ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਪਾਲੀਥੀਨ ਲਏ ਕਬਜ਼ੇ ''ਚ
Saturday, Aug 12, 2017 - 02:09 AM (IST)

ਅਬੋਹਰ, (ਸੁਨੀਲ)- ਜ਼ਿਲਾ ਪ੍ਰਸ਼ਾਸਨ ਤੇ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਵਿਜੇ ਜਿੰਦਲ ਦੇ ਦਿਸ਼ਾ-ਨਿਰਦੇਸ਼ਾਂ 'ਤੇ ਵਿਕ੍ਰਮ ਧੂੜੀਆ ਦੀ ਅਗਵਾਈ ਹੇਠ ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਨਗਰ ਦੇ ਵੱਖ-ਵੱਖ ਬਾਜ਼ਾਰਾਂ 'ਚ ਦੌਰਾ ਕਰ ਬਾਜ਼ਾਰ ਨੰਬਰ 9 ਤੇ ਸਬਜ਼ੀ ਮੰਡੀ ਸਥਿਤ ਮੁਖ ਪਾਲੀਥੀਨ ਵਿਕ੍ਰੇਤਾਵਾਂ ਦਾ ਕਰੀਬ 20 ਕਿਲੋ ਤੋਂ ਜ਼ਿਆਦਾ ਪਾਲੀਥੀਨ ਕਬਜ਼ੇ 'ਚ ਲਿਆ।
ਸੁਰਜੀਤ ਬਰਾੜ ਨੇ ਦੱਸਿਆ ਕਿ ਇਸ ਦੇ ਇਲਾਵਾ ਬਾਜ਼ਾਰਾਂ 'ਚ ਵੱਖ-ਵੱਖ ਦੁਕਾਨਦਾਰਾਂ ਨੇ ਦੁਕਾਨਾਂ ਦੇ ਬਾਹਰ ਨਾਜਾਇਜ਼ ਤਰੀਕੇ ਨਾਲ ਸਾਮਾਨ ਰੱਖਿਆ ਹੋਇਆ ਹੈ, ਜਿਸ ਨਾਲ ਬਾਜ਼ਾਰ 'ਚ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਦੇ ਚਲਦੇ ਕੁਝ ਦੁਕਾਨਾਂ ਦੇ ਬਾਹਰ ਰੱਖਿਆ ਹੋਇਆ ਸਾਮਾਨ ਕਬਜ਼ੇ 'ਚ ਲਿਆ ਗਿਆ ਤੇ ਕੁਝ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ।