੇ ਵਿੱਚ ਨਾ ਪਾਇਆ ਜਾਵੇ। ਚੋਣ ਅਮਲ ਦੌਰਾਨ ਸ਼ਾਂਤੀ ਦਾ ਮਾਹੌਲ ਬਣਾਈ ਰੱਖਣ ਲਈ ਵੋਟਰਾਂ ਤੋਂ ਵੀ ਇਹ ਉਮੀਦ ਕਰਦੇ ਹਾਂ ਕਿ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਬਿਨਾਂ ਕਿਸੇ ਲਾਲਚ ਦੇ ਕੀਤਾ ਜਾਵੇ। ਅੱਜ ਵੋਟਾਂ ਦੀ ਗਿਣਤੀ ਨਾ ਹੋਣ ਕਾਰਨ ਲੋਕ ਫਤਵੇ ਦਾ ਪਤਾ ਨਹੀਂ ਲੱਗ ਸਕੇਗਾ ਅਤੇ ਅਸੀਂ ਵੋਟਾਂ ਦੀ ਗਿਣਤੀ ਵਾਲੇ ਦਿਨ ਵੋਟਰਾਂ ਦਾ ਫਤਵਾ ਹਾਸਿਲ ਕਰਕੇ ਲੋਕਤੰਤਰੀ ਵਿਵਸਥਾ ਦੀ ਮੁੱਢਲੀ ਇਕਾਈ ਦੇ ਮੈਂਬਰ ਬਣਨ ਵਾਲੇ ਉਮੀਦਵਾਰਾਂ ਨੂੰ ਅਡਵਾਂਸ ਵਿੱਚ ਮੁਬਾਰਕਵਾਦ ਦਿੰਦਿਆਂ ਉਨ੍ਹਾਂ ਕੋਲੋਂ ਉਮੀਦ ਕਰਦੇ ਹਾਂ ਕਿ ਉਹ ਲੋਕਤੰਤਰੀ ਵਿਵਸਥਾ ਦੀ ਬਹਾਲੀ ਲਈ ਤਨਦੇਹੀ ਨਾਲ ਕੰਮ ਕਰਨਗੇ।

ਪੜ੍ਹੋ ਇਹ ਵੀ ਖ਼ਬਰ - ਕਿਸੇ ਤਰ੍ਹਾਂ ਦੀ ਪਰੇਸ਼ਾਨੀ ਤੋਂ ਮੁਕਤੀ ਪਾਉਣਾ ਚਾਹੁੰਦੇ ਹੋ ਤਾਂ ਵੀਰਵਾਰ ਨੂੰ ਜ਼ਰੂਰ ਕਰੋ ਇਹ ਖ਼ਾਸ ਉਪਾਅ
 
ਬਿੰਦਰ ਸਿੰਘ ਖੁੱਡੀ ਕਲਾਂ
ਮੋਬ: 98786-05965


author

rajwinder kaur

Content Editor

Related News