ਪੰਜਾਬ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੀ ਸਹੀ ਸੋਚ ''ਤੇ ਲਾਈ ਹਾਂ ਪੱਖੀ ਮੋਹਰ: ਐਡਵੋਕੇਟ ਸਿੰਗਲਾ

Sunday, Feb 25, 2018 - 12:19 PM (IST)

ਮਾਨਸਾ (ਸੰਦੀਪ ਮਿੱਤਲ) - ਪੰਜਾਬ ਅੰਦਰ ਨਗਰ ਕੌਂਸਲ ਦੀਆਂ ਜ਼ਿਮਨੀ ਚੋਣਾਂ 'ਚ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ ਤੇ ਆਲ ਇੰਡੀਆ ਯੂਥ ਕਾਂਗਰਸ ਦੇ ਸਲਾਹਕਾਰ ਐਡਵੋਕੇਟ ਕੁਲਵੰਤ ਸਿੰਗਲਾ ਨੇ ਕਿਹਾ ਕਿ ਇਨ੍ਹਾਂ ਚੋਣਾਂ 'ਚ ਪੰਜਾਬ ਦੇ ਲੋਕਾਂ ਨੇ ਪੰਜਾਬ ਵਿਰੋਧੀਆਂ ਨੂੰ ਨਕਾਰ ਕੇ ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ 'ਤੇ ਮੋਹਰ ਲਾਈ ਹੈ। ਉਨ੍ਹਾਂ ਕਿਹਾ ਕਿ ਬਠਿੰਡਾ, ਬੁਢਲਾਡਾ, ਸਰਹੰਦ, ਰਾਜਪੁਰਾ, ਦੀਨਾਨਗਰ, ਫਤਿਹਗੜ੍ਹ ਚੂੜੀਆਂ ਆਦਿ ਕਾਂਗਰਸ ਦੀ ਝੋਲੀ 'ਚ ਸ਼ਾਨਦਾਰ ਜਿੱਤ ਪਾ ਕੇ ਪੰਜਾਬ ਦੇ ਲੋਕ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੀਆਂ ਚੋਣਾਂ 'ਚ ਪੰਜਾਬ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੇ ਹੱਕ 'ਚ ਫਤਵਾ ਦੇ ਕੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਦੀ ਤਰੱਕੀ ਪ੍ਰਤੀ ਸਹੀ ਸੋਚ 'ਤੇ ਹਾਂ ਪੱਖੀ ਮੋਹਰ ਲਾਈ ਹੈ। ਉਨ੍ਹਾਂ ਕਿਹਾ ਕਿ ਆਰਥਿਕ ਸੰਕਟ 'ਚ ਵੀ ਕਾਂਰਗਸ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਇਕ-ਇਕ ਕਰਕੇ ਪੂਰਾ ਕਰ ਰਹੀ ਹੈ, ਜਿਸ ਸਦਕਾ ਪੰਜਾਬ ਦੇ ਲੋਕਾਂ 'ਚ ਕਾਂਗਰਸ ਪਾਰਟੀ 'ਚ ਵਿਸਵਾਸ਼ ਬੱਝ ਗਿਆ ਹੈ। 
ਮੋਹਾਲੀ ਵਿਖੇ ਪ੍ਰਸਤਾਵਿਤ ਹੋਏ ਗੌਰਮਿੰਟ ਮੈਡੀਕਲ ਕਾਲਜ ਨੂੰ ਸੰਗਰੂਰ ਵਿਖੇ ਸ਼ਿਫਟ ਕਰਨ 'ਤੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਵਲੋਂ ਲਏ ਮਰਨ ਵਰਤ ਰੱਖਣ ਦੇ ਸਟੈਂਡ ਬਾਰੇ ਤਿੱਖੀ ਪ੍ਰਤੀਕਿਰਿਆ ਜ਼ਹਿਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਤਨ ਦੇ ਕੱਪੜਿਆਂ ਵਾਂਗ ਸਿਆਸੀ ਪਾਰਟੀਆਂ ਬਦਲਣ ਵਾਲੇ ਸਾਬਕਾ ਡਿਪਟੀ ਸਪੀਕਰ ਆਪ ਹੀ ਸੂਬੇ ਦੇ ਲੋਕਾਂ ਨੂੰ ਦੱਸ ਦੇਣ ਕਿ ਉਹ ਸੰਗਰੂਰ ਜ਼ਿਲੇ 'ਚ ਗੌਰਮਿੰਟ ਕਾਲਜ ਸ਼ਿਫਟ ਹੋਣ ਤੋਂ ਰੋਕ ਕੇ ਕਿਹੜੇ ਲੋਕ ਭਲਾਈ ਉਦਮ ਉਠਾ ਰਹੇ ਹਨ। ਐਡਵੋਕੇਟ ਸਿੰਗਲਾ ਨੇ ਕਿਹਾ ਕਿ ਇਸ ਮਾਮਲੇ 'ਚ ਸਾਬਕਾ ਡਿਪਟੀ ਸਪੀਕਰ ਨੂੰ ਮਰਨ ਵਰਤ ਰੱਖ ਕੇ ਆਪਣੀ ਫੌਕੀ ਸਿਆਸਤ ਚਮਕਾਉਣ ਤੋਂ ਬਾਜ਼ ਆਉਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸਿਆਸਤ ਤੋਂ ਉਪਰ ਉਠ ਕੇ ਮਹਿੰਗੇ ਇਲਾਜ ਤੋਂ ਦੂਰ ਗਰੀਬ ਲੋਕਾਂ ਦੀ ਭਲਾਈ ਲਈ ਸੋਚਣਾ ਚਾਹੀਦਾ ਹੈ। 


Related News