ਪੀ.ਪੀ.ਸੀ.ਬੀ ਤੋਂ ਬਾਅਦ ਹੁਣ ਨਗਰ ਨਿਗਮ ਵੀ ਪਲਾਸਟਿਕ ਕੈਰੀ ਬੈਗਾਂ ਨੂੰ ਲੈ ਕੇ ਵਧਾਏਗਾ ਸਖ਼ਤੀ

Friday, May 20, 2022 - 02:12 PM (IST)

ਪੀ.ਪੀ.ਸੀ.ਬੀ ਤੋਂ ਬਾਅਦ ਹੁਣ ਨਗਰ ਨਿਗਮ ਵੀ ਪਲਾਸਟਿਕ ਕੈਰੀ ਬੈਗਾਂ ਨੂੰ ਲੈ ਕੇ ਵਧਾਏਗਾ ਸਖ਼ਤੀ

ਲੁਧਿਆਣਾ(ਹਿਤੇਸ਼) : ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਬਾਅਦ ਹੁਣ ਨਗਰ ਨਿਗਮ ਵੀ ਮਹਾਂਨਗਰ ਵਿਚ ਪਾਬੰਦੀਸ਼ੁਦਾ ਪਲਾਸਟਿਕ ਕੈਰੀ ਬੈਗਾਂ ਦੀ ਵਰਤੋਂ ਨੂੰ ਲੈ ਕੇ ਸਖ਼ਤੀ ਵਧਾ ਰਹੀ ਹੈ । ਜ਼ਿਕਰਯੋਗ ਹੈ ਕਿ ਪਲਾਸਟਿਕ ਕੈਰੀ ਬੈਗ 'ਤੇ ਪਾਬੰਦੀ ਨੂੰ ਲਾਗੂ ਕਰਨ ਦੀ ਬਜਾਏ ਪਿਛਲੇ ਲੰਮੇ ਸਮੇਂ ਤੋਂ ਨਗਰ ਨਿਗਮ ਅਤੇ ਪੀ.ਪੀ.ਸੀ.ਬੀ. ਵੱਲੋਂ ਕੋਰਟ ਵਿਚ ਇਕ-ਦੂਜੇ ਦੇ ਪਾਲੇ ਵਿਚ ਗੇਂਦ ਸੁੱਟਣ ਤੋਂ ਇਲਾਵਾ ਕੁੱਝ ਨਹੀਂ ਕਰ ਰਹੇ। ਜਿਸ ਦਾ ਮੁੱਖ ਕਾਰਨ ਕਾਂਗਰਸ ਸਰਕਾਰ ਦੌਰਾਨ ਸਿਆਸੀ ਦਬਾਅ ਮੰਨਿਆ ਜਾ ਰਿਹਾ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੀ.ਪੀ.ਸੀ.ਬੀ ਸਰਗਰਮ ਹੋ ਗਈ ਹੈ, ਜਿਸ ਰਾਹੀਂ ਪਿਛਲੇ ਦਿਨੀਂ ਇੰਡਸਟਰੀ ਏਰੀਏ 'ਚ ਚੈਕਿੰਗ ਕਰਕੇ ਪਾਬੰਦੀਸ਼ੁਦਾ ਪਲਾਸਟਿਕ ਕੈਰੀ ਬੈਗ ਜ਼ਬਤ ਕੀਤੇ ਜਾ ਚੁੱਕੇ ਹਨ ।

ਇਹ ਵੀ ਪੜ੍ਹੋ- ਸਰੰਡਰ ਕਰਨ ਦੇ ਮੂਡ ’ਚ ਨਹੀਂ ਨਵਜੋਤ ਸਿੱਧੂ, ਸੁਪਰੀਮ ਕੋਰਟ ’ਚ ਅਰਜ਼ੀ ਦਾਇਰ ਕਰਕੇ ਮੰਗਿਆ ਸਮਾਂ

ਇਸ ਦੇ ਮੱਦੇਨਜ਼ਰ ਨਗਰ ਨਿਗਮ ਪ੍ਰਸ਼ਾਸਨ ਵੀ ਹਰਕਤ ਵਿੱਚ ਨਜ਼ਰ ਆ ਰਿਹਾ ਹੈ, ਜਿਸ ਤਹਿਤ ਸਿਹਤ ਸ਼ਾਖਾ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕਮਿਸ਼ਨਰ ਸ਼ੇਨਾ ਅਗਰਵਾਲ ਨੇ ਪਲਾਸਟਿਕ ਕੈਰੀ ਬੈਗ ਵੇਚਣ ਅਤੇ ਵਰਤਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ- ਸ਼ਹੀਦ ਜਵਾਨਾਂ ਦੇ ਪਰਿਵਾਰਾਂ ਲਈ ਪੰਜਾਬ ਸਰਕਾਰ ਨੇ ਲਏ ਦੋ ਅਹਿਮ ਫ਼ੈਸਲੇ

ਕੀ ਹੈ ਵਪਾਰੀਆਂ ਦੀ ਦਲੀਲ 

ਇਸ ਮਾਮਲੇ ਵਿੱਚ ਪਲਾਸਟਿਕ ਕੈਰੀ ਬੈਗ ਬਣਾਉਣ ਅਤੇ ਵੇਚਣ ਵਾਲੇ ਵਪਾਰੀਆਂ ਵੱਲੋਂ ਪੀ.ਪੀ.ਸੀ.ਬੀ. ਅਤੇ ਨਗਰ ਨਿਗਮ ਦੀ ਕਾਰਵਾਈ ਦਾ ਵਿਰੋਧ ਕੀਤਾ ਜਾ ਰਿਹਾ ਹੈ।  ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਪਲਾਸਟਿਕ ਕੈਰੀ ਬੈਗ ਬਣਾਉਣ ਅਤੇ ਵੇਚਣ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਇਹ ਪਲਾਸਟਿਕ ਕੈਰੀ ਬੈਗ ਰੀਸਾਈਕਲ ਹੋਣ ਕਾਰਨ ਸੀਵਰੇਜ ਜਾਂ ਕੂੜੇ ਦੀ ਮਾਤਰਾ ਵੱਧਣ ਦਾ ਕਾਰਨ ਨਹੀਂ ਬਣ ਰਹੇ ।

ਨੋਟ- ਇਹ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News