ਰਾਹੋਂ ’ਚ ਨਗਰ ਕੌਂਸਲ ਦੀਆਂ 13 ਸੀਟਾਂ ’ਚੋਂ ਕਾਂਗਰਸ ਨੇ ਜਿੱਤੀਆਂ 7 ਸੀਟਾਂ

02/17/2021 4:42:44 PM

ਰਾਹੋਂ (ਪ੍ਰਭਾਕਰ)- ਨਗਰ ਕੌਂਸਲ ਰਾਹੋਂ ਦੀਆਂ 13 ਸੀਟਾਂ ਦੇ ਅੱਜ ਸਵੇਰੇ ਆਏ ਨਤੀਜਿਆਂ ’ਚੋਂ 7 ਸੀਟਾਂ ਜਿੱਤ ਕੇ ਕਾਂਗਰਸ ਨੇ ਪ੍ਰਧਾਨਗੀ ’ਤੇ ਕਬਜ਼ਾ ਕੀਤਾ। ਚਾਰ ਸੀਟਾਂ ’ਤੇ ਅਕਾਲੀ ਦਲ ਨੂੰ ਜਿੱਤ ਪ੍ਰਾਪਤ ਹੋਈ ਅਤੇ ਦੋ ਸੀਟਾਂ ’ਤੇ ਬਸਪਾ ਦੇ ਉਮੀਦਵਾਰ ਜੇਤੂ ਕਰਾਰ ਦਿੱਤੇ ਗਏ। ਭਾਜਪਾ ਦੇ 6 ਸੀਟਾਂ ਤੋਂ ਖੜ੍ਹੇ ਉਮੀਦਵਾਰਾਂ ਨੂੰ ਸਿਰਫ਼ 50 ਵੋਟਾਂ ਹੀ ਮਿਲੀਆਂ ਜਦ ਕਿ ਵੋਟਰਾਂ ਵੱਲੋਂ ਕਿਸੇ ਵੀ ਉਮੀਦਵਾਰ ਨੂੰ ਨਾ ਪਸੰਦ ਕੀਤੇ ਜਾਣ ਕਾਰਨ ਨੋਟਾਂ ਨੂੰ 55 ਵੋਟਾਂ ਮਿਲੀਆਂ। 

ਇਹ ਵੀ ਪੜ੍ਹੋ : ਨਵਾਂਸ਼ਹਿਰ ਨਗਰ ਕੌਂਸਲ ‘ਤੇ ਕਾਂਗਰਸ ਦਾ ਕਬਜ਼ਾ,19 ਵਾਰਡਾਂ ’ਚੋਂ 11 ਵਾਰਡਾਂ ‘ਤੇ ਜਿੱਤ ਕੀਤੀ ਹਾਸਲ

ਆਮ ਆਦਮੀ ਪਾਰਟੀ ਦੇ ਸੱਤ ਵਾਰਡਾਂ ਵਿਚ ਖੜੇ ਸਾਰੇ ਉਮੀਦਵਾਰਾਂ ਨੂੰ ਸਿਰਫ਼ 96 ਵੋਟਾਂ ਪ੍ਰਾਪਤ ਹੋਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਵਾਰਡ ਨੰ. 1 ਤੋਂ ਕਾਂਗਰਸ ਦੇ ਉਮੀਦਵਾਰ ਰਮਨਦੀਪ ਕੌਰ ਚਾਹਲ ਨੇ 366 ਵੋਟਾਂ ਲੈ ਕੇ ਉਮੀਦਵਾਰ ਮਨਜੀਤ ਕੌਰ ਨੂੰ 73 ਵੋਟਾਂ ਨਾਲ ਹਰਾਇਆ। ਵਾਰਡ ਨੰ. 2 ਤੋਂ ਕਾਂਗਰਸੀ ਉਮੀਦਵਾਰ ਮਾ. ਮਹਿੰਦਰ ਪਾਲ ਨੇ 291 ਵੋਟਾਂ ਲੈ ਕੇ ਆਪਣੇ ਵਿਰੋਧੀ ਉਮੀਦਵਾਰ ਰਮੇਸ਼ ਲਾਲ ਜੀ ਨੂੰ 53 ਵੋਟਾਂ ਨਾਲ ਹਰਾਇਆ।

ਇਹ ਵੀ ਪੜ੍ਹੋ : ਕਪੂਰਥਲਾ ਜ਼ਿਲ੍ਹੇ ’ਚ ਕਾਂਗਰਸ ਦੀ ਵੱਡੀ ਜਿੱਤ, 50 ਵਿਚੋਂ 45 ਸੀਟਾਂ ’ਤੇ ਕੀਤਾ ਕਬਜ਼ਾ

ਵਾਰਡ ਨੰ. 3 ਤੋਂ ਕਾਂਗਰਸ ਦੇ ਉਮੀਦਵਾਰ ਦਵਿੰਦਰ ਜਾਂਗੜਾ ਨੇ 311 ਵੋਟਾਂ ਲੈ ਕੇ ਆਪਣੇ ਵਿਰੋਧੀ ਉਮੀਦਵਾਰ ਰਮੇਸ਼ ਜਸੰਲ ਨੂੰ 112 ਵੋਟਾਂ ਨਾਲ ਹਰਾਇਆ। ਵਾਰਡ ਨੰ. 4 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਨੈਲ ਸਿੰਘ ਭਿੰਡਰ ਨੇ 499 ਵੋਟਾਂ ਲੈ ਕੇ ਆਪਣੇ ਵਿਰੋਧੀ ਉਮੀਦਵਾਰ ਉਂਕਾਰ ਸਿੰਘ ਨੂੰ 291 ਵੋਟਾਂ ਨਾਲ ਹਰਾਇਆ। ਵਾਰਡ ਨੰ. 5 ਤੋਂ ਕਾਂਗਰਸ ਦੀ ਉਮੀਦਵਾਰ ਸ਼ੀਤਲ ਚੋਪੜਾ ਨੇ 490 ਵੋਟਾਂ ਹਾਸਲ ਕਰਕੇ ਮੀਨਾਕਸ਼ੀ ਚੋਪੜਾ ਨੂੰ 238 ਵੋਟਾਂ ਨਾਲ ਹਰਾਇਆ। ਵਾਰਡ ਨੰ. 6 ਤੋਂ ਲੰਬੜਦਾਰ ਬਿਮਲ ਕੁਮਾਰ ਨੇ 370 ਵੋਟਾਂ ਲੈ ਕੇ ਆਪਣੇ ਵਿਰੋਧੀ ਉਮੀਦਵਾਰ ਗੁਰਮੇਲ ਰਾਮ ਨੂੰ 70 ਵੋਟਾਂ ਨਾਲ ਹਰਾਇਆ।

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ਦੇ ਲੋਹੀਆਂ ਖ਼ਾਸ ’ਚ ਕਾਂਗਰਸ ਜਿੱਤੀ, ਨੂਰਮਹਿਲ ਤੇ ਅਲਾਵਲਪੁਰ ’ਚ ਆਜ਼ਾਦ ਉਮੀਦਵਾਰ ਰਹੇ ਜੇਤੂ

ਵਾਰਡ ਨੰ. 7 ਤੋਂ ਨਵਜੋਤ ਕੌਰ ਭਾਰਤੀ ਨੇ 374 ਵੋਟਾਂ ਲੈ ਕੇ ਆਪਣੇ ਵਿਰੋਧੀ ਉਮੀਦਵਾਰ ਬਿਮਲਾ ਦੇਵੀ ਨੂੰ 36 ਵੋਟਾਂ ਨਾਲ ਹਰਾਇਆ। ਵਾਰਡ ਨੰ. 8 ਤੋਂ ਹੇਮੰਤ ਕੁਮਾਰ ਨੇ 378 ਵੋਟਾਂ ਲੈ ਕੇ ਵਿਰੋਧੀ ਹਰਸ਼ ਜੋਸ਼ੀ ਨੂੰ 41 ਵੋਟਾਂ ਨਾਲ ਹਰਾਇਆ। ਵਾਰਡ ਨੰ. 9 ਤੋਂ ਜਸਵੰਤ ਕੌਰ ਨੇ 295 ਵੋਟਾਂ ਲੈ ਕੇ ਆਪਣੇ ਵਿਰੋਧੀ ਉਮੀਦਵਾਰ ਹਰਵਿੰਦਰ ਕੌਰ ਨੂੰ 34 ਵੋਟਾਂ ਨਾਲ ਹਰਾਇਆ। ਵਾਰਡ ਨੰ. 10 ਤੋਂ ਕਾਂਗਰਸ ਦੇ ਉਮੀਦਵਾਰ ਸਰਦਾਰ ਅਮਰਜੀਤ ਸਿੰਘ ਬਿੱਟਾ ਨੇ 390 ਵੋਟਾਂ ਲੈ ਕੇ ਆਪਣੇ ਵਿਰੋਧੀ ਉਮੀਦਵਾਰ ਕੁਲਵਿੰਦਰ ਸਿੰਘ ਨੂੰ 74 ਵੋਟਾਂ ਨਾਲ ਹਰਾਇਆ। ਵਾਰਡ ਨੰਬਰ 11 ਤੋਂ ਉਮੀਦਵਾਰ ਦਵਿੰਦਰ ਕੌਰ ਨੇ 363 ਵੋਟਾਂ ਲੈ ਕੇ ਆਪਣੇ ਵਿਰੋਧੀ ਉਮੀਦਵਾਰ ਜਸਵਿੰਦਰ ਚੋਪੜਾ ਨੂੰ 84 ਵੋਟਾਂ ਨਾਲ ਹਰਾਇਆ। 

ਇਹ ਵੀ ਪੜ੍ਹੋ : ਗੜ੍ਹਸ਼ੰਕਰ ’ਚ ਆਜ਼ਾਦ ਉਮੀਦਵਾਰਾਂ ਨੇ ਮਾਰੀ ਬਾਜ਼ੀ, ਭਾਜਪਾ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ

ਵਾਰਡ ਨੰ. 12 ਤੋਂ ਉਮੀਦਵਾਰ ਸੁਭਾਸ਼ ਚੰਦਰ ਗੋਰਾ ਨੇ 345 ਵੋਟਾਂ ਲੈ ਕੇ ਆਪਣੇ ਵਿਰੋਧੀ ਉਮੀਦਵਾਰ ਬੂਟਾ ਰਾਮ ਨੂੰ 96 ਵੋਟਾਂ ਨਾਲ ਹਰਾਇਆ ਅਤੇ ਵਾਰਡ ਨੰ. 13 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਨਜੀਤ ਕੌਰ ਚੂੰਬਰ ਨੇ 318 ਵੋਟਾਂ ਲੈ ਕੇ ਆਪਣੇ ਵਿਰੋਧੀ ਉਮੀਦਵਾਰ ਮਨਜੀਤ ਕੌਰ 163 ਵੋਟਾਂ ਨਾਲ ਹਰਾਇਆ। ਇਹ ਜਾਣਕਾਰੀ ਐੱਸ.ਡੀ.ਐੱਮ. ਦੀਪਕ ਰੂਹੇਲਾ ਨੇ ਦਿੱਤੀ। 
ਨਗਰ ਕੌਂਸਲ ਦਫਤਰ ਰਾਹੋਂ ਵਿਖੇ ਕਾਂਗਰਸ ਦੀ ਕਮੇਟੀ ਬਣਨ ਦਾ ਰਸਤਾ ਸਾਫ਼ ਹੋ ਗਿਆ ਹੈ। ਐੱਮ. ਐੱਲ. ਏ. ਅੰਗਦ ਸਿੰਘ ਵੱਲੋਂ ਸਾਰੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ ਗਈ ਅਤੇ ਸਾਰੇ ਵੋਟਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤਸੀਲਦਾਰ ਚੇਤਨ ਬੰਗੜ ਡੀ.ਐੱਸ.ਪੀ. ਨਿਰਮਲ ਸਿੰਘ ,ਐੱਸ. ਐੱਚ. ਓ. ਹਰਪ੍ਰੀਤ ਸਿੰਘ ਦਹਲ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ : ਕਰਤਾਰਪੁਰ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ’ਚ ਆਜ਼ਾਦ ਉਮੀਦਵਾਰਾਂ ਨੇ ਮਾਰੀ ਬਾਜ਼ੀ


shivani attri

Content Editor

Related News